ਏਅਰਪੋਰਟ ਤੇ ਭੈਣ ਸੁਹਾਨਾ ਖਾਨ ਦਾ ਸਾਮਾਨ ਚੁੱਕੀ ਨਜ਼ਰ ਆਇਆ ਆਰੀਅਨ ਖਾਨ, ਤਸਵੀਰਾਂ ਨੇ ਜਿੱਤਿਆ ਫ਼ੈਨਜ਼ ਦਾ ਦਿਲ
ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਅਤੇ ਸੁਹਾਨਾ ਖਾਨ ਨੂੰ ਹਾਲ ਹੀ 'ਚ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਆਰੀਅਨ ਅਤੇ ਸੁਹਾਨਾ ਕਿਤੇ ਛੁੱਟੀਆਂ ਮਨਾਉਣ ਗਏ ਹੋਏ ਹਨ
Download ABP Live App and Watch All Latest Videos
View In Appਸ਼ਾਹਰੁਖ ਅਤੇ ਗੌਰੀ ਦੇ ਲਾਡਲੇ ਬੱਚਿਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਏਅਰਪੋਰਟ 'ਤੇ ਪ੍ਰਸ਼ੰਸਕ ਵੀ ਉਨ੍ਹਾਂ ਦੀ ਇਕ ਝਲਕ ਲਈ ਉਤਸ਼ਾਹਿਤ ਨਜ਼ਰ ਆਏ
ਆਰੀਅਨ, ਸੁਹਾਨਾ ਅਤੇ ਉਨ੍ਹਾਂ ਦੇ ਚਚੇਰੇ ਭਰਾ ਛੁੱਟੀਆਂ ਮਨਾਉਣ ਲਈ ਬਾਹਰ ਹਨ, ਤਿੰਨਾਂ ਨੂੰ ਮੁੰਬਈ ਇੰਟਰਨੈਸ਼ਨਲ ਏਅਰਪੋਰਟ 'ਤੇ ਆਪਣੀ ਕਾਰ ਤੋਂ ਹੇਠਾਂ ਉਤਰਦੇ ਦੇਖਿਆ ਗਿਆ, ਇਸ ਦੌਰਾਨ ਸਭ ਦੀਆਂ ਨਜ਼ਰਾਂ ਸੁਹਾਨਾ 'ਤੇ ਸਨ।
ਆਰੀਅਨ ਨੇ ਪੂਰੇ ਸਮੇਂ ਚਿਹਰੇ 'ਤੇ ਮਾਸਕ ਪਾਇਆ ਹੋਇਆ ਸੀ। ਉਸ ਨੇ ਗ੍ਰੇ ਕਲਰ ਦੀ ਫੁੱਲ ਸਲੀਵ ਟੀ-ਸ਼ਰਟ ਪਾਈ ਹੋਈ ਸੀ। ਇਸ ਟੀ-ਸ਼ਰਟ ਦੇ ਨਾਲ ਉਸ ਨੇ ਕਾਲੇ ਰੰਗ ਦੀ ਕਾਰਗੋ ਪੈਂਟ ਅਤੇ ਚਿੱਟੇ ਰੰਗ ਦੇ ਜੁੱਤੇ ਪਾਏ ਸਨ।
ਸੁਹਾਨਾ ਨੇ ਵ੍ਹਾਈਟ ਟਰਾਊਜ਼ਰ ਤੇ ਕਰੋਪ ਟੌਪ ਪਾਇਆ ਹੋਇਆ ਸੀ। ਆਪਣੀ ਲੁੱਕ ਨੂੰ ਪੂਰਾ ਕਰਨ ਲਈ ਸੁਹਾਨਾ ਨੇ ਕਰੋਪ ਜੈਕੇਟ ਪਹਿਨੀ। ਸੁਹਾਨਾ ਨੇ ਵ੍ਹਾਈਟ ਸ਼ੂਜ਼ ਨਾਲ ਆਪਣੀ ਕੈਜ਼ੂਅਲ ਲੁੱਕ `ਚ ਪੱਤਰਕਾਰਾਂ ਲਈ ਕਈ ਪੋਜ਼ ਦਿੱਤੇ।
ਸੁਹਾਨਾ ਦੇ ਹੱਥ 'ਚ ਲੇਡੀਜ਼ ਪਰਸ ਸੀ। ਏਅਰਪੋਰਟ 'ਤੇ ਮੌਜੂਦ ਕੈਮਰਿਆਂ ਨੂੰ ਦੇਖ ਕੇ ਸੁਹਾਨਾ ਮੁਸਕਰਾਉਂਦੀ ਨਜ਼ਰ ਆਈ।
ਬਾਲੀਵੁੱਡ ਦੇ ਸੁਪਰਕਿਊਟ ਭੈਣ-ਭਰਾ ਦੀਆਂ ਇਨ੍ਹਾਂ ਵਾਇਰਲ ਤਸਵੀਰਾਂ 'ਤੇ ਪ੍ਰਸ਼ੰਸਕ ਆਰੀਅਨ ਦੀ ਖੂਬ ਤਾਰੀਫ ਕਰ ਰਹੇ ਹਨ। ਆਰੀਅਨ ਖਾਨ ਨੇ ਆਪਣੇ ਬੈਗ ਅਤੇ ਗਿਟਾਰ ਦੇ ਨਾਲ ਭੈਣ ਸੁਹਾਨਾ ਦਾ ਸਮਾਨ ਵੀ ਫੜਿਆ ਹੋਇਆ ਸੀ।