ਪੜਚੋਲ ਕਰੋ
Sonia Mann: ਸੋਨੀਆ ਮਾਨ ਦੀਆਂ ਇਹ ਨਵੀਆਂ ਤਸਵੀਰਾਂ ਜਿੱਤ ਲੈਣਗੀਆਂ ਤੁਹਾਡਾ ਦਿਲ, ਦੇਖੋ ਕਾਤਿਲਾਨਾ ਅੰਦਾਜ਼
Sonia Mann Pics: ਸੋਨੀਆ ਮਾਨ ਨੇ ਆਪਣੀਆਂ ਲੇਟੈਸਟ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਇਨ੍ਹਾਂ ਤਸਵੀਰਾਂ ਨੇ ਫੈਨਜ਼ ਦੇ ਦਿਲ ਦੀਆਂ ਧੜਕਣਾਂ ਨੂੰ ਵਧਾ ਦਿੱਤਾ ਹੈ।

ਸੋਨੀਆ ਮਾਨ
1/9

ਪੰਜਾਬੀ ਮਾਡਲ ਤੇ ਅਦਾਕਾਰਾ ਸੋਨੀਆ ਮਾਨ ਹਮੇਸ਼ਾ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਪਿਛਲੇ ਕਾਫੀ ਸਮੇਂ ਤੋਂ ਉਹ ਕਿਸਾਨ ਮਜ਼ਦੂਰ ਏਕਤਾ ਦੇ ਸਮਰਥਨ ‘ਚ ਖੜੀ ਨਜ਼ਰ ਆ ਰਹੀ ਹੈ। ਇੱਥੋਂ ਹੀ ਅਦਾਕਾਰਾ ਚਰਚਾ ਵਿੱਚ ਆਈ ਸੀ।
2/9

ਇਸ ਦੇ ਨਾਲ ਨਾਲ ਉਹ ਸਮਾਜ ਸੇਵਾ ਵੀ ਖੂਬ ਕਰਦੀ ਹੈ। ਉਸ ਦੇ ਵੀਡੀਓ ਅਕਸਰ ਸੋਸ਼ਲ ਮੀਡੀਆ ‘ਤੇ ਛਾਏ ਰਹਿੰਦੇ ਹਨ। ਹੁਣ ਸੋਨੀਆ ਮਾਨ ਦੀਆਂ ਨਵੀਆਂ ਤਸਵੀਰਾਂ ਇੰਟਰਨੈੱਟ ‘ਤੇ ਲੋਕਾਂ ਦਾ ਖੂਬ ਦਿਲ ਜਿੱਤ ਰਹੀਆਂ ਹਨ।
3/9

ਇਨ੍ਹਾਂ ਤਸਵੀਰਾਂ 'ਚ ਪੂਰੇ ਦੇਸੀ ਪੰਜਾਬੀ ਅਵਤਾਰ 'ਚ ਨਜ਼ਰ ਆ ਰਹੀ ਹੈ। ਉਸ ਦੀਆਂ ਤਸਵੀਰਾਂ ਨੂੰ ਖੂਬ ਲਾਈਕ ਤੇ ਕਮੈਂਟ ਮਿਲ ਰਹੇ ਹਨ।
4/9

ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਦਾ ਕਾਤਿਲਾਨਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਨਾਲ ਉਹ ਆਪਣੀਆਂ ਖੂਬਸੂਰਤ ਅੱਖਾਂ ਲਈ ਵੀ ਜਾਣੀ ਜਾਂਦੀ ਹੈ।
5/9

ਹਾਲ ਹੀ 'ਚ ਸੋਨੀਆ ਮਾਨ ਆਪਣੀ ਫਿਲਮ ਦੀ ਸ਼ੂਟਿੰਗ ਲਈ ਹਿਮਾਚਲ ਦੀਆਂ ਖੂਬਸੂਰਤ ਵਾਦੀਆਂ 'ਚ ਗਈ ਹੋਈ ਸੀ। ਇੱਥੋਂ ਉਸ ਦੀਆਂ ਤਸਵੀਰਾਂ ਖੂਬ ਚਰਚਾ ਦਾ ਵਿਸ਼ਾ ਬਣੀਆਂ ਸੀ।
6/9

ਦੱਸ ਦਈਏ ਕਿ 32 ਸਾਲਾ ਸੋਨੀਆ ਮਾਨ ਦਾ ਜਨਮ ਉੱਤਰਾਖੰਡ ਦੇ ਹਾਲਦਵਾਨੀ ‘ਚ ਹੋਇਆ ਸੀ, ਪਰ ਉਹ ਬਚਪਨ ਤੋਂ ਅੰਮ੍ਰਿਤਸਰ ਰਹੀ।
7/9

ਉਹ ਕਈ ਸਾਰੇ ਪੰਜਾਬੀ ਗਾਣਿਆਂ ਦੀ ਵੀਡੀਓਜ਼ ‘ਚ ਨਜ਼ਰ ਆਈ ਅਤੇ ਤੇਲਗੂ ਫਿਲਮ ;ਚ ਵੀ ਕੰਮ ਕੀਤਾ। ੳੇੁਹ ਕਿਸਾਨ ਅੰਦੋਲ ਦੌਰਾਨ ਸੁਰਖੀਆਂ ‘ਚ ਆਈ ਸੀ।
8/9

ਉਸ ਨੇ ਕਿਸਾਨ ਮਜ਼ਦੂਰ ਏਕਤਾ ਦਾ ਬੇਬਾਕੀ ਨਾਲ ਸਮਰਥਨ ਕੀਤਾ। ਇਸ ਦੇ ਨਾਲ ਨਾਲ ਸੋਨੀਆ ਦੀ ਸੋਸ਼ਲ ਮੀਡੀਆ ‘ਤੇ ਵੀ ਜ਼ਬਰਦਸਤ ਫੈਨ ਫਾਲੋਇੰਗ ਹੈ।
9/9

ਉਸ ਦੇ ਇਕੱਲੇ ਇੰਸਟਾਗ੍ਰਾਮ ‘ਤੇ ਹੀ 4.2 ਮਿਲੀਅਨ ਯਾਨਿ 42 ਲੱਖ ਫਾਲੋਅਰਜ਼ ਹਨ। ਫੈਨਜ਼ ਵੱਲੋਂ ਉਸ ਦੀਆਂ ਤਸਵੀਰਾਂ ਨੂੰ ਖੂਬ ਪਿਆਰ ਕੀਤਾ ਜਾਂਦਾ ਹੈ।
Published at : 30 Mar 2023 04:45 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਜਨਰਲ ਨੌਲਜ
ਵਿਸ਼ਵ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
