ਰਵੀਨਾ ਟੰਡਨ ਤੋਂ ਸ਼ਿਲਪਾ ਸ਼ੈੱਟੀ ਤੱਕ, ਇਹਨਾਂ 5 ਅਦਾਕਾਰਾਂ ਨੇ ਤਲਾਕਸ਼ੁਦਾ ਲੋਕਾਂ ਨਾਲ ਕਰਵਾਇਆ ਵਿਆਹ
Rani Mukherji: ਲੰਬੇ ਸਮੇਂ ਤੱਕ ਇੱਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਅਦਾਕਾਰਾ ਰਾਣੀ ਮੁਖਰਜੀ ਅਤੇ ਬਾਲੀਵੁੱਡ ਦੇ ਮਸ਼ਹੂਰ ਫਿਲਮ ਨਿਰਮਾਤਾ ਆਦਿਤਿਆ ਚੋਪੜਾ ਨੇ 21 ਅਪ੍ਰੈਲ 2014 ਨੂੰ ਵਿਆਹ ਕਰਵਾ ਲਿਆ। ਆਦਿਤਿਆ ਚੋਪੜਾ ਦੀ ਪਹਿਲੀ ਪਤਨੀ ਦਾ ਨਾਂ ਪਾਇਲ ਖੰਨਾ ਹੈ, ਜਿਸ ਤੋਂ ਉਨ੍ਹਾਂ ਦਾ ਤਲਾਕ ਹੋ ਚੁੱਕਾ ਹੈ।
Download ABP Live App and Watch All Latest Videos
View In AppRaveena Tondon: 90 ਦੇ ਦਹਾਕੇ ਦੀ ਖੂਬਸੂਰਤ ਅਦਾਕਾਰਾ ਰਵੀਨਾ ਟੰਡਨ ਨੇ ਸਾਲ 2004 'ਚ ਬਿਜ਼ਨੈੱਸਮੈਨ ਅਨਿਲ ਥੜਾਨੀ ਨਾਲ ਵਿਆਹ ਕੀਤਾ ਸੀ। ਅਨਿਲ ਦਾ ਇਸ ਤੋਂ ਪਹਿਲਾਂ ਹੋ ਚੁੱਕਿਆ ਸੀ।
Vidya Balan: ਅਦਾਕਾਰਾ ਵਿੱਦਿਆ ਬਾਲਨ ਨੇ 14 ਦਿਸੰਬਰ 2012 ਨੂੰ ਯੂਟੀਵੀ ਨੈੱਟਵਰਕ ਦੇ ਸੀਈਓ ਸਿਧਾਰਥ ਰੌਏ ਕਪੂਰ ਨਾਲ ਸੱਤ ਫੇਰੇ ਲਏ ਸਨ। ਵਿੱਦਿਆ ਦੇ ਵਿਆਹ ਤੋਂ ਪਹਿਲਾਂ ਸਿਧਾਰਥ ਦਾ 2 ਵਾਰ ਤਲਾਕ ਹੋ ਚੁੱਕਿਆ ਸੀ।
Kareena Kapoor Khan: ਕਰੀਨਾ ਕਪੂਰ ਨੇ ਸਾਲ 2012 ਵਿੱਚ ਬਾਲੀਵੁੱਡ ਦੇ ਛੋਟੇ ਨਵਾਬ ਸੈਫ ਅਲੀ ਖਾਨ ਨਾਲ ਵਿਆਹ ਕੀਤਾ ਸੀ। ਸੈਫ ਦਾ ਪਹਿਲਾਂ ਅਦਾਕਾਰਾ ਅੰਮ੍ਰਿਤਾ ਸਿੰਘ ਨਾਲ ਵਿਆਹ ਹੋਇਆ ਸੀ। ਪਰ 13 ਸਾਲ ਬਾਅਦ ਯਾਨੀ ਸਾਲ 2003 'ਚ ਸੈਫ ਅਤੇ ਅੰਮ੍ਰਿਤਾ ਦਾ ਤਲਾਕ ਹੋ ਗਿਆ। ਸੈਫ ਅਤੇ ਅੰਮ੍ਰਿਤਾ ਦੇ ਦੋ ਬੱਚੇ ਹਨ, ਇਬਰਾਹਿਮ ਅਤੇ ਸਾਰਾ ਅਲੀ ਖਾਨ।
Shilpa Shetty : ਸ਼ਿਲਪਾ ਸ਼ੈੱਟੀ ਨੇ ਸਾਲ 2009 'ਚ ਬਿਜ਼ਨੈੱਸਮੈਨ ਰਾਜ ਕੁੰਦਰਾ ਨਾਲ ਵਿਆਹ ਕੀਤਾ ਸੀ। ਸ਼ਿਲਪਾ ਤੋਂ ਪਹਿਲਾਂ ਰਾਜ ਕੁੰਦਰਾ ਦੀ ਪਤਨੀ ਕਵਿਤਾ ਸੀ। ਪਰ ਦੋਹਾਂ ਦਾ ਤਲਾਕ ਹੋ ਗਿਆ।