Neeru Bajwa: ਨੀਰੂ ਬਾਜਵਾ ਨਾਲ ਬਾਲੀਵੁੱਡ 'ਚ ਕਿਵੇਂ ਹੋਇਆ ਧੱਕਾ, ਪੰਜਾਬੀ ਅਦਾਕਾਰਾ ਨੇ ਅਨਮੋਲ ਕਵਾਤਰਾ ਦੇ ਸ਼ੋਅ 'ਚ ਸਾਂਝੀ ਕੀਤੀ ਕੌੜੀ ਯਾਦ
ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਨੀਰੂ ਪਿਛਲੇ ਡੇਢ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤੋਂ ਪੰਜਾਬੀ ਸਿਨੇਮਾ 'ਤੇ ਰਾਜ ਕਰ ਰਹੀ ਹੈ। ਨੀਰੂ ਨੇ ਆਪਣੇ ਕਰੀਅਰ 'ਚ ਇੱਕ ਤੋਂ ਵਧ ਕੇ ਇੱਕ ਸੁਪਰਹਿੱਟ ਫਿਲਮਾਂ 'ਚ ਕੰਮ ਕੀਤਾ ਹੈ।
Download ABP Live App and Watch All Latest Videos
View In Appਇਸ ਸਾਲ ਨੀਰੂ 'ਕਲੀ ਜੋਟਾ', 'ਚੱਲ ਜਿੰਦੀਏ' ਤੇ 'ਬੂਹੇ ਬਾਰੀਆਂ' ਵਰਗੀਆਂ ਫਿਲਮਾਂ 'ਚ ਨਜ਼ਰ ਆਈ ਸੀ। ਇਨ੍ਹਾਂ ਫਿਲਮਾਂ 'ਚ ਨੀਰੂ ਨੇ ਆਪਣੀ ਜ਼ਬਰਦਸਤ ਪਰਫਾਰਮੈਂਸ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਸੀ।
ਇਹ ਤਾਂ ਸਭ ਜਾਣਦੇ ਹਨ ਕਿ ਨੀਰੂ ਬਾਜਵਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲੀਵੁੱਡ ਮੂਵੀ 'ਬਾਲੀ ਉਮਰ ਕੋ ਸਲਾਮ' ਨਾਲ ਕੀਤੀ ਸੀ। ਇਹ ਫਿਲਮ ਤਾਂ ਫਲੌਪ ਹੋ ਗਈ ਸੀ ਅਤੇ ਨੀਰੂ ਬਾਲੀਵੁੱਡ ਅਦਾਕਾਰਾ ਵਜੋਂ ਚੱਲ ਨਹੀਂ ਸਕੀ ਸੀ।
ਹੁਣ ਨੀਰੂ ਨੇ ਆਪਣੇ ਬਾਲੀਵੁੱਡ ਸਫਰ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਉਹ ਹਾਲ ਹੀ 'ਚ ਅਨਮੋਲ ਕਵਾਤਰਾ ਦੇ ਪੋਡਕਾਸਟ 'ਚ ਸ਼ਾਮਲ ਹੋਈ, ਜਿਥੇ ਉਸ ਨੇ ਆਪਣੀ ਪਿਛਲੀ ਜ਼ਿੰਦਗੀ ਬਾਰੇ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ।
ਨੀਰੂ ਨੇ ਕਿਹਾ, 'ਮੈਂ ਅੱਜ ਵੀ ਜਦੋਂ ਬਾਲੀਵੁੱਡ 'ਚ ਆਪਣੇ ਸਫਰ ਬਾਰੇ ਸੋਚਦੀ ਹਾਂ, ਤਾਂ ਇਹ ਅਹਿਸਾਸ ਹੁੰਦਾ ਹੈ ਕਿ ਉਹ ਫੈਸਲਾ ਠੀਕ ਨਹੀਂ ਸੀ। ਉੱਥੇ ਨਵੀਆਂ ਕੁੜੀਆਂ ਨੂੰ ਕਾਸਟਿੰਗ ਕਾਊਚ ਦਾ ਸਾਹਮਣਾ ਕਰਨਾ ਪੈਂਦਾ ਸੀ।
ਮੇਰੇ ਨਾਲ ਬੁਰਾ ਸਲੂਕ ਵੀ ਕੀਤਾ ਗਿਆ। ਮੈਨੂੰ ਫਿਲਮ ਮੇਕਰਸ ਨੇ ਅਨਕੰਫਰਟੇਬਲ ਫੀਲ ਕਰਾਇਆ।' ਇਸ ਦੇ ਨਾਲ ਨਾਲ ਨੀਰੂ ਨੇ ਇਹ ਵੀ ਦੱਸਿਆ ਕਿ ਇੱਕ ਫਿਲਮ ਡਾਇਰੈਕਟਰ ਨੇ ਤਾਂ ਉਸ ਨੂੰ ਇਹ ਵੀ ਬੋਲ ਦਿੱਤਾ ਸੀ ਕਿ ਹੁਣ ਉਸ ਨੂੰ ਰਿਟਾਇਰਮੈਂਟ ਲੈ ਲੈਣੀ ਚਾਹੀਦੀ ਹੈ।
ਕਾਬਿਲੇਗ਼ੌਰ ਹੈ ਕਿ ਨੀਰੂ ਬਾਜਵਾ ਲਈ ਸਾਲ 2023 ਕਾਫੀ ਵਧੀਆ ਰਿਹਾ ਹੈ। ਨੀਰੂ ਦੀਆਂ ਇਸ ਸਾਲ 3 ਫਿਲਮਾਂ ਰਿਲੀਜ਼ ਹੋਈਆਂ ਸੀ ਅਤੇ ਤਿੰਨੇ ਹੀ ਫਿਲਮਾਂ ਨੇ ਬਾਕਸ ਆਫਿਸ 'ਤੇ ਕਾਫੀ ਵਧੀਆ ਕਾਰੋਬਾਰ ਕੀਤਾ ਸੀ।