Barbie Maan; ਬਾਰਬੀ ਮਾਨ ਦੀ ਨਵੀਂ ਫੋਟੋ ਚਰਚਾ ‘ਚ, ਹੱਥਾਂ ‘ਚ ਫੜਿਆ ਲੱਖਾਂ ਦਾ ਡਿਜ਼ਾਇਨਰ ਪਰਸ, ਕੀਮਤ ਸੁਣ ਉੱੱਡ ਜਾਣਗੇ ਹੋਸ਼
ਪੰਜਾਬੀ ਗਾਇਕਾ ਬਾਰਬੀ ਮਾਨ ਅਜਿਹੀ ਗਾਇਕਾ ਹੈ, ਜੋ ਲਾਈਮਲਾਈਟ ਤੋਂ ਥੋੜਾ ਦੂਰ ਰਹਿਣਾ ਪਸੰਦ ਕਰਦੀ ਹੈ। ਪਰ ਪਿਛਲੇ ਦਿਨੀਂ ਬਾਰਬੀ ਮਾਨ ਨੇ ਇੱਕ ਅਜਿਹੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਕਰਕੇ ਉਹ ਚਰਚਾ ਦਾ ਵਿਸ਼ਾ ਬਣ ਰਹੀ ਹੈ।
Download ABP Live App and Watch All Latest Videos
View In Appਜੀ ਹਾਂ, ਬਾਰਬੀ ਮਾਨ ਨੇ ਆਪਣੀਆਂ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿੱਚ ਗਾਇਕਾ ਦਾ ਪੰਜਾਬੀ ਸੂਟ ‘ਚ ਸਿੰਪਲ ਲੁੱਕ ਦੇਖਣ ਨੂੰ ਮਿਲ ਰਿਹਾ ਹੈ,
ਪਰ ਇੱਥੇ ਤੁਹਾਨੂੰ ਦੱਸ ਦਈਏ ਕਿ ਉਸ ਦਾ ਸਿੰਪਲ ਲੁੱਕ ਜਾਂ ਪੰਜਾਬੀ ਸੂਟ ਲੋਕਾਂ ਦਾ ਧਿਆਨ ਨਹੀਂ ਖਿੱਚ ਰਿਹਾ, ਬਲਕਿ ਉਸ ਦੇ ਹੱਥਾਂ ‘ਚ ਜੋ ਪਰਸ ਫੜਿਆ ਹੋਇਆ ਹੈ, ਉਸ ਦੀ ਜ਼ੋਰਾਂ ਨਾਲ ਚਰਚਾ ਹੋ ਰਹੀ ਹੈ।
ਬਾਰਬੀ ਮਾਨ ਦੇ ਹੱਥਾਂ ‘ਚ ਜੋ ਪਰਸ ਫੜਿਆ ਹੋਇਆ ਹੈ, ਉਸ ਨੂੰ ਤੁਸੀਂ ਮਾਮੂਲੀ ਜਿਹਾ ਪਰਸ ਸਮਝਣ ਦੀ ਗਲਤੀ ਨਹੀਂ ਕਰ ਸਕਦੇ। ਦਰਅਸਲ, ਇਹ ਬੈਗ ਮਸ਼ਹੂਰ ਬਰਾਂਡ ਲੂਈ ਵਿਟੌਨ ਦਾ ਹੈ।
ਇਹ ਦੁਨੀਆ ਦੇ ਸਭ ਤੋਂ ਮਹਿੰਗੇ ਬਰਾਂਡਾਂ ਵਿੱਚੋਂ ਇੱਕ ਹੈ। ਲੂਈ ਵਿਟੌਨ ਫਰਾਂਸ ਦੀ ਕੰਪਨੀ ਹੈ, ਇਹ ਤਕਰੀਬਨ 150 ਸਾਲ ਪੁਰਾਣਾ ਤੇ ਭਰੋਸੇਯੋਗ ਬਰਾਂਡ ਹੈ। ਅਕਸਰ ਅਮੀਰ ਲੋਕਾਂ ਦੇ ਹੱਥਾਂ ‘ਚ ਲੂਈ ਵਿਟੌਨ ਦੇ ਡਿਜ਼ਾਇਨਰ ਬੈਗ ਹੀ ਦੇਖੇ ਜਾਂਦੇ ਹਨ।
ਬਾਰਬੀ ਮਾਨ ਦੇ ਹੱਥਾਂ ‘ਚ ਜੋ ਬੈਗ ਹੈ ਉਹ ਲੂਈ ਵਿਟੌਨ ਦਾ ਸ਼ਾਨਦਾਰ ਡਿਜ਼ਾਇਨਰ ਬੈਗ ਹੈ, ਜਿਸ ਦੀ ਕੀਮਤ 3103 (3 ਹਜ਼ਾਰ 103) ਅਮਰੀਕੀ ਡਾਲਰ ਯਾਨਿ 2 ਲੱਖ 53 ਹਜ਼ਾਰ ਰੁਪਏ ਹੈ। ਇਸ ਬੈਗ ਨੂੰ ਆਨਲਾਈਨ ਲੂਈ ਵਿਟੌਨ ਦੀ ਅਧਿਕਾਰਤ ਵੈਬਸਾਈਟ ਤੋਂ ਖਰੀਦਿਆ ਜਾ ਸਕਦਾ ਹੈ।
ਦੱਸ ਦਈਏ ਕਿ ਹਾਲ ਹੀ ਬਾਰਬੀ ਮਾਨ ਦਾ ਗਾਣਾ ‘ਲਾਰੇ’ ਰਿਲੀਜ਼ ਹੋਇਆ ਹੈ, ਜਿਸ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਨਾਲ ਬਾਰਬੀ ਮਾਨ ਸੋਸ਼ਲ ਮੀਡੀਆ ‘ਤੇ ਵੀ ਐਕਟਿਵ ਰਹਿੰਦੀ ਹੈ।
ਉਹ ਆਪਣੇ ਨਾਲ ਜੁੜੀ ਹਰ ਅੱਪਡੇਟ ਫੈਨਜ਼ ਨਾਲ ਜ਼ਰੂਰ ਸ਼ੇਅਰ ਕਰਦੀ ਹੈ। ਇੰਸਟਾਗ੍ਰਾਮ ‘ਤੇ ਬਾਰਬੀ ਦੇ 7 ਲੱਖ 92 ਹਜ਼ਾਰ ਫਾਲੋਅਰਜ਼ ਹਨ।
ਪੰਜਾਬੀ ਗਾਇਕਾ ਬਾਰਬੀ ਮਾਨ ਦੇ ਨਾਂ ਤੋਂ ਸਭ ਵਾਕਿਫ ਹਨ। ਉਹ ਪੰਜਾਬੀ ਇੰਡਸਟਰੀ ਦੀ ਅਜਿਹੀ ਗਾਇਕਾ ਹੈ, ਜਿਸ ਨੇ ਕਾਫੀ ਛੋਟੀ ਉਮਰ ‘ਚ ਕਾਫੀ ਨਾਂ ਕਮਾ ਲਿਆ ਹੈ। ਉਸ ਨੇ ਆਪਣੇ ਹੁਣ ਤੱਕ ਦੇ ਕਰੀਅਰ ;ਚ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ।