ਬੁਆਏਫ੍ਰੈਂਡ ਨਾਲ ਓਸ਼ੀਵਾਰਾ ਪੁਲਿਸ ਸਟੇਸ਼ਨ ਪਹੁੰਚੀ ਰਾਖੀ ਸਾਵੰਤ, ਸਾਬਕਾ ਪਤੀ ਰਿਤੇਸ਼ 'ਤੇ ਲਾਏ ਇਹ ਦੋਸ਼
ਬਾਲੀਵੁੱਡ ਡਰਾਮਾ ਕੁਈਨ ਰਾਖੀ ਸਾਵੰਤ ਹਾਲ ਹੀ 'ਚ ਆਪਣੇ ਬੁਆਏਫ੍ਰੈਂਡ ਆਦਿਲ ਦੁਰਾਨੀ ਨਾਲ ਮੁੰਬਈ ਦੇ ਓਸ਼ੀਵਾਰਾ ਪੁਲਸ ਸਟੇਸ਼ਨ ਪਹੁੰਚੀ।
Download ABP Live App and Watch All Latest Videos
View In Appਪੁਲਿਸ ਸਟੇਸ਼ਨ ਦੇ ਬਾਹਰ ਰਾਖੀ ਨੇ ਪੈਪਰਾਜ਼ੀ ਨਾਲ ਗੱਲ ਕੀਤੀ ਜਿੱਥੇ ਉਸਨੇ ਆਪਣੇ ਸਾਬਕਾ ਪਤੀ ਰਿਤੇਸ਼ 'ਤੇ ਕਈ ਗੰਭੀਰ ਦੋਸ਼ ਲਗਾਏ। ਇਸ ਦੌਰਾਨ ਰਾਖੀ ਫੁੱਟ-ਫੁੱਟ ਕੇ ਰੋ ਪਈ।
ਪੈਪਰਾਜੀ ਨਾਲ ਗੱਲ ਕਰਦੇ ਹੋਏ ਰਾਖੀ ਨੇ ਕਿਹਾ, 'ਉਹ ਮੇਰੀ ਜ਼ਿੰਦਗੀ ਬਰਬਾਦ ਕਰ ਰਿਹਾ ਹੈ। ਉਹ ਕਹਿੰਦਾ ਹੈ ਕਿ ਮੈਂ ਤੈਨੂੰ ਤੇ ਆਦਿਲ ਨੂੰ ਬਰਬਾਦ ਕਰ ਦਿਆਂਗਾ, ਤੈਨੂੰ ਤੇ ਆਦਿਲ ਨੂੰ ਇਕੱਠੇ ਨਹੀਂ ਰਹਿਣ ਦਿਆਂਗਾ।
ਰਾਖੀ ਨੇ ਦੱਸਿਆ, 'ਤਿੰਨ ਸਾਲਾਂ 'ਚ ਉਹ ਮੇਰੇ ਨਾਲ ਬਹੁਤ ਮਾੜਾ ਵਿਵਹਾਰ ਕਰਦਾ ਸੀ ਅਤੇ ਮੈਨੂੰ ਗਾਲ੍ਹਾਂ ਕੱਢਦਾ ਸੀ। ਹੁਣ ਉਹ ਮੇਰੇ ਸੋਸ਼ਲ ਮੀਡੀਆ 'ਤੇ ਅਟੈਕ ਕਰ ਰਿਹਾ ਹੈ। ਉਸਨੇ ਮੇਰਾ ਫੇਸਬੁੱਕ, ਇੰਸਟਾਗ੍ਰਾਮ ਸਭ ਕੁਝ ਹੈਕ ਕਰ ਲਿਆ। ਉਹ ਮੈਨੂੰ ਕਿਉਂ ਪਰੇਸ਼ਾਨ ਕਰ ਰਿਹਾ ਹੈ?
ਰਾਖੀ ਨੇ ਕਿਹਾ, 'ਮੈਂ ਉਸ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ, ਮੈਂ ਉਸ ਨੂੰ ਮੁਆਫ ਕਰ ਦਿੱਤਾ। ਪਰ ਉਹ ਮੈਨੂੰ ਬਲੈਕਮੇਲ ਕਰ ਰਿਹਾ ਹੈ। ਮੈਂ ਪੁਲਿਸ ਕੋਲ ਆਈ ਹਾਂ, ਮੈਨੂੰ ਨਹੀਂ ਪਤਾ ਕਿ ਉਹ ਮੈਨੂੰ ਕੀ ਪੁੱਛਣਗੇ। ਮੈਨੂੰ ਮੁੰਬਈ ਪੁਲਿਸ 'ਤੇ ਭਰੋਸਾ ਹੈ ਕਿ ਉਹ ਮੇਰਾ ਸਾਥ ਦੇਵੇਗੀ।