Karan Aujla: ਕਰਨ ਔਜਲਾ- ਪਲਕ ਦੇ ਵਿਆਹ ਫੰਕਸ਼ਨ ਦੀਆਂ ਅਣਦੇਖੀਆਂ ਤਸਵੀਰਾਂ ਵਾਇਰਲ, ਵੇਖੋ ਪੰਜਾਬੀ ਗਾਇਕ ਦਾ ਪਤਨੀ ਨਾਲ Style
ਦੱਸ ਦੇਈਏ ਕਿ ਪੰਜਾਬੀ ਗਾਇਕ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਵੀ ਸੁਰਖੀਆਂ ਵਿੱਚ ਰਹਿੰਦਾ ਹੈ। ਗੱਲ ਜੇਕਰ ਗਾਇਕ ਦੀ ਲਵ ਲਾਈਫ ਦੀ ਕਰਿਏ ਤਾਂ ਉਹ ਵੀ ਚਰਚਾ ਵਿੱਚ ਰਹਿੰਦੀ ਹੈ।
Download ABP Live App and Watch All Latest Videos
View In Appਦਰਅਸਲ, ਕਰਨ ਔਜਲਾ ਅਤੇ ਉਨ੍ਹਾਂ ਦੀ ਪਤਨੀ ਪਲਕ ਦੀ ਖੂਬਸੂਰਤ ਜੋੜੀ ਅਕਸਰ ਸੁਰਖੀਆਂ ਦਾ ਵਿਸ਼ਾ ਬਣੀ ਰਹਿੰਦੀ ਹੈ। ਕਲਾਕਾਰ ਨੇ 3 ਮਾਰਚ ਨੂੰ ਪਲਕ ਨਾਲ ਵਿਆਹ ਕਰਵਾਇਆ ਸੀ।
ਹਾਲਾਂਕਿ ਕਰਨ ਵੱਲੋਂ ਵਿਆਹ ਦੀਆਂ ਚੁਨਿੰਦਾ ਤਸਵੀਰਾਂ ਹੀ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਗਈਆਂ। ਪਰ ਫੈਨਜ਼ ਕਰਨ ਅਤੇ ਪਲਕ ਦੇ ਵਿਆਹ ਫੰਕਸ਼ਨ ਨਾਲ ਜੁੜੀਆਂ ਤਸਵੀਰਾਂ ਵੇਖਣ ਲਈ ਬੇਤਾਬ ਸੀ।
ਇਸ ਵਿਚਾਲੇ ਕਰਨ ਔਜਲਾ ਅਤੇ ਪਲਕ ਦੀਆਂ ਜਾਗੋ ਅਤੇ ਮਹਿੰਦੀ ਫੰਕਸ਼ਨ ਤੋਂ ਖਾਸ ਤਸਵੀਰਾਂ ਸਾਹਮਣੇ ਆਈਆਂ ਹਨ।
ਜਿਨ੍ਹਾਂ ਵਿੱਚ ਦੋਵਾਂ ਦੀ ਜੋੜੀ ਇੱਕ ਵਾਰ ਫਿਰ ਤੋਂ ਪ੍ਰਸ਼ੰਸਕਾਂ ਦਾ ਧਿਆਨ ਖਿੱਚਣ ਵਿੱਚ ਕਾਮਯਾਬ ਰਹੀ।
ਦੱਸ ਦੇਈਏ ਕਿ ਇਹ ਤਸਵੀਰਾਂ ਮੋਹਸਿਨ ਨਵਾਦ ਰਾਂਝਾ ਵੱਲੋਂ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤੀਆਂ ਗਈਆਂ ਹਨ। ਜਿਨ੍ਹਾਂ ਵਿੱਚ ਜਾਗੋ ਅਤੇ ਮਹਿੰਦੀ ਫੰਕਸ਼ਨ ਵਿੱਚ ਕਰਨ ਅਤੇ ਪਲਕ ਆਪਣੇ ਬੇਹੱਦ ਖੂਬਸੂਰਤ ਅੰਦਾਜ਼ ਵਿੱਚ ਵਿਖਾਈ ਦੇ ਰਹੇ ਹਨ।
ਕਰਨ ਅਤੇ ਪਲਕ ਦੀਆਂ ਇਹ ਤਸਵੀਰਾਂ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾ ਰਹੀਆਂ ਹਨ। ਇਨ੍ਹੀਂ ਤਸਵੀਰਾਂ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ।