Mankirt Aulakh: ਮਨਕੀਰਤ ਔਲਖ ਦੀ ਹਰਿਆਣਾ 'ਚ ਹੈ ਆਲੀਸ਼ਾਨ ਹਵੇਲੀ, ਗਾਇਕ ਨੇ ਦਿਖਾਈ ਝਲਕ, ਦੇਖੋ ਇਹ ਤਸਵੀਰਾਂ
ਪੰਜਾਬੀ ਗਾਇਕ ਮਨਕੀਰਤ ਔਲਖ ਅਕਸਰ ਹੀ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਗਾਇਕ ਆਪਣੀ ਪ੍ਰੋਫੈਸ਼ਨਲ ਲਾਈਫ ਨਾਲੋਂ ਜ਼ਿਆਦਾ ਪਰਸਨਲ ਲਾਈਫ ਕਰਕੇ ਸੁਰਖੀਆਂ ਬਟੋਰਦਾ ਹੈ। ਖਾਸ ਕਰਕੇ ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ। ਉਹ ਅਕਸਰ ਸੋਸ਼ਲ ਮੀਡੀਆ 'ਤੇ ਆਪਣੀ ਲਗਜ਼ਰੀ ਲਾਈਫਸਟਾਈਲ ਫਲੌਂਟ ਕਰਦਾ ਰਹਿੰਦਾ ਹੈ।
Download ABP Live App and Watch All Latest Videos
View In Appਹਾਲ ਹੀ 'ਚ ਮਨਕੀਰਤ ਔਲਖ ਹਰਿਆਣਾ ਵਿੱਚ ਸੀ। ਦੱਸ ਦਈਏ ਕਿ ਉਸ ਦਾ ਜੱਦੀ ਪਿੰਡ ਹਰਿਆਣਾ ਵਿੱਚ ਹੀ ਹੈ, ਕਿਉਂਕਿ ਉਸ ਦਾ ਜਨਮ ਪੰਜਾਬ 'ਚ ਨਹੀਂ, ਬਲਕਿ ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਬਹਿਬਲਪੁਰ ਵਿਖੇ ਹੋਇਆ ਹੈ। ਪੰਜਾਬ ਮਨਕੀਰਤ ਔਲਖ ਦੀ ਕਰਮ ਭੂਮੀ ਹੈ।
ਹਰਿਆਣਾ ਵਿਖੇ ਆਪਣੀ ਸ਼ਾਨਦਾਰ ਹਵੇਲੀ ਦੀ ਝਲਕ ਮਨਕੀਰਤ ਨੇ ਸੋਸ਼ਲ ਮੀਡੀਆ 'ਤੇ ਦਿਖਾਈ ਹੈ। ਮਨਕੀਰਤ ਔਲਖ ਨੇ ਵੀਡੀਓ ਸ਼ੇਅਰ ਕੀਤੀ ਸੀ,
ਜਿਸ ਵਿੱਚ ਉਸ ਦੀ ਏਕੜ ਜ਼ਮੀਨ 'ਚ ਫੈਲੀ ਹੋਈ ਹਵੇਲੀ ਨਜ਼ਰ ਆ ਰਹੀ ਹੈ। ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਉਹ ਮਨਕੀਰਤ ਦੇ ਵੀਡੀਓ ਤੋਂ ਲਈਆਂ ਗਈਆਂ ਹਨ।
ਉਸ ਦੀ ਹਵੇਲੀ ਬੇਹੱਦ ਖੂਬਸੂਰਤ ਹੈ, ਉਸ ਨੂੰ ਚਿੱਟੇ ਰੰਗ ਦਾ ਪੇਂਟ ਕੀਤਾ ਗਿਆ ਹੈ।
ਮਨਕੀਰਤ ਦੇ ਘਰ ਦੇ ਵਹਿੜੇ 'ਚ ਉਸ ਦੀਆਂ ਆਲੀਸ਼ਾਨ ਕਾਰਾਂ ਵੀ ਖੜੀਆਂ ਨਜ਼ਰ ਆਉਂਦੀਆਂ ਹਨ।
ਉਸ ਦੀ ਹਵੇਲੀ 'ਚ ਭਾਰੀ ਸੁਰੱਖਿਆ ਬਲ ਤੈਨਾਤ ਹੈ। ਜੋ ਕਿ ਚਾਰੇ ਪਾਸੇ ਤੋਂ ਗਾਇਕ ਨੂੰ ਘੇਰੀ ਖੜਾ ਹੈ।
ਇਸ ਦਰਮਿਆਨ ਮਨਕੀਰਤ ਆਪਣੇ ਫੈਨਜ਼ ਨਾਲ ਤਸਵੀਰਾਂ ਖਿਚਵਾਉਂਦਾ ਵੀ ਨਜ਼ਰ ਆ ਰਿਹਾ ਹੈ।
ਮਨਕੀਰਤ ਔਲਖ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।