Diljit Dosanjh: ਚਮਕੀਲਾ ਦੀ ਸ਼ੂਟਿੰਗ ਤੋਂ ਬਾਅਦ ਦਸਤਾਰ ਲੁੱੱਕ 'ਚ ਵਾਪਸ ਆਏ ਦਿਲਜੀਤ ਦੋਸਾਂਝ, ਤਸਵੀਰ ਸ਼ੇਅਰ ਕਰ ਕਹੀ ਇਹ ਗੱਲ
ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਖੂਬ ਲਾਈਮਲਾਈਟ 'ਚ ਬਣੇ ਹੋਏ ਹਨ। ਹਾਲ ਹੀ ;ਚ ਕਲਾਕਾਰ ਨੇ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ਦੀ ਸ਼ੂਟਿੰਗ ਖਤਮ ਕੀਤੀ ਹੈ। ਇਸ ਫਿਲਮ ਲਈ ਦਿਲਜੀਤ ਹੂ-ਬ-ਹੂ ਚਮਕੀਲਾ ਲੁੱਕ 'ਚ ਨਜ਼ਰ ਆਏ। ਪਰ ਹੁਣ ਉਹ ਕਾਫੀ ਦਿਨਾਂ ਬਾਅਦ ਆਪਣੇ ਪੁਰਾਣੇ ਅਵਤਾਰ 'ਚ ਵਾਪਸ ਆ ਗਏ ਹਨ।
Download ABP Live App and Watch All Latest Videos
View In Appਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਸਿਰ 'ਤੇ ਦਸਤਾਰ ਪਹਿਨੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਦਿਲਜੀਤ ਨੇ ਕਿਹਾ, 'ਅੱਜ ਕਿੰਨੇ ਦਿਨਾਂ ਬਾਅਦ....'।
ਦਿਲਜੀਤ ਨੂੰ ਅਕਸਰ ਪੱਗ ਪਹਿਨੇ ਹੀ ਦੇਖਿਆ ਜਾਂਦਾ ਹੈ। ਪਰ ਉਹ ਚਮਕੀਲਾ ਦੀ ਸ਼ੂਟਿੰਗ ਲਈ ਬਿਨਾਂ ਦਸਤਾਰ ਦੇ ਰਹੇ ਸੀ। ਕਿਉਂਕਿ ਪੰਜਾਬੀ ਗਾਇਕ ਚਮਕੀਲਾ ਪੱਗ ਨਹੀਂ ਪਹਿਨਦਾ ਸੀ।
ਕਾਬਿਲੇਗ਼ੌਰ ਹੈ ਕਿ ਚਮਕੀਲਾ ਦੀ ਬਾਇਓਪਿਕ ਦੀ ਸ਼ੂਟਿੰਗ ਖਤਮ ਹੋ ਚੁੱਕੀ ਹੈ। ਇਸ ਬਾਰੇ ਪਰੀਨਿਤੀ ਚੋਪੜਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਵੀ ਸ਼ੇਅਰ ਕੀਤੀ ਸੀ। ਆਪਣੀ ਪੋਸਟ 'ਚ ਉਸ ਨੇ ਰੱਜ ਕੇ ਦਿਲਜੀਤ ਤੇ ਇਮਤਿਆਜ਼ ਅਲੀ ਦੀ ਤਾਰੀਫ ਕੀਤੀ ਸੀ ।
ਦੱਸ ਦਈਏ ਕਿ ਇਸ ਫਿਲਮ 'ਚ ਦਿਲਜੀਤ ਚਮਕੀਲੇ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ, ਜਦਕਿ ਪਰੀਨਿਤੀ ਚੋਪੜਾ ਚਮਕੀਲੇ ਦੀ ਦੂਜੀ ਪਤਨੀ ਅਮਰਜੋਤ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ ।
ਇਸ ਫਿਲਮ ਨੂੰ ਇਮਤਿਆਜ਼ ਅਲੀ ਡਾਇਰੈਕਟ ਕਰ ਰਹੇ ਹਨ ।
ਫਿਲਮ 'ਚ ਮਿਊਜ਼ਿਕ ਏਆਰ ਰਹਿਮਾਨ ਦਾ ਹੈ । ਫਿਲਹਾਲ ਇਸ ਫਿਲਮ ਦੀ ਰਿਲੀਜ਼ ਡੇਟ ਜਾਂ ਫਰਸਟ ਲੁੱਕ ਪੋਸਟਰ ਸਬੰਧੀ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ।