Sonam Bajwa: ਸੋਨਮ ਬਾਜਵਾ ਦੇ ਦਿਲਕਸ਼ ਅੰਦਾਜ਼ ਨੇ ਜਿੱਤਿਆ ਦਿਲ, ਤਾਜ਼ਾ ਤਸਵੀਰਾਂ 'ਚ ਅਦਾਕਾਰਾ ਨੂੰ ਦੇਖ ਫੈਨਜ਼ ਬੋਲੇ- 'ਹੁਸਨ ਪਰੀ'
ਪੰਜਾਬੀ ਅਦਾਕਾਰਾ ਸੋਨਮ ਬਾਜਵਾ ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਸੋਨਮ ਨੂੰ ਉਸ ਦੀ ਸ਼ਾਨਦਾਰ ਲੁੱਕ ਤੇ ਦਮਦਾਰ ਐਕਟਿੰਗ ਦੇ ਲਈ ਜਾਣਿਆ ਜਾਂਦਾ ਹੈ।
Download ABP Live App and Watch All Latest Videos
View In Appਸੋਨਮ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਬੇਹੱਦ ਖੂਬਸੂਰਤ ਤਸਵੀਰਾਂ ਤੇ ਵੀਡੀਓਜ਼ ਨਾਲ ਫੈਨਜ਼ ਦਾ ਮਨੋਰੰਜਨ ਕਰਦੀ ਰਹਿੰਦੀ ਹੈ।
ਹਾਲ ਹੀ 'ਚ ਸੋਨਮ ਬਾਜਵਾ ਮੋਬਾਈਲ ਕੰਪਨੀ ਵੀਵੋ ਇੰਡੀਆ ਦੀ ਬਰਾਂਡ ਅੰਬੈਸਡਰ ਬਣੀ ਹੈ। ਉਹ ਹਾਲ ਹੀ 'ਚ ਮੋਬਾਈਲ ਬਰਾਂਡ ਦਾ ਪ੍ਰਮੋਸ਼ਨ ਕਰਦੀ ਨਜ਼ਰ ਆ ਰਹੀ ਹੈ। ਬੀਤੇ ਦਿਨ ਉਸ ਨੇ ਇੱਕ ਵੀਡੀਓ ਸ਼ੇਅਰ ਕਰ ਇਸ ਬਾਰੇ ਜਾਣਕਾਰੀ ਸਾਂਝਾ ਕੀਤੀ ਸੀ।
ਹੁਣ ਸੋਨਮ ਦੀਆਂ ਬੇਹੱਦ ਦਿਲਕਸ਼ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਦੇਖ ਕੇ ਫੈਨਜ਼ ਦੇ ਦਿਲਾਂ ਦੀਆਂ ਧੜਕਣਾਂ ਰੁਕ ਗਈਆ ਹਨ।
ਇਨ੍ਹਾਂ ਤਸਵੀਰਾਂ 'ਚ ਸੋਨਮ ਬਰਾਊਨ ਰੰਗ ਦੇ ਆਫ ਸ਼ੋਡਲਰ ਗਾਊਨ 'ਚ ਨਜ਼ਰ ਆ ਰਹੀ ਹੈ। ਉਸ ਨੇ ਇਸ ਗਾਊਨ ਨਾਲ ਬਿਲਕੁਲ ਸਿੰਪਲ ਲੁੱਕ ਅਪਣਾਇਆ ਹੈ। ਉਸ ਨੇ ਕੰਨਾਂ 'ਚ ਈਅਰ ਰਿੰਗਜ਼ ਪਹਿਨੇ ਹੋਏ ਹਨ। ਉਸ ਨੇ ਆਪਣੇ ਲੁੱਕ ਨੂੰ ਖੁੱਲ੍ਹੇ ਵਾਲਾਂ ਨਾਲ ਪੂਰਾ ਕੀਤਾ ਹੈ।
ਸੋਨਮ ਇਨ੍ਹਾਂ ਤਸਵੀਰਾਂ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਫੈਨਜ਼ ਉਸ ਦੀਆਂ ਇਨ੍ਹਾਂ ਤਸਵੀਰਾਂ 'ਤੇ ਕਮੈਂਟ ਕਰਕੇ ਉਸ 'ਤੇ ਪਿਆਰ ਦੀ ਬਰਸਾਤ ਕਰ ਰਹੇ ਹਨ। ਇੱਕ ਫੈਨ ਨੇ ਲਿਿਖਿਆ, 'ਹੁਸਨ ਪਰੀ।' ਜਦਕਿ ਇੱਕ ਹੋਰ ਪ੍ਰਸ਼ੰਸਕ ਨੇ ਕਮੈਂਟ ਕੀਤਾ, 'ਪਰਫੈਕਟ।'
ਦੱਸ ਦਈਏ ਕਿ ਸੋਨਮ ਬਾਜਵਾ ਲਈ ਸਾਲ 2024 ਵੀ ਬੇਹੱਦ ਖਾਸ ਹੋਣ ਵਾਲਾ ਹੈ। ਅਦਾਕਾਰਾ ਦੀਆਂ ਇਸ ਸਾਲ 2 ਫਿਲਮਾਂ ਆ ਰਹੀਆਂ ਹਨ। ਇਹ ਫਿਲਮਾਂ ਹਨ 'ਕੁੜੀ ਹਰਿਆਣੇ ਵੱਲ ਦੀ' ਤੇ 'ਰੰਨਾਂ 'ਚ ਧੰਨਾਂ'।