Roshan Prince: ਰੌਸ਼ਨ ਪ੍ਰਿੰਸ ਨੇ ਛੱਡ ਦਿੱਤੀ ਫਿਲਮ ਤੇ ਮਿਊਜ਼ਿਕ ਇੰਡਸਟਰੀ? ਭਾਗਵਾਨ ਦੀ ਭਗਤੀ ਲੀਨ ਹੋਇਆ ਪੰਜਾਬੀ ਸਿੰਗਰ
ਰੌਸ਼ਨ ਪ੍ਰਿੰਸ ਪੰਜਾਬੀ ਦੇ ਬੇਹਤਰੀਨ ਗਾਇਕਾਂ ਵਿੱਚੋਂ ਇੱਕ ਰਿਹਾ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ।
Download ABP Live App and Watch All Latest Videos
View In Appਪਰ ਹੁਣ ਇੰਝ ਲੱਗਦਾ ਹੈ ਕਿ ਰੌਸ਼ਨ ਪ੍ਰਿੰਸ ਨੇ ਗਾਇਕੀ ਦੇ ਕਰੀਅਰ ਨੂੰ ਅਲਵਿਦਾ ਆਖ ਦਿਤਾ ਹੈ। ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਦੇਖ ਕੇ ਤਾਂ ਇਹੀ ਲੱਗਦਾ ਹੈ।
ਰੌਸ਼ਨ ਪ੍ਰਿੰਸ ਦਾ ਸੋਸ਼ਲ ਮੀਡੀਆ ਅਕਾਊਂਟ ਇਸ ਤਰ੍ਹਾਂ ਦੀਆਂ ਪੋਸਟਾਂ ਨਾਲ ਭਰਿਆ ਹੋਇਆ ਹੈ।
ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਦੇਖ ਇੰ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਨੇ ਆਪਣੇ ਆਪ ਨੂੰ ਭਗਵਾਨ ਦੀ ਭਗਤੀ 'ਚ ਲੀਨ ਕਰ ਲਿਆ ਹੈ।
ਰੌਸ਼ਨ ਪ੍ਰਿੰਸ ਹੁਣ ਭਜਨ ਗਾਇਕੀ ਹੀ ਕਰਦਾ ਹੈ। ਉਸ ਦੇ ਕਈ ਧਾਰਮਿਕ ਗਾਣੇ ਰਿਲੀਜ਼ ਹੋਏ ਹਨ ਅਤੇ ਇਹ ਗਾਣੇ ਲੋਕਾਂ ਵੱਲੋਂ ਖੂਬ ਪਸੰਦ ਕੀਤੇ ਜਾ ਰਹੇ ਹਨ।
ਰੌਸ਼ਨ ਪ੍ਰਿੰਸ ਦੇ ਧਾਰਮਿਕ ਗਾਣੇ ਅਕਸਰ ਸੋਸ਼ਲ ਮੀਡੀਆ 'ਤੇ ਟਰੈਂਡ ਕਰਦੇ ਰਹਿੰਦੇ ਹਨ।
ਇਹੀ ਨਹੀਂ ਰੌਸ਼ਨ ਪ੍ਰਿੰਸ ਹੁਣ ਫਿਲਮ ਤੇ ਮਿਊਜ਼ਿਕ ਇੰਡਸਟਰੀ 'ਚ ਵੀ ਬਹੁਤ ਹੀ ਘੱਟ ਐਕਟਿਵ ਨਹੀਂ ਹੈ। ਉਹ ਕਦੇ ਕਦੇ ਹੀ ਕੋਈ ਫਿਲਮੀ ਪੋਸਟ ਸ਼ੇਅਰ ਕਰਦਾ ਹੈ।
ਦੱਸ ਦਈਏ ਕਿ ਰੌਸ਼ਨ ਪ੍ਰਿੰਸ ਨੂੰ ਆਖਰੀ ਵਾਰ ਫਿਲਮ 'ਜੀ ਵਾਈਫ ਜੀ' 'ਚ ਦੇਖਿਆ ਗਿਆ ਸੀ। ਇਹ ਫਿਲਮ 2023 'ਚ ਰਿਲੀਜ਼ ਹੋਈ ਸੀ। ਇਹ ਫਿਲਮ ਬਾਕਸ ਆਫਿਸ 'ਤੇ ਵੀ ਬੁਰੀ ਤਰ੍ਹਾਂ ਫਲੌਪ ਹੋਈ ਸੀ।