Sonia Mann: ਪੰਜਾਬੀ ਅਦਾਕਾਰਾ ਸੋਨੀਆ ਮਾਨ ਨੇ ਦੁਲਹਨ ਦੇ ਲਿਬਾਸ 'ਚ ਲੁੱਟੀ ਮਹਿਫਲ, ਖੂਬਸੂਰਤੀ 'ਤੇ ਦਿਲ ਹਾਰ ਬੈਠੇ ਫੈਨਜ਼, ਦੇਖੋ ਤਸਵੀਰਾਂ
ਪੰਜਾਬੀ ਮਾਡਲ ਤੇ ਅਦਾਕਾਰਾ ਸੋਨੀਆ ਮਾਨ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੀ ਹੋਈ ਹੈ। ਉਹ ਕਿਸਾਨ ਅੰਦੋਲਨ 'ਚ ਸਰਗਰਮੀ ਨਾਲ ਹਿੱਸੇਦਾਰੀ ਪਾ ਰਹੀ ਹੈ। ਉਸ ਦੇ ਆਏ ਦਿਨ ਕਿਸਾਨ ਅੰਦੋਲਨ ਤੋਂ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ।
Download ABP Live App and Watch All Latest Videos
View In Appਇਸ ਦਰਮਿਆਨ ਸੋਨੀਆ ਮਾਨ ਦੀਆਂ ਨਵੀਆਂ ਤਸਵੀਰਾਂ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਦੁਲਹਨ ਦੇ ਲਿਬਾਸ 'ਚ ਨਜ਼ਰ ਆ ਰਹੀ ਹੈ।
ਅਦਾਕਾਰਾ ਦੀ ਲੁੱਕ ਦੀ ਗੱਲ ਕਰੀਏ ਤਾਂ ਉਸ ਨੇ ਲਾਲ ਰੰਗ ਦਾ ਪੰਜਾਬੀ ਬਰਾਈਡਲ ਸੂਟ ਪਹਿਿਨਿਆ ਹੋਇਆ ਹੈ। ਉਸ ਨੇ ਆਪਣੇ ਲੁੱਕ ਨੂੰ ਚੂੜਾ, ਕਲੀਰੇ, ਮਾਂਗ ਟਿੱਕਾ, ਗਹਿਣੇ ਤੇ ਸਿਰ 'ਤੇ ਚੁੰਨੀ ਲੈਕੇ ਪੂਰਾ ਕੀਤਾ ਹੈ।
ਇਸ ਦੇ ਨਾਲ ਨਾਲ ਉਸ ਨੇ ਦੂਜੀ ਡਰੈੱਸ 'ਚ ਵੀ ਫੋਟੋਆਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਵਿੱਚ ਵੀ ਅਦਾਕਾਰਾ ਚੂੜਾ ਪਹਿਨੇ ਨਜ਼ਰ ਆ ਰਹੀ ਹੈ।
ਉਸ ਦੀ ਇਹ ਲੁੱਕ ਫੈਨਜ਼ ਦਾ ਦਿਲ ਜਿੱਤ ਰਹੀ ਹੈ।
ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਨੇ ਲਹਿੰਗਾ ਚੋਲੀ ਪਾਇਆ ਹੋਇਆ ਹੈ ਤੇ ਨਾਲ ਔਰੇਂਜ ਰੰਗ ਦੀ ਚੁੰਨੀ ਲਈ ਹੋਈ ਹੈ। ਇਸ ਦੇ ਨਾਲ ਨਾਲ ਸੋਨੀਆ ਨੇ ਚੂੜਾ ਵੀ ਪਹਿਿਨਿਆ ਹੋਇਆ ਹੈ।ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਨੇ ਲਹਿੰਗਾ ਚੋਲੀ ਪਾਇਆ ਹੋਇਆ ਹੈ ਤੇ ਨਾਲ ਔਰੇਂਜ ਰੰਗ ਦੀ ਚੁੰਨੀ ਲਈ ਹੋਈ ਹੈ। ਇਸ ਦੇ ਨਾਲ ਨਾਲ ਸੋਨੀਆ ਨੇ ਚੂੜਾ ਵੀ ਪਹਿਿਨਿਆ ਹੋਇਆ ਹੈ।
ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਸ ਦੀਆਂ ਇਨ੍ਹਾਂ ਤਸਵੀਰਾਂ 'ਤੇ ਫੈਨਜ਼ ਦਿਲ ਹਾਰ ਬੈਠੇ ਹਨ।
ਦੱਸ ਦਈਏ ਕਿ ਹਾਲ ਹੀ 'ਚ ਸੋਨੀਆ ਮਾਨ ਦੀ ਕਿਸਾਨ ਅੰਦੋਲਨ ਤੋਂ ਵੀਡੀਓਜ਼ ਵਾਇਰਲ ਹੋਈਆਂ ਸੀ, ਜਿਨ੍ਹਾਂ ਵਿੱਚ ਉਸ ਦੀ ਮੌਜੂਦਗੀ 'ਚ ਹੰਝੂ ਗੈਸ ਦਾ ਹਮਲਾ ਹੋਇਆ ਸੀ। ਇਸ ਦਰਮਿਆਨ ਅਦਾਕਾਰਾ ਨੂੰ ਕਾਫੀ ਸੱਟਾਂ ਵੀ ਲੱਗੀਆਂ ਸੀ ਤੇ ਉਸ ਦੀ ਹਾਲਤ ਵੀ ਖਰਾਬ ਹੋਈ ਸੀ।