Nimrat Khaira: ਨਿਮਰਤ ਖਹਿਰਾ ਦੀ ਸਾਦਗੀ ਭਰੀ ਲੁੱਕ ਚਰਚਾ 'ਚ, ਸਿੰਪਲ ਸੂਟ 'ਚ ਬੇਹੱਦ ਖੂਬਸੂਰਤ ਤਸਵੀਰਾਂ ਕੀਤੀਆਂ ਸ਼ੇਅਰ
ਨਿਮਰਤ ਖਹਿਰਾ ਦੀਆਂ ਨਵੀਆਂ ਤਸਵੀਰਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਨਿੰਮੋ ਦੀ ਸਾਦਗੀ ਭਰੀ ਲੁੱਕ 'ਤੇ ਫੈਨਜ਼ ਫਿਦਾ ਹੋ ਰਹੇ ਹਨ।
Download ABP Live App and Watch All Latest Videos
View In Appਨਿਮਰਤ ਖਹਿਰਾ ਨੇ ਇਨ੍ਹਾਂ ਤਸਵੀਰਾਂ 'ਚ ਬੀਜ ਰੰਗ ਦਾ ਪੰਜਾਬੀ ਸੂਟ ਪਹਿਿਨਿਆ ਹੋਇਆ ਹੈ। ਇਸ ਦੇ ਨਾਲ ਨਾਲ ਉਸ ਨੇ ਲਾਈਟ ਜਿਊਲਰੀ ਵੀ ਕੈਰੀ ਕੀਤੀ ਹੋਈ ਹੈ।
ਉਸ ਨੇ ਆਪਣੀ ਲੁੱਕ ਨੂੰ ਗੁੱਤ ਕਰਕੇ ਪੂਰਾ ਕੀਤਾ ਹੈ। ਨਿੰਮੋ ਇਨ੍ਹਾਂ ਤਸਵੀਰਾਂ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਨਿਮਰਤ ਖਹਿਰਾ ਪੰਜਾਬੀ ਇੰਡਸਟਰੀ ਦੀਆਂ ਟੌਪ ਫੀਮੇਲ ਗਾਇਕਾਵਾਂ 'ਚੋਂ ਇੱਕ ਹੈ। ਉਸ ਦੀ ਖੂਬਸੂਰਤੀ ਤੇ ਆਵਾਜ਼ ਦੇ ਜਾਦੂ ਸਾਹਮਣੇ ਬਾਲੀਵੁੱਡ ਸੁੰਦਰੀਆਂ ਵੀ ਫੇਲ੍ਹ ਲੱਗਦੀਆਂ ਹਨ।
ਨਿਮਰਤ ਇੰਨੀਂ ਦਿਨੀਂ ਆਪਣੀ ਨਵੀਂ ਐਲਬਮ 'ਮਾਣਮੱਤੀ' ਕਰਕੇ ਖੂਬ ਸੁਰਖੀਆਂ ਬਟੋਰ ਰਹੀ ਹੈ। ਉਸ ਦੀ ਇਸ ਐਲਬਮ ਨੇ ਪੂਰੇ ਪੰਜਾਬ ਦਾ ਦਿਲ ਜਿੱਤ ਲਿਆ ਹੈ।
ਨਿਮਰਤ ਦੀ ਐਲਬਮ ਦੇ ਹਰ ਗਾਣੇ 'ਚ ਪੰਜਾਬ ਦਾ ਹਰ ਰੰਗ ਤੇ ਰਿਸ਼ਤਾ ਦੇਖਣ ਨੂੰ ਮਿਲਦਾ ਹੈ।
ਇਸ ਦੇ ਨਾਲ ਨਾਲ ਨਿੰਮੋ ਨੇ ਇਸੇ ਸਾਲ ਪੰਜਾਬੀ ਫਿਲਮਾਂ 'ਚ ਵੀ ਡੈਬਿਊ ਕੀਤਾ ਸੀ।
ਉਹ ਆਪਣੀ ਪਹਿਲੀ ਫਿਲਮ 'ਚ ਦਿਲਜੀਤ ਦੋਸਾਂਝ ਨਾਲ ਐਕਟਿੰਗ ਕਰਦੀ ਨਜ਼ਰ ਆਈ ਸੀ। ਨਿੰਮੋ ਨੇ ਦਿਲਜੀਤ ਨਾਲ ਫਿਲਮ 'ਜੋੜੀ' 'ਚ ਸਕ੍ਰੀਨ ਸ਼ੇਅਰ ਕੀਤੀ ਸੀ।