Sonam Bajwa: ਸੋਨਮ ਬਾਜਵਾ ਬਣੀ ਇਸ ਦਿੱਗਜ ਮੋਬਾਇਲ ਕੰਪਨੀ ਦੀ ਬਰਾਂਡ ਅੰਬੈਸਡਰ, ਅਦਾਕਾਰਾ ਨੇ ਕਰੋੜਾਂ 'ਚ ਲਈ ਫੀਸ
ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਭਿਨੇਤਰੀ ਹੈ। ਸੋਨਮ ਲਈ ਸਾਲ 2023 ਕਾਫੀ ਸ਼ਾਨਦਾਰ ਰਿਹਾ ਸੀ। ਅਦਾਕਾਰਾ ਦੀਆਂ ਪਿਛਲੇ ਸਾਲ ਲਗਾਤਾਰ ਦੋ ਫਿਲਮਾਂ ਜ਼ਬਰਦਸਤ ਹਿੱਟ ਰਹੀਆਂ ਸੀ।
Download ABP Live App and Watch All Latest Videos
View In Appਸੋਨਮ ਦੀ ਫਿਲਮ 'ਕੈਰੀ ਆਨ ਜੱਟਾ 3' ਨੇ ਤਾਂ 100 ਕਰੋੜ ਦੀ ਕਮਾਈ ਕਰਕੇ ਇਤਿਹਾਸ ਰਚਿਆ ਸੀ। ਇਸ ਤੋਂ ਹੁਣ ਸੋਨਮ ਲਈ ਸਾਲ 2024 ਵੀ ਭਾਗਾਂ ਵਾਲਾ ਸਾਬਿਤ ਹੋ ਰਿਹਾ ਹੈ।
ਦਰਅਸਲ, ਹੁਣ ਸੋਨਮ ਬਾਜਵਾ ਇੱਕ ਵੱਡੀ ਮੋਬਾਈਲ ਕੰਪਨੀ ਦੀ ਬਰਾਂਡ ਅੰਬੈਸਡਰ ਬਣੀ ਹੈ। ਇਹ ਕੰਪਨੀ ਹੈ 'ਵੀਵੋ ਇੰਡੀਆ'। ਸੋਨਮ ਬਾਜਵਾ ਨੇ ਇਸ ਬਾਰੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਜਾਣਕਾਰੀ ਦਿੱਤੀ ਹੈ।
ਉਸ ਨੇ ਲਿਿਖਿਆ ਕਿ 'ਵੀਵੋ ਸੇ ਐਕਸ 100 ਸੀਰੀਜ਼ ਦੇ ਫੋਨ ਤੋਂ ਮੈਂ ਆਪਣੇ ਖੂਬਸੂਰਤ ਪਲਾਂ ਦੀਆਂ ਤਸਵੀਰਾਂ ਲਈਆਂ ਹਨ। ਜੇ ਤੁਸੀਂ ਵੀ ਇਨ੍ਹਾਂ ਤਸਵੀਰਾਂ ਦੇ ਪਿੱਛੇ ਦੀ ਕਹਾਣੀ ਨੂੰ ਜਾਣਨਾ ਚਾਹੁੰਦੇ ਹੋ ਤਾਂ ਜੁੜੇ ਰਹੋ ਸਾਡੇ ਨਾਲ। ਇਸ ਤੋਂ ਇਲਾਵਾ ਸੋਨਮ ਨੇ ਇਹ ਵੀ ਦੱਸਿਆ ਕਿ ਉਸ ਦਾ ਹਾਲੀਆ ਫੋਟੋਸ਼ੂਟ ਵੀਵੋ ਦੇ ਐਕਸ 100 ਸੀਰੀਜ਼ ਦੇ ਫੋਨ ਨਾਲ ਹੀ ਸ਼ੂਟ ਹੋਇਆ ਹੈ।'
ਰਿਪੋਰਟਾਂ ਮੁਤਾਬਕ ਸੋਨਮ ਬਾਜਵਾ ਜਿੱਥੇ ਪਹਿਲਾਂ ਬਰਾਂਡ ਦੀ ਮਸਹੂਰੀ ਕਰਨ ਲਈ 10 ਤੋਂ 30 ਲੱਖ ਫੀਸ ਲੈਂਦੀ ਸੀ, ਉੱਥੇ ਹੀ ਹੁਣ ਅਦਾਕਾਰਾ ਨੇ ਆਪਣੀ ਫੀਸ ਵਧਾ ਕੇ 50 ਲੱਖ ਤੋਂ 1 ਕਰੋੜ ਕਰ ਦਿੱਤੀ ਹੈ।
ਕਾਬਿਲੇਗ਼ੌਰ ਹੈ ਕਿ ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਭਿਨੇਤਰੀ ਹੈ। ਉਸ ਦੇ ਲਈ ਸਾਲ 2024 ਵੀ ਖੁਸ਼ਨਸੀਬ ਸਾਬਿਤ ਹੋ ਰਿਹਾ ਹੈ। ਵੈਸੇ ਤਾਂ ਸੋਨਮ ਕਈ ਬਰਾਂਡਾਂ ਦੀ ਨੁਮਾਇੰਦਗੀ ਕਰਦੀ ਹੈ, ਹੁਣ ਇਸ ਲੜੀ 'ਚ ਵੀਵੋ ਦਾ ਨਾਮ ਵੀ ਜੁੜ ਗਿਆ ਹੈ।
ਵਰਕਫਰੰਟ ਦੀ ਗੱਲ ਕਰੀਏ ਤਾਂ ਸੋਨਮ ਦੀਆ ਇਸ ਸਾਲ 2 ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਇਹ ਫਿਲਮਾਂ ਹਨ 'ਕੁੜੀ ਹਰਿਆਣੇ ਵੱਲ ਦੀ', ਜੋ ਕਿ 19 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ ਤੇ ਦੂਜੀ ਫਿਲਮ ਹੈ 'ਰੰਨਾਂ 'ਚ ਧੰਨਾ', ਜੋ ਕਿ 2 ਅਕਤੂਬਰ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ।