ਦੀਵਾਲੀ 'ਤੇ Ravi Dubey ਨੇ ਸਰਗੁਣ ਮਹਿਤਾ 'ਤੇ ਜਮ ਕੇ ਲੁਟਾਇਆ ਪਿਆਰ , ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਤਸਵੀਰਾਂ
ਇਨ੍ਹਾਂ ਤਸਵੀਰਾਂ 'ਚ ਰਵੀ ਸਰਗੁਣ 'ਤੇ ਜਮ ਕੇ ਪਿਆਰ ਲੁਟਾਉਂਦੇ ਨਜ਼ਰ ਆ ਰਹੇ ਹਨ। ਇਕ ਤਸਵੀਰ 'ਚ ਰਵੀ ਸਰਗੁਣ ਨੂੰ ਗੱਲ੍ਹਾਂ 'ਤੇ ਕਿੱਸ ਕਰਦੇ ਨਜ਼ਰ ਆ ਰਹੇ ਹਨ।
Download ABP Live App and Watch All Latest Videos
View In Appਤਸਵੀਰਾਂ 'ਚ ਰਵੀ-ਸਰਗੁਣ ਦੀ ਜ਼ਬਰਦਸਤ ਬਾਂਡਿੰਗ ਦੇਖਣ ਨੂੰ ਮਿਲੀ। ਸਰਗੁਣ ਪੀਚ ਰੰਗ ਦੇ ਲਹਿੰਗੇ 'ਚ ਖੂਬਸੂਰਤ ਲੱਗ ਰਹੀ ਸੀ।
ਗ੍ਰੀਨ ਕੁੜਤੇ ਅਤੇ ਚਿੱਟੇ ਪਜਾਮੇ ਵਿੱਚ ਰਵੀ ਵੀ ਕਾਫੀ ਖੂਬਸੂਰਤ ਲੱਗ ਰਹੇ ਸੀ। ਸਰਗੁਣ ਅਤੇ ਰਵੀ ਨੇ ਇੱਕ ਤੋਂ ਵੱਧ ਕੇ ਇੱਕ ਪੋਜ਼ ਦਿੱਤੇ।
ਤੁਹਾਨੂੰ ਦੱਸ ਦੇਈਏ ਕਿ ਸਰਗੁਣ ਨੇ ਪੰਜਾਬੀ ਸਿਨੇਮਾ ਵਿੱਚ ਕਾਫੀ ਪਹਿਚਾਣ ਬਣਾਈ ਹੈ। ਉਸਨੇ ਕਈ ਟੀਵੀ ਸ਼ੋਅਜ਼ ਵਿੱਚ ਵੀ ਕੰਮ ਕੀਤਾ ਹੈ।
ਰਵੀ ਵੀ ਪ੍ਰਸਿੱਧ ਟੀਵੀ ਅਦਾਕਾਰ ਵੀ ਹੈ ,ਜੋ ਸ਼ੋਅ ਜਮਾਈ ਰਾਜਾ ਵਿੱਚ ਵੀ ਨਜ਼ਰ ਆ ਚੁੱਕਾ ਹੈ। ਇਸ ਤੋਂ ਇਲਾਵਾ ਰਵੀ ਰਿਐਲਿਟੀ ਸ਼ੋਅ ਵੀ ਹੋਸਟ ਕਰਦੇ ਹਨ।
ਦੋਵਾਂ ਦੀ ਮੁਲਾਕਾਤ ਟੀਵੀ ਸ਼ੋਅ ਕਰੋਲਬਾਗ ਦੇ ਸੈੱਟ 'ਤੇ ਹੋਈ ਸੀ। ਸਰਗੁਣ ਨੂੰ ਦੇਖ ਕੇ ਰਵੀ ਦਿਲ ਦੇ ਬੈਠੇ ਸੀ। ਦੋਵਾਂ ਦਾ ਵਿਆਹ 2013 'ਚ ਹੋਇਆ ਸੀ।
ਰਵੀ ਅਤੇ ਸਰਗੁਣ ਟੀਵੀ 'ਤੇ ਸਭ ਤੋਂ ਮਸ਼ਹੂਰ ਜੋੜਿਆਂ ਵਿੱਚੋਂ ਇੱਕ ਹਨ। ਉਨ੍ਹਾਂ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।