Jenny Johal: ਜੈਨੀ ਜੌਹਲ ਨੇ ਕਿਸਦੇ ਨਾਂਅ ਦਾ ਪਾਇਆ ਚੂੜਾ ? ਪੰਜਾਬੀ ਗਾਇਕਾ ਦੀਆਂ ਤਸਵੀਰਾਂ ਵਾਇਰਲ
ਜੈਨੀ ਦੇ ਇਸ ਅੰਦਾਜ਼ ਨੂੰ ਫੈਨਜ਼ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸੁਹਾਗਣ ਦੇ ਲੁੱਕ ਵਿੱਚ ਗਾਇਕਾ ਨੂੰ ਵੇਖ ਹਰ ਕਿਸੇ ਦਾ ਇਹੀ ਸਵਾਲ ਹੈ ਕਿ ਉਸਨੇ ਕਿਸਦੇ ਨਾਂਅ ਦਾ ਚੂੜਾ ਪਾਇਆ ਹੈ।
Download ABP Live App and Watch All Latest Videos
View In Appਦਰਅਸਲ, ਜੈਨੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਬ੍ਰਾਈਡਲ ਲੁੱਕ ਵਾਲਾ ਇੱਕ ਵੀਡੀਓ ਪੋਸਟ ਕੀਤਾ ਹੈ। ਇਸ ਨੂੰ ਫੈਨਜ਼ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।
ਇਸ ਨੂੰ ਸ਼ੇਅਰ ਕਰਦਿਆਂ ਜੈਨੀ ਨੇ ਕੈਪਸ਼ਨ ਵਿੱਚ ਲਿਖਿਆ, ਸੋਹਣਿਆਂ ਇਹ ਰੀਝ ਦਿਲ ਦੀ, ਤੁਹਾਡੇ ਨਾਲ ਜੀਵਾਂ ਤੁਹਾਡੇ ਨਾਲ ਮਰਾ... #jennyjohal #sonipabla...
ਗਾਇਕਾ ਦੀਆਂ ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ। ਉਹ ਹਾਰਟ ਇਮੋਜ਼ੀ ਦੇ ਨਾਲ-ਨਾਲ ਖੂਬਸੂਰਤੀ ਦੀ ਰੱਜ ਕੇ ਤਾਰੀਫ਼ ਕਰ ਰਹੇ ਹਨ।
ਦੱਸ ਦੇਈਏ ਕਿ ਜੈਨੀ ਨੇ ਇਸ ਵੀਡੀਓ ਦੇ ਬੈਕਗ੍ਰਾਊਂਡ ਵਿੱਚ ਸੋਨੀ ਪਾਬਲਾ ਦਾ ਗੀਤ ਸੋਹਣੀਓ ਨਾਰਾਜ਼ਗੀ ਤਾਂ ਨਈ ਗਾਇਆ ਹੈ। ਜਿਸ ਨੂੰ ਫੈਨਜ਼ ਖੂਬ ਪਸੰਦ ਕਰ ਰਹੇ ਹਨ।
ਵਰਕਫਰੰਟ ਦੀ ਗੱਲ ਕਰਿਏ ਤਾਂ ਜੈਨੀ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਗਾਇਕਾ ਨੂੰ ਅਕਸਰ ਸਟੇਜ ਸ਼ੋਅ ਦੌਰਾਨ ਵੀ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਦੇਖਿਆ ਜਾਂਦਾ ਹੈ।