ਰਾਹੁਲ ਨੇ ਇਸ ਮੁਲਕ ਦੀ ਮਹਿਲਾ ਨਾਲ ਕਰਵਾਇਆ ਤੀਜਾ ਵਿਆਹ, ਉਮਰ ‘ਚ 18 ਸਾਲ ਛੋਟੀ, ਦੇਖੋ ਖ਼ਾਸ ਤਸਵੀਰਾਂ
Download ABP Live App and Watch All Latest Videos
View In Appਇੰਟਰਵਿਊ ‘ਚ ਰਾਹੁਲ ਨੇ ਅੱਗੇ ਕਿਹਾ, “ਮੈਂ ਨਤਾਲਿਆ ਨੂੰ ਢੇਡ ਸਾਲ ਤੋਂ ਜਾਣਦਾ ਸੀ, ਹਾਲਾਂਕਿ ਅਸੀਂ ਹਾਲ ਹੀ ਵਿੱਚ ਨੇੜੇ ਆਏ ਹਾਂ। ਉਹ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੀ ਹੈ, ਪਰ ਜੋ ਵੀ ਉਸਨੇ ਕਰਨ ਦਾ ਫੈਸਲਾ ਕੀਤਾ ਹੈ, ਮੈਂ ਉਸਦਾ ਸਮਰਥਨ ਕਰਾਂਗਾ।
ਸਾਲ 2018 ‘ਚ ਮੁੰਬਈ ਮਿਰਰ ਨੂੰ ਆਪਣੇ ਤੇ ਨਤਾਲਿਆ ਦੇ ਵਿਆਹ ਦੇ ਸੰਬੰਧ ‘ਚ ਦਿੱਤੇ ਇਕ ਇੰਟਰਵਿਊ ‘ਚ ਰਾਹੁਲ ਨੇ ਕਿਹਾ ਸੀ, ਪਹਿਲਾਂ ਮੇਰਾ ਵਿਆਹ ਬਹੁਤ ਧੂਮ-ਧਾਮ ਨਾਲ ਹੋਇਆ ਸੀ ਪਰ ਇਹ ਰਿਸ਼ਤੇ ਜ਼ਿਆਦਾ ਸਮੇਂ ਤਕ ਨਹੀਂ ਚੱਲ ਸਕੇ।
ਤੁਹਾਨੂੰ ਦੱਸ ਦਈਏ ਕਿ ਨਤਾਲਿਆ ਕਜ਼ਾਕਿਸਤਾਨ ਤੋਂ ਹੈ। ਉਹ ਇੱਕ ਮਾਡਲ ਹੈ। ਖਾਸ ਗੱਲ ਇਹ ਹੈ ਕਿ ਰਾਹੁਲ ਅਤੇ ਨਤਾਲਿਆ ਵਿਚਕਾਰ ਦੂਰੀ ਕਰੀਬ 18 ਸਾਲ ਹੈ। ਵਿਆਹ ਦੇ ਸਮੇਂ ਉਹ 25 ਸਾਲਾਂ ਦੀ ਸੀ।
ਰਾਹੁਲ ਤੇ ਨਤਾਲਿਆ ਦੀਮੁਲਾਕਾਤ ਵਿਆਹ ਤੋਂ ਇਕ ਸਾਲ ਪਹਿਲਾਂ ਹੋਈ ਸੀ।
ਨਤਾਲਿਆ ਨਾਲ ਵਿਆਹ ਕਰਨ ਤੋਂ ਪਹਿਲਾਂ ਰਾਹੁਲ ਮਹਾਜਨ ਨੇ ਸ਼ਵੇਤਾ ਸਿੰਘ ਤੇ ਡਿੰਪੀ ਗਾਂਗੁਲੀ ਨਾਲ ਵਿਆਹ ਕਰਵਾਇਆ ਸੀ। ਹਾਲਾਂਕਿ ਇਹ ਦੋਵੇਂ ਵਿਆਹ ਜ਼ਿਆਦਾ ਸਮੇਂ ਤੱਕ ਨਹੀਂ ਚੱਲ ਸਕੇ।
ਬਿੱਗ ਬੌਸ, ਸਵੈਮਵਰ ਤੇ ਨੱਚ ਬਾਲੀਏ ਵਰਗੇ ਰਿਐਲਿਟੀ ਸ਼ੋਅ ਦਾ ਹਿੱਸਾ ਇਹ ਚੁੱਕੇ ਰਾਹੁਲ ਮਹਾਜਨ ਦੀ ਜ਼ਿੰਦਗੀ ਬਹੁਤ ਉਤਰਾਅ ਚੜਾਅ ਵਾਲੀ ਰਹੀ ਹੈ। ਹਾਲਾਂਕਿ, ਇਸ ਸਮੇਂ ਉਹ ਆਪਣੀ ਤੀਜੀ ਪਤਨੀ ਨਤਾਲਿਆ ਇਲੀਨਾ ਤੋਂ ਕਾਫ਼ੀ ਖੁਸ਼ ਹੈ।
- - - - - - - - - Advertisement - - - - - - - - -