Republic Day 2023: ਇਸ ਗਣਤੰਤਰ ਦਿਵਸ ਮੌਕੇ ਘਰ ਬੈਠੇ ਇਨ੍ਹਾਂ ਦੇਸ਼ ਭਗਤੀ ਦੀਆ ਫਿਲਮਾਂ ਦਾ ਲਓ ਮਜ਼ਾ, ਦੇਖੋ ਲਿਸਟ
ਫ਼ਿਲਮ ਬਾਰਡਰ ਵਿੱਚ ਜੰਗ ਦੀਆਂ ਕਠਿਨਾਈਆਂ ਅਤੇ ਸੈਨਿਕਾਂ ਦੀ ਬਹਾਦਰੀ ਨੂੰ ਦਰਸਾਇਆ ਗਿਆ ਹੈ। ਇਸ ਫ਼ਿਲਮ ਵਿੱਚ ਸਨੀ ਦਿਓਲ, ਸੁਨੀਲ ਸ਼ੈੱਟੀ, ਜੈਕੀ ਸ਼ਰਾਫ ਅਤੇ ਕਈ ਹੋਰਨਾਂ ਕਈ ਕਲਾਕਾਰ ਸਨ। ਇਹ ਫ਼ਿਲਮ ਸਾਲ 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਲੌਂਗੇਵਾਲਾ ਲੜਾਈ ਦੀਆਂ ਘਟਨਾਵਾਂ 'ਤੇ ਆਧਾਰਿਤ ਹੈ।
Download ABP Live App and Watch All Latest Videos
View In Appਸ਼ਾਹਰੁਖ ਖ਼ਾਨ ਸਟਾਰਰ ਇਸ ਫ਼ਿਲਮ ਨੂੰ ਤੁਸੀਂ Netflix 'ਤੇ ਦੇਖ ਸਕਦੇ ਹੋ। ਇਸ ਫ਼ਿਲਮ ਵਿੱਚ ਸ਼ਾਹਰੁਖ ਖ਼ਾਨ ਨੂੰ ਮੋਹਨ ਭਾਰਗਵ ਦੀ ਭੂਮਿਕਾ ਨਿਭਾਉਂਦੇ ਹੋਏ ਦਿਖਾਇਆ ਗਿਆ ਹੈ, ਇੱਕ ਗੈਰ-ਨਿਵਾਸੀ ਭਾਰਤੀ ਜੋ ਇੱਕ ਅਜਿਹੀ ਔਰਤ ਦੀ ਭਾਲ ਵਿੱਚ ਵਾਪਸ ਆਪਣੇ ਦੇਸ਼ ਦੀ ਯਾਤਰਾ ਕਰਦਾ ਹੈ ਜਿਸ ਨੇ ਉਸ ਨੂੰ ਪਾਲਿਆ ਸੀ ਅਤੇ ਇਹ ਜਾਣਨ ਲਈ ਉਤਸੁਕ ਹੈ ਕਿ ਉਹ ਅਸਲ ਵਿੱਚ ਕਿੱਥੋਂ ਦਾ ਹੈ। ਸਾਲ 2004 'ਚ ਰਿਲੀਜ਼ ਹੋਈ ਇਸ ਫ਼ਿਲਮ ਨੂੰ ਆਸ਼ੂਤੋਸ਼ ਗੋਵਾਰੀਕਰ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ ਅਤੇ ਫ਼ਿਲਮ ਨੂੰ ਬਹੁਤ ਸਾਰੇ ਸਮਾਗਮਾਂ ਵਿੱਚ ਸਨਮਾਨਿਤ ਕੀਤਾ ਗਿਆ ਸੀ।
ਫ਼ਿਲਮ 'ਰਾਜ਼ੀਟ ਨੂੰ Amazon Prime Video 'ਤੇ ਦੇਖਿਆ ਜਾ ਸਕਦਾ ਹੈ। ਫ਼ਿਲਮ ਰਾਜ਼ੀ 'ਚ ਆਲੀਆ ਭੱਟ ਨੇ ਸਹਿਮਤ ਨਾਮਕ ਇੱਕ ਪਾਤਰ ਦਾ ਕਿਰਦਾਰ ਨਿਭਾਇਆ ਹੈ ਜੋ ਇੱਕ ਜਵਾਨ ਮਹਿਲਾ ਹੈ, ਜੋ ਇੱਕ ਗੁਪਤ ਭਾਰਤੀ ਏਜੰਟ ਹੈ ਜੋ ਖੁਫੀਆ ਜਾਣਕਾਰੀ ਹਾਸਿਲ ਕਰਨ ਲਈ ਇੱਕ ਪਾਕਿਸਤਾਨੀ ਫੌਜੀ ਨਾਲ ਵਿਆਹ ਕਰਦੀ ਹੈ।
ਇਸ ਫ਼ਿਲਮ ਨੂੰ ZEE5 'ਤੇ ਦੇਖਿਆ ਜਾ ਸਕਦਾ ਹੈ। ਇਹ ਫ਼ਿਲਮ ਸਾਲ 2016 ਵਿੱਚ ਉੜੀ, ਜੰਮੂ ਅਤੇ ਕਸ਼ਮੀਰ ਵਿੱਚ ਇੱਕ ਆਰਮੀ ਬੇਸ ਉੱਤੇ ਚਾਰ ਅੱਤਵਾਦੀਆਂ ਵੱਲੋਂ ਹਮਲਾ ਕਰਨ ਤੋਂ ਬਾਅਦ ਪਾਕਿਸਤਾਨ ਵਿੱਚ ਅੱਤਵਾਦੀ ਠਿਕਾਣਿਆਂ ਉੱਤੇ ਭਾਰਤ ਦੇ ਜਵਾਬੀ ਹਮਲੇ ਤੋਂ ਪ੍ਰੇਰਿਤ ਹੈ। ਉੜੀ ਵਿੱਚ ਹੋਏ ਹਮਲੇ ਵਿੱਚ, ਫੌਜ ਦੇ 19 ਮੈਂਬਰਾਂ ਦੀ ਮੌਤ ਹੋ ਗਈ ਸੀ। ਵਿੱਕੀ ਕੌਸ਼ਲ ਨੇ ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਨਿਭਾਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਇਸ ਫ਼ਿਲਮ ਲਈ ਕਈ ਪੁਰਸਕਾਰ ਮਿਲੇ ਹਨ।
ਇਸ ਫ਼ਿਲਮ ਵਿੱਚ, ਭਾਰਤੀ ਮੁਕਤੀ ਯੋਧਿਆਂ ਬਾਰੇ ਇੱਕ ਡਾਕੂਮੈਂਟਰੀ ਵਿੱਚ ਨੌਜਵਾਨਾਂ ਦਾ ਇੱਕ ਇੱਕਠ ਵਿਖਾਇਆ ਗਿਆ ਹੈ। ਇਸ ਦੇ ਨਾਲ ਇਸ ਵਿੱਚ ਨੌਜਵਾਨਾਂ ਦਾ ਆਪਣੇ ਦੋਸਤ ਦੀ ਮੌਤ ਪ੍ਰਤੀ ਤਜ਼ਰਬਾ ਵੀ ਵਿਖਾਇਆ ਗਿਆ ਹੈ ਜੋ ਉਨ੍ਹਾਂ ਨੂੰ ਬਾਗੀ ਬਣਾ ਦਿੰਦਾ ਹੈ।
'ਚੱਕ ਦੇ ਇੰਡੀਆ' ਸ਼ਾਹਰੁਖ ਖਾਨ ਦੇ ਕਰੀਅਰ ਦੀ ਬੈਸਟ ਫਿਲਮ ਮੰਨੀ ਗਈ ਹੈ। ਤੁਸੀਂ ਇਸ ਫਿਲਮ ਨੂੰ ਐਮਾਜ਼ੋਨ ਪ੍ਰਾਈਮ ਵੀਡੀਓ 'ਤੇ ਦੇਖ ਸਕਦੇ ਹੋ।
ਇਸ ਫਿਲਮ 'ਚ ਰਿਿਤਕ ਰੌਸ਼ਨ ਤੇ ਪ੍ਰੀਤੀ ਜ਼ਿੰਟਾ ਹਨ। ਦੋਵਾਂ ਦਾ ਕੰਮ ਬੇਹੱਦ ਸ਼ਾਨਦਾਰ ਹੈ। ਇਹ ਫਿਲਮ ਨੂੰ ਵੀ ਤੁਸੀਂ ਪ੍ਰਾਈਮ ਵੀਡੀਓ 'ਤੇ ਦੇਖ ਸਕਦੇ ਹੋ।
ਅਕਸ਼ੇ ਕੁਮਾਰ ਦੀ ਫਿਲਮ 'ਬੇਬੀ' ਨੂੰ ਤੁਸੀਂ ਡਿਜ਼ਨੀ ਪਲੱਸ ਹੌਟਸਟਾਰ 'ਤੇ ਦੇਖ ਸਕਦੇ ਹੋ।
ਅਕਸ਼ੇ ਕੁਮਾਰ ਨੂੰ ਦੇਸ਼ ਭਗਤੀ ਦੀਆਂ ਫਿਲਮਾਂ ਕਰਨ ਲਈ ਜ਼ਿਆਦਾ ਜਾਣਿਆ ਜਾਂਦਾ ਹੈ। ਉਨ੍ਹਾਂ ਦੀ ਫਿਲਮ 'ਮਿਸ਼ਨ ਮੰਗਲ' ਇਸ ਰਿਪਬਲਿਕ ਡੇਅ ਲਈ ਬੈਸਟ ਫਿਲਮ ਹੈ। ਇਹ ਫਿਲਮ ਵੀ ਡਿਜ਼ਨੀ ਪਲੱਸ ਹੌਟਸਟਾਰ 'ਤੇ ਉਪਲਬਧ ਹੈ।