ਪੰਜਾਬੀ ਇੰਡਸਟਰੀ ਨੂੰ ਮਿਲਿਆ ਨਵਾਂ ਚੇਹਰਾ, ਫ਼ਿਲਮਾਂ 'ਚ ਰਵਲੀਨ ਰੂਪ ਦੀ ਐਂਟਰੀ
ਪੰਜਾਬੀ ਫਿਲਮ ਇੰਡਸਟਰੀ 'ਚ ਇੱਕ ਨਵੇਂ ਚੇਹਰੇ ਦੀ ਐਂਟਰੀ ਹੋਵੇਗੀ। ਪੰਜਾਬੀ ਸਿੰਗਰ ਤੇ ਅਦਾਕਾਰ ਨਿੰਜਾ ਨਾਲ ਪੰਜਾਬੀ ਫ਼ਿਲਮਾਂ ਵਿੱਚ ਰਵਲੀਨ ਰੂਪ ਐਂਟਰੀ ਕਰੇਗੀ।
Download ABP Live App and Watch All Latest Videos
View In Appਫਿਲਮ ਦਾ ਨਾਮ 'ਰੱਬਾ ਮੈਨੂੰ ਮਾਫ ਕਰੀ' ਹੈ। ਇਸ ਦੀ ਸ਼ੂਟਿੰਗ ਹਾਲ ਹੀ ਵਿੱਚ ਲੰਡਨ ਦੇ ਖੂਬਸੂਰਤ ਲੋਕੇਸ਼ਨਜ਼ ਵਿੱਚ ਪੂਰੀ ਹੋਈ ਹੈ।
ਰਵਲੀਨ ਨੇ ਬਾਲੀਵੁੱਡ ਵਿੱਚ ਵੀ ਕੰਮ ਕਰਨ ਦੀ ਤਿਆਰੀ ਖਿੱਚੀ ਹੋਈ ਹੈ।
ਰਵਲੀਨ ਨਵਾਜ਼ੂਦੀਨ ਸਿਦੀਕੀ ਨਾਲ ਬਾਲੀਵੁੱਡ ਫਿਲਮ ਸੰਗੀਨ 'ਚ ਕੰਮ ਕਰਨ ਦੀ ਤਿਆਰ ਵਿੱਚ ਹੈ।
ਲੰਡਨ ਤੋਂ ਰਵਲੀਨ ਨੇ ਇਲੈਕਟ੍ਰੋਨਿਕ ਇੰਜਨੀਰਿੰਗ ਵਿੱਚ ਆਪਣੀ ਪੜ੍ਹਾਈ ਪੂਰੀ ਕੀਤੀ ਹੈ।
ਇਸ ਦੇ ਨਾਲ ਹੀ ਰਵਲੀਨ ਨੇ ਪ੍ਰਕਾਸ਼ ਭਾਰਦਵਾਜ ਤੋਂ ਐਕਟਿੰਗ ਕਲਾਸਾਂ ਵੀ ਲਈਆਂ ਹਨ।
ਆਪਣੇ ਪੰਜਾਬੀ ਡੈਬਿਊ ਬਾਰੇ ਰਵਲੀਨ ਦਾ ਕਹਿਣਾ ਹੈ ਕਿ ਆਪਣੀ ਮਾਂ ਬੋਲੀ ਵਿੱਚ ਫਿਲਮ ਕਰਕੇ ਮੈਨੂੰ ਬਹੁਤ ਖੁਸ਼ੀ ਹੈ।
ਉਸ ਨੇ ਕਿਹਾ ਉਮੀਦ ਹੈ ਕਿ ਲੋਕ ਮੈਨੂੰ ਪਿਆਰ ਦੇਣਗੇ। ਇਸ ਕਿਰਦਾਰ ਲਈ ਮੈਂ ਰੱਬ ਦਾ ਬਹੁਤ ਸ਼ੁਕਰਾਨਾ ਕਰਦੀ ਹਾਂ।
ਉਸ ਨੇ ਕਿਹਾ ਰੱਬਾ ਮੈਨੂੰ ਮਾਫ ਕਰੀਂ ਤੇ ਸੰਗੀਨ ਦੋਹਾਂ ਫ਼ਿਲਮਾਂ ਵਿੱਚ ਕੰਮ ਕਰਨ ਲਈ ਮੈਂ ਬਹੁਤ ਮਿਹਨਤ ਕੀਤੀ ਹੈ ਤੇ ਅੱਗੇ ਮੇਰਾ ਫੋਕਸ ਪੰਜਾਬੀ ਫ਼ਿਲਮਾਂ 'ਤੇ ਹੀ ਹੈ। ਮੈਂ ਫ਼ਿਲਮਾਂ ਵਿੱਚ ਚੰਗੇ ਕਿਰਦਾਰ ਕਰਨ ਲਈ ਹੋਰ ਮਿਹਨਤ ਕਰਾਂਗੀ।
ਨਿੰਜਾ ਨਾਲ ਫਿਲਮ ਦੀ ਸ਼ੂਟਿੰਗ ਪੂਰੀ ਹੋ ਗਈ ਹੈ। ਉਮੀਦ ਹੈ ਕਿ ਫਿਲਮ ਜਲਦ ਰਿਲੀਜ਼ ਕੀਤੀ ਜਾਏਗੀ।
ਨਿੰਜਾ ਨਾਲ ਫਿਲਮ ਦੀ ਸ਼ੂਟਿੰਗ ਪੂਰੀ ਹੋ ਗਈ ਹੈ। ਉਮੀਦ ਹੈ ਕਿ ਫਿਲਮ ਜਲਦ ਰਿਲੀਜ਼ ਕੀਤੀ ਜਾਏਗੀ।
ਪੰਜਾਬੀ ਇੰਡਸਟਰੀ ਨੂੰ ਮਿਲਿਆ ਨਵਾਂ ਚੇਹਰਾ, ਫ਼ਿਲਮਾਂ 'ਚ ਰਵਲੀਨ ਰੂਪ ਦੀ ਐਂਟਰੀ