Sonam Bajwa: ਸੋਨਮ ਬਾਜਵਾ ਦੀਆਂ ਅਦਾਵਾਂ ਤੇ ਫਿਸਲਿਆ ਫੈਨਜ਼ ਦਾ ਦਿਲ, ਬੋਲੇ- 'ਮਿਸ ਸਨਸ਼ਾਈਨ'
ਖਾਸ ਗੱਲ ਇਹ ਹੈ ਕਿ ਸੋਨਮ ਬਾਜਵਾ ਨੂੰ ਬਾਲੀਵੁੱਡ ਤੋਂ ਵੀ ਕਈ ਆਫਰ ਮਿਲ ਰਹੇ ਹਨ, ਪਰ ਅਦਾਕਾਰਾ ਹਿੰਦੀ ਸਿਨੇਮਾ 'ਚ ਡੈਬਿਊ ਕਰਨ ਦੇ ਮੂਡ 'ਚ ਨਹੀਂ ਹੈ। ਜਦੋਂ ਕਿ ਉਸ ਨੂੰ ਕਈ ਬਾਲੀਵੁੱਡ ਸਿਤਾਰਿਆਂ ਨਾਲ ਸਟੇਜ ਸ਼ੇਅਰ ਕਰਦੇ ਹੋਏ ਵੇਖਿਆ ਜਾ ਚੁੱਕਿਆ ਹੈ।
Download ABP Live App and Watch All Latest Videos
View In Appਇਸ ਤੋਂ ਇਲਾਵਾ ਸੋਨਮ ਬਾਜਵਾ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਵੀ ਸ਼ਾਨਦਾਰ ਤਸਵੀਰਾਂ ਅਤੇ ਵੀਡੀਓ ਪੋਸਟ ਕਰ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ਼ ਖਿੱਚਦੀ ਰਹਿੰਦੀ ਹੈ।
ਇਸ ਵਿਚਾਲੇ ਸੋਨਮ ਵੱਲੋਂ ਕਈ ਸ਼ਾਨਦਾਰ ਮਨ ਮੋਹ ਲੈਣ ਵਾਲੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ। ਜਿਨ੍ਹਾਂ ਵਿੱਚ ਉਸਦੀ ਸਾਦਗੀ ਇੱਕ ਵਾਰ ਫਿਰ ਤੋਂ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਣ ਵਿੱਚ ਕਾਮਯਾਬ ਰਹੀ।
ਦੱਸ ਦੇਈਏ ਕਿ ਇਨ੍ਹਾਂ ਤਸਵੀਰਾਂ ਵਿੱਚ ਸੋਨਮ ਪੀਲੇ ਰੰਗ ਦੇ ਖੂਬਸੂਰਤ ਸੂਟ ਵਿੱਚ ਦਿਖਾਈ ਦੇ ਰਹੀ ਹੈ। ਹਾਲਾਂਕਿ ਇਸ ਲੁੱਕ ਨੂੰ ਪਾਕਿਸਤਾਨੀ ਲੁੱਕ ਨਾਲ ਜੋੜਿਆ ਜਾ ਰਿਹਾ ਹੈ। ਖੈਰ ਜੋ ਵੀ ਹੈ ਇਸ ਲੁੱਕ ਵਿੱਚ ਸੋਨਮ ਬੇਹੱਦ ਕਾਤਿਲਾਨਾ ਅੰਦਾਜ਼ ਵਿੱਚ ਵਿਖਾਈ ਦੇ ਰਹੀ ਹੈ।
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰ ਸੋਨਮ ਬਾਜਵਾ ਨੇ ਕੈਪਸ਼ਨ ਵਿੱਚ ਸਮਾਈਲ ਵਾਲੇ ਇਮੋਜ਼ੀ ਲਗਾਏ ਹਨ। ਇਸ ਉੱਪਰ ਯੂਜ਼ਰਸ ਲਗਾਤਾਰ ਆਪਣਾ ਪਿਆਰ ਬਰਸਾ ਰਹੇ ਹਨ।
ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਮਿਸ ਸਨਸ਼ਾਈਨ... ਇੱਕ ਹੋਰ ਯੂਜ਼ਰ ਨੇ ਕਿਹਾ ਚੰਦਰਯਾਨ ਕਿਉ ਲਾਂਚ ਕੀਤਾ ਜਦੋਂ ਕਿ ਚੰਨ ਤਾਂ ਇੱਧਰ ਹੈ 😍🙌
ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਸੋਨਮ ਬਾਜਵਾ ਦੀਆਂ ਲਗਾਤਾਰ ਦੋ ਫਿਲਮਾਂ ਹਿੱਟ ਰਹੀਆਂ ਹਨ। ਸੋਨਮ ਦੀ 'ਗੋਡੇ ਗੋਡੇ ਚਾਅ' ਸੁਪਰਹਿੱਟ, ਜਦਕਿ 'ਕੈਰੀ ਆਨ ਜੱਟਾ 3' ਬਲਾਕਬਸਟਰ ਰਹੀ ਹੈ। ਜਿਸ ਨੂੰ ਪ੍ਰਸ਼ੰਸਕਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਹੈ।