Deep Sidhu: ਦੀਪ ਸਿੱਧੂ ਦੀ ਮੌਤ ਤੋਂ ਬਾਅਦ ਰੀਨਾ ਰਾਏ ਦੀ ਜ਼ਿੰਦਗੀ 'ਚ ਫਿਰ ਹੋਈ ਪਿਆਰ ਦੀ ਐਂਟਰੀ? ਸੋਸ਼ਲ ਮੀਡੀਆ ਪੋਸਟ ਤੋਂ ਮਿਲਿਆ ਹਿੰਟ

ਦੀਪ ਸਿੱਧੂ ਦੀ ਮੌਤ ਨੂੰ ਡੇਢ ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ, ਪਰ ਉਸ ਦੇ ਚਾਹੁਣ ਵਾਲੇ ਅੱਜ ਵੀ ਉਸ ਨੂੰ ਨਮ ਅੱਖਾਂ ਦੇ ਨਾਲ ਯਾਦ ਕਰਦੇ ਹਨ। ਇਸ ਲਿਸਟ 'ਚ ਦੀਪ ਸਿੱਧੂ ਦੀ ਪ੍ਰੇਮਿਕਾ ਰੀਨਾ ਰਾਏ ਦਾ ਨਾਮ ਵੀ ਸ਼ਾਮਲ ਹੈ।
Download ABP Live App and Watch All Latest Videos
View In App
ਅਕਸਰ ਹੀ ਦੀਪ ਸਿੱਧੂ ਨੂੰ ਸੋਸ਼ਲ ਮੀਡੀਆ 'ਤੇ ਯਾਦ ਕਰਦੀ ਰਹਿੰਦੀ ਹੈ। ਪਰ ਪਿਛਲੇ ਕੁੱਝ ਸਮੇਂ ਤੋਂ ਰੀਨਾ ਰਾਏ ਨੇ ਦੀਪ ਸਿੱਧੂ ਨਾਲ ਕੋਈ ਤਸਵੀਰ ਜਾਂ ਉਸ ਦੇ ਨਾਮ 'ਤੇ ਕੋਈ ਪੋਸਟ ਸ਼ੇਅਰ ਨਹੀਂ ਕੀਤੀ ਹੈ। ਇਸ ਤੋਂ ਬਾਅਦ ਹੁਣ ਲੋਕਾਂ ਨੇ ਇਹ ਕਿਆਸ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਕਿ ਰੀਨਾ ਆਪਣੀ ਪਿਛਲੀ ਜ਼ਿੰਦਗੀ ਨੂੰ ਭੁਲਾ ਕੇ ਮੂਵ ਆਨ ਕਰ ਚੁੱਕੀ ਹੈ।

ਹਾਲ ਹੀ 'ਚ ਰੀਨਾ ਰਾਏ ਨੇ ਦੀਵਾਲੀ ਵੀ ਮਨਾਈ ਸੀ। ਇਸ ਮੌਕੇ ਉਹ ਦੀਵੇ ਜਗਾਉਂਦੀ ਤੇ ਰੈਸਟੋਰੈਂਟ 'ਚ ਖਾਣਾ ਐਨਜੁਆਏ ਕਰਦੀ ਵੀ ਨਜ਼ਰ ਆਈ ਸੀ। ਹਾਲਾਂਕਿ ਇਸ ਕਰਕੇ ਰੀਨਾ ਨੂੰ ਖੂਬ ਟਰੋਲ ਵੀ ਕੀਤਾ ਗਿਆ ਸੀ।
ਲੋਕਾਂ ਨੇ ਰੀਨਾ ਨੂੰ ਕਿਹਾ ਸੀ ਕਿ ਉਹ ਦੀਪ ਨੂੰ ਭੁੱਲ ਗਈ ਹੈ। ਹੁਣ ਰੀਨਾ ਰਾਏ ਦੀ ਇੱਕ ਹੋਰ ਸੋਸ਼ਲ ਮੀਡੀਆ ਪੋਸਟ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਪੋਸਟ ਨੂੰ ਦੇਖ ਕੇ ਇੰਜ ਲੱਗ ਰਿਹਾ ਹੈ ਕਿ ਰੀਨਾ ਰਾਏ ਦੀ ਜ਼ਿੰਦਗੀ 'ਚ ਫਿਰ ਤੋਂ ਪਿਆਰ ਨੇ ਦਸਤਕ ਦੇ ਦਿੱਤੀ ਹੈ।
ਰੀਨਾ ਨੇ ਰੈੱਡ ਕਲਰ ਦੇ ਸੂਟ 'ਚ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆ ਹਨ। ਇਸ ਦੇ ਨਾਲ ਨਾਲ ਉਸ ਨੇ ਰੋਮਾਂਟਿਕ ਗਾਣਾ ਵੀ ਸ਼ੇਅਰ ਕੀਤਾ ਹੈ। ਰੀਨਾ ਦੀ ਇਸ ਪੋਸਟ 'ਚ ਦਿਲਜੀਤ ਦੋਸਾਂਝ ਤੇ ਸੀਆ ਦਾ ਨਵਾਂ ਗਾਣਾ 'ਹੱਸ ਹੱਸ' ਚੱਲਦਾ ਸੁਣਿਆ ਜਾ ਸਕਦਾ ਹੈ।
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਰੀਨਾ ਨੇ ਕੈਪਸ਼ਨ 'ਚ ਲਾਲ ਗੁਲਾਬ ਵਾਲੀ ਇਮੋਜੀ ਵੀ ਬਣਾਈ ਹੈ। ਇਸ ਸਭ ਨੂੰ ਦੇਖ ਕੇ ਤਾਂ ਇਹੀ ਲੱਗ ਰਿਹਾ ਹੈ ਕਿ ਰੀਨਾ ਰਾਏ ਦੀ ਜ਼ਿੰਦਗੀ 'ਚ ਫਿਰ ਤੋਂ ਪਿਆਰ ਦੀ ਐਂਟਰੀ ਹੋਈ ਹੈ।
ਕਾਬਿਲੇਗ਼ੌਰ ਹੈ ਕਿ ਦੀਪ ਸਿੱਧੂ ਦੀ 15 ਫਰਵਰੀ 2022 ਨੂੰ ਐਕਸੀਡੈਂਟ 'ਚ ਦਰਦਨਾਕ ਮੌਤ ਹੋਈ ਸੀ। ਐਕਸੀਡੈਂਟ ਦੇ ਸਮੇਂ ਰੀਨਾ ਰਾਏ ਵੀ ਦੀਪ ਦੇ ਨਾਲ ਕਾਰ 'ਚ ਮੌਜੂਦ ਸੀ।