50 ਦੀ ਉਮਰ 'ਚ ਚੌਥੇ ਬੱਚੇ ਦੇ ਪਾਪਾ ਬਣੇ ਸੈਫ, ਸ਼ਾਹਰੁਖ ਤੋਂ ਸੰਜੇ ਦੱਤ ਤੱਕ ਇਨ੍ਹਾਂ ਸਟਾਰਸ ਨੂੰ ਮਿਲਿਆ 40 ਤੋਂ ਪਾਰ ਪਿਤਾ ਬਣਨ ਦਾ ਸੁਖ
ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਤੇ ਕਰੀਨਾ ਕਪੂਰ ਖਾਨ ਇਕ ਵਾਰ ਫਿਰ ਪੇਰੈਂਟਸ ਬਣ ਗਏ ਹਨ। ਦਿਲਚਸਪ ਗੱਲ ਇਹ ਹੈ ਕਿ ਸੈਫ 50 ਸਾਲ ਦੀ ਉਮਰ 'ਚ ਚੌਥੇ ਬੱਚੇ ਦੇ ਪਿਤਾ ਬਣੇ ਹਨ। ਹਾਲਾਂਕਿ ਸੈਫ ਅਲੀ ਖਾਨ ਅਜਿਹਾ ਪਹਿਲਾ ਸਿਤਾਰਾ ਨਹੀਂ ਹੈ ਜੋ 40 ਸਾਲ ਤੋਂ ਵੱਧ ਉਮਰ 'ਚ ਬੱਚੇ ਦੇ ਪਿਤਾ ਬਣੇ ਹੋਣ, ਸਗੋਂ ਪਹਿਲਾਂ ਵੀ ਕਈ ਸਿਤਾਰੇ ਅਜਿਹਾ ਕਰ ਚੁੱਕੇ ਹਨ। ਜਾਣੋ ਅਗਲੀਆਂ ਸਲਾਈਡਾਂ 'ਚ ਇਨ੍ਹਾਂ ਸਿਤਾਰਿਆਂ ਬਾਰੇ।
Download ABP Live App and Watch All Latest Videos
View In Appਸੈਫ ਅਲੀ ਖਾਨ 50 ਸਾਲ ਦੀ ਉਮਰ ਵਿੱਚ ਚੌਥੇ ਬੱਚੇ ਦੇ ਪਿਤਾ ਬਣੇ ਹਨ। ਇਸ ਤੋਂ ਪਹਿਲਾਂ ਸੈਫ ਅਲੀ ਖਾਨ ਦੇ ਤਿੰਨ ਬੱਚੇ, ਸਾਰਾ ਅਲੀ ਖਾਨ, ਇਬਰਾਹਿਮ ਅਲੀ ਖਾਨ ਤੇ ਤੈਮੂਰ ਅਲੀ ਖਾਨ ਹਨ।
ਸੰਜੇ ਦੱਤ-ਮਾਨਿਅਤਾ ਦੱਤ: ਬਾਲੀਵੁੱਡ ਅਭਿਨੇਤਾ ਸੰਜੇ ਦੱਤ 51 ਸਾਲ ਦੀ ਉਮਰ 'ਚ ਜੁੜਵਾਂ ਸ਼ਾਹਰਾਨ ਤੇ ਇਕਰਾ ਦੇ ਪਿਤਾ ਬਣੇ ਸਨ, ਜਿਨ੍ਹਾਂ ਨੂੰ ਮਾਨਿਅਤਾ ਨੇ ਜਨਮ ਦਿੱਤਾ ਸੀ। ਇਹ ਜੁੜਵਾਂ ਹੁਣ 10 ਸਾਲਾਂ ਦੇ ਹਨ।
ਸ਼ਾਹਰੁਖ ਖਾਨ-ਗੌਰੀ ਖਾਨ: ਸ਼ਾਹਰੁਖ ਖਾਨ ਤੇ ਗੌਰੀ ਤਿੰਨ ਬੱਚਿਆਂ ਦੇ ਮਾਪੇ ਹਨ। ਸਾਲ 2013 'ਚ ਤੀਸਰਾ ਬੱਚਾ ਅਬਰਾਮ ਦਾ ਜਨਮ ਹੋਇਆ ਸੀ। ਸ਼ਾਹਰੁਖ ਉਸ ਸਮੇਂ 48 ਸਾਲਾਂ ਦੇ ਸੀ।
ਆਮਿਰ ਖਾਨ: ਜਦੋਂ ਸੁਪਰਸਟਾਰ ਆਮਿਰ ਖਾਨ ਤੇ ਉਸ ਦੀ ਦੂਜੀ ਪਤਨੀ ਕਿਰਨ ਰਾਓ ਦੇ ਬੇਟੇ ਆਜ਼ਾਦ ਦਾ ਜਨਮ ਸਰੋਗੇਸੀ ਦੇ ਜ਼ਰੀਏ ਹੋਇਆ ਸੀ, ਉਸ ਸਮੇਂ ਆਮਿਰ 48 ਸਾਲਾਂ ਦੇ ਸੀ।
ਅਕਸ਼ੇ ਕੁਮਾਰ: ਅਕਸ਼ੇ ਕੁਮਾਰ ਨੇ 2001 'ਚ ਟਵਿੰਕਲ ਖੰਨਾ ਨਾਲ ਵਿਆਹ ਕੀਤਾ ਸੀ, ਜਿਸ ਤੋਂ ਬਾਅਦ 2002 'ਚ ਬੇਟੇ ਆਰਵ ਦਾ ਜਨਮ ਹੋਇਆ ਸੀ। ਆਰਵ ਦੇ ਜਨਮ ਤੋਂ 10 ਸਾਲ ਬਾਅਦ ਅਕਸ਼ੇ-ਟਵਿੰਕਲ ਦੁਬਾਰਾ ਮਾਪੇ ਬਣੇ ਤੇ 2012 'ਚ ਉਨ੍ਹਾਂ ਦੀ ਬੇਟੀ ਨਿਤਾਰਾ ਦਾ ਜਨਮ ਹੋਇਆ। ਨਿਤਰਾ ਦੇ ਜਨਮ ਸਮੇਂ ਅਕਸ਼ੇ 45 ਸਾਲਾਂ ਦੇ ਸਨ।