In Pics: ਅਜਿਹੇ ਸ਼ਾਹੀ ਆਸ਼ਿਆਨੇ 'ਚ ਵੱਸਦੇ ਤੇਂਦੁਲਕਰ ਤੇ ਉਨ੍ਹਾਂ ਦਾ ਪਰਿਵਾਰ
ਸਚਿਨ ਤੇਂਦੁਲਕਰ ਦਾ ਨਾਂ ਸਿਰਫ ਕ੍ਰਿਕੇਟ ਵਿੱਚ ਹੀ ਨਹੀਂ ਬਲਕਿ ਕਾਰੋਬਾਰ ਤੇ ਮੋਟੀ ਕਮਾਈ ਕਰਨ ਵਾਲੇ ਲੋਕਾਂ ਵਿੱਚ ਵੀ ਸ਼ਾਮਲ ਹੈ। ਮਾਸਟਰ ਬਲਾਸਟਰ ਨੇ ਆਪਣੀ ਕਮਾਈ ਦਾ ਵੱਡਾ ਹਿੱਸਾ ਆਪਣੇ ਘਰ 'ਤੇ ਵੀ ਖਰਚਿਆ ਹੈ। ਆਓ ਤਸਵੀਰਾਂ ਰਾਹੀਂ ਤੁਸੀਂ ਵੀ ਕਰੋ ਤੇਂਦੁਲਕਰ ਦੇ ਘਰ ਦੀ ਸੈਰ।
Download ABP Live App and Watch All Latest Videos
View In Appਸਚਿਨ ਤੇਂਦੁਲਕਰ ਦਾ ਘਰ ਬਾਂਦਰਾ ਵੈਸਟ ਵਿੱਚ ਪੇਰੀ ਕ੍ਰਾਸ ਰੋਡ 'ਤੇ ਸਥਿਤ ਹੈ। ਸਚਿਨ ਇੱਥੇ ਆਪਣੇ ਪੂਰੇ ਪਰਿਵਾਰ ਸੰਗ ਰਹਿੰਦੇ ਹਨ। ਸਾਲ 2007 ਵਿੱਚ ਉਨ੍ਹਾਂ ਇਹ ਘਰ 39 ਕਰੋੜ ਰੁਪਏ ਵਿੱਚ ਖਰੀਦਿਆ ਸੀ।
ਤੇਂਦੁਲਕਰ ਦਾ ਘਰ 6,000 ਵਰਗ ਫੁੱਟ ਵਿੱਚ ਬਣਿਆ ਹੋਇਆ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਸਚਿਨ ਦਾ ਇਹ ਘਰ ਸਾਲ 1926 ਵਿੱਚ ਬਣਿਆ ਸੀ। ਪੁਰਾਣੇ ਜ਼ਮਾਨੇ ਦਾ ਹੋਣ ਕਰਕੇ ਸਚਿਨ ਨੇ ਇਸ ਨੂੰ ਰੈਨੋਵੇਟ ਕਰਨ ਵਿੱਚ ਚਾਰ ਸਾਲ ਦਾ ਸਮਾਂ ਲਾਇਆ।
ਇਹ ਘਰ ਬਹੁਮੰਜ਼ਲਾ ਹੈ ਜਿਸ ਵਿੱਚ ਦੋ ਬੇਸਮੈਂਟ ਹੀ ਹਨ ਅਤੇ ਘਰ ਨੂੰ ਤਰ੍ਹਾਂ-ਤਰ੍ਹਾਂ ਦੇ ਫੁੱਲ-ਬੂਟਿਆਂ ਨਾਲ ਸਜਾਇਆ ਗਿਆ ਹੈ।
ਸਚਿਨ ਧਾਰਮਿਕ ਵਿਚਾਰਾਂ ਵਾਲੇ ਹਨ ਅਤੇ ਉਨ੍ਹਾਂ ਘਰ ਵਿੱਚ ਸੁੰਦਰ ਮੰਦਰ ਵੀ ਸਥਾਪਿਤ ਕੀਤਾ ਹੋਇਆ ਹੈ।
ਘਰ ਦੇ ਇੰਟਰੀਅਰ ਤੋਂ ਲੈ ਕੇ ਫਰਨੀਚਰ ਤੱਕ ਹਰ ਚੀਜ਼ ਬੇਹੱਦ ਖ਼ਾਸ ਹੈ।
ਸਚਿਨ ਅਕਸਰ ਹੀ ਸੋਸ਼ਲ ਮੀਡੀਆ 'ਤੇ ਆਪਣੇ ਘਰ ਵਿੱਚ ਪਰਿਵਾਰ ਨਾਲ ਸੋਹਣੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ।
ਤਾਲਾਬੰਦੀ ਸਮੇਂ ਤੇਂਦੁਲਕਰ ਨੇ ਆਪਣੇ ਬਾਥਰੂਮ ਦੀ ਤਸਵੀਰ ਵੀ ਸਾਂਝੀ ਕੀਤੀ ਸੀ।
ਜ਼ਿੰਦਗੀ ਦਾ ਖ਼ਾਸ ਪਲ ਤੇਂਦੁਲਕਰ ਆਪਣੇ ਘਰ ਵਿੱਚ ਪਰਿਵਾਰ ਸੰਗ ਬਿਤਾਉਣਾ ਪਸੰਦ ਕਰਦੇ ਹਨ।
ਘਰ ਦਾ ਸਭ ਤੋਂ ਖ਼ਾਸ ਹਿੱਸਾ ਇਹ ਗਾਰਡਨ ਹੈ, ਜਿੱਥੇ ਸਚਿਨ ਹਰ ਮੌਸਮ ਦਾ ਲੁਤਫ ਉਠਾਉਂਦੇ ਦਿਖਾਈ ਦਿੰਦੇ ਹਨ।
ਸਚਿਨ ਦੇ ਘਰ ਦਾ ਵਿਊ ਪ੍ਰੋਫੈਸ਼ਨਲ ਵੀ ਹੈ, ਜਿੱਥੇ ਉਹ ਮੀਡੀਆ ਨੂੰ ਇੰਟਰਵਿਊ ਵੀ ਦਿੰਦੇ ਹਨ।
ਘਰ ਵਿੱਚ ਲੱਕੜ ਦਾ ਕੰਮ ਕਾਫੀ ਬਾਰੀਕੀ ਵਾਲਾ ਹੈ।
ਸਚਿਨ ਤੇ ਉਨ੍ਹਾਂ ਦੀ ਪਤਨੀ ਦੇ ਦੋ ਬੱਚੇ, ਧੀ ਸਾਰਾ ਤੇ ਪੁੱਤਰ ਅਰਜੁਨ ਹਨ।
ਅਰਜੁਨ ਇੰਨ੍ਹੀਂ ਦਿਨੀਂ ਕ੍ਰਿਕੇਟ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ, ਜਦਕਿ ਸਾਰਾ ਹਾਲੇ ਪੜ੍ਹਾਈ ਕਰ ਰਹੀ ਹੈ।
ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ ਤੋਂ ਲਈਆਂ ਗਈਆਂ ਹਨ।