Pollywood News: ਪੰਜਾਬੀ ਫਿਲਮ 'ਜੇ ਪੈਸਾ ਬੋਲਦਾ ਹੁੰਦਾ' ਦੀ ਸਟਾਰ ਕਾਸਟ ਸ੍ਰੀ ਦਰਬਾਰ ਸਾਹਿਬ ਹੋਈ ਨਤਮਸਤਕ, ਦੇਖੋ ਖੂਬਸੂਰਤ ਤਸਵੀਰਾਂ
ਪੰਜਾਬੀ ਫਿਲਮ 'ਜੇ ਪੈਸਾ ਬੋਲਦਾ ਹੁੰਦਾ' ਦੀ ਸਟਾਰ ਕਾਸਟ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਪੁੱਜੀ।
Download ABP Live App and Watch All Latest Videos
View In Appਇਸ ਮੌਕੇ ਫਿਲਮ ਦੀ ਸਟਾਰ ਕਾਸਟ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਅਤੇ ਉਨ੍ਹਾਂ ਨੇ ਸਰਬੱਤ ਦੇ ਭਲੇ ਲਈ ਅਰਦਾਸ ਕਰ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ।
ਇਸ ਮੌਕੇ ਗੱਲਬਾਤ ਦੌਰਾਨ ਫਿਲਮ ਦੀ ਸਟਾਰਕਾਸਟ ਨੇ ਕਿਹਾ ਕਿ ਕਿਸੇ ਵੀ ਨਵੇਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗੁਰੂਘਰ ਜ਼ਰੂਰ ਮੱਥਾ ਟੇਕੀਦਾ। ਇਸ ਦੇ ਨਾਲ ਨਾਲ ਸਾਨੂੰ ਇੱਥੇ ਆ ਕੇ ਸਕੂਨ ਮਿਲਦਾ ਹੈ।
ਆਪਣੀ ਆਉਣ ਵਾਲੀ ਫਿਲਮ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਫਿਲਮ 23 ਫਰਵਰੀ ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀ ਹੈ। ਇਸ ਦੇ ਲਈ ਉਹ ਅਰਦਾਸ ਕਰਨ ਪਹੁੰਚੇ ਹਨ।
ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਹੀ ਇਸ ਫਿਲਮ ਨੂੰ ਬਣਾਇਆ ਗਿਆ ਹੈ। ਅਤੇ ਇਹ ਇੱਕ ਪਰਿਵਾਰਿਕ ਫਿਲਮ ਹੈ
ਫਿਲਮ ਦੀ ਸਟਾਰ ਕਾਸਟ ਨੇ ਮੱਥਾ ਟੇਕਣ ਦੇ ਨਾਲ ਨਾਲ ਪ੍ਰਸਾਦ ਦਾ ਅਨੰਦ ਵੀ ਮਾਣਿਆ।
ਉਹਨਾਂ ਕਿਹਾ ਕਿ ਸਾਨੂੰ ਅੱਗੇ ਵੀ ਦਰਸ਼ਕਾਂ ਦਾ ਕਾਫੀ ਪਿਆਰ ਮਿਲਿਆ ਹੈ। ਅਸੀਂ ਕਹਿੰਦੇ ਹਾਂ ਕਿ ਦਰਸ਼ਕ ਸਾਡੀ ਇਸ ਫਿਲਮ ਨੂੰ ਵੀ ਜਰੂਰ ਵੇਖਣ ਇਸ ਵਿੱਚ ਪੂਰੀ ਤਰਹਾਂ ਦੀ ਪੰਜਾਬੀ ਸੱਭਿਆਚਾਰ ਨੂੰ ਦਰਸ਼ਾਇਆ ਗਿਆ ਹੈ ਉਹਨਾਂ ਕਿਹਾ ਕਿ ਸਾਡੀ ਜ਼ਿੰਦਗੀ ਚ ਇਕੱਲਾ ਪੈਸਾ ਹੀ ਨਹੀਂ ਅਹਿਮੀਅਤ ਰੱਖਦਾ ਰਿਸ਼ਤੇ ਵੀ ਅਹਿਮੀਅਤ ਰੱਖਦੇ ਹਨ
ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਸ ਤੇ ਅਦਾਰੇ ਤੇ ਹੀ ਇਹ ਫਿਲਮ ਬਣਾਈ ਗਈ ਹੈ। ਅਸੀਂ ਇੱਕ ਵਾਰ ਫਿਰ ਅਪੀਲ ਕਰਨਾ ਚਾਹਵਾਂਗੇ ਕਿ ਤੁਸੀਂ ਇਹ ਫਿਲਮ ਨੂੰ ਆਪਣੇ ਪਰਿਵਾਰ ਦੇ ਨਾਲ ਜਾ ਕੇ ਜਰੂਰ ਵੇਖੋ ਤੁਹਾਨੂੰ ਇਹ ਫਿਲਮ ਬਹੁਤ ਵਧੀਆ ਲੱਗੇਗੀ