ਫ਼ਿਲਮਾਂ 'ਚ ਨਹੀਂ ਦਿੱਤਾ ਕਿਸਮਤ ਨੇ ਸਾਥ ਤਾਂ ਆਦਿੱਤਿਆ ਪੰਚੋਲੀ ਦੀ ਧੀ ਨੇ ਖੋਲ੍ਹਿਆ ਰੈਸਟੋਰੈਂਟ
ਬਾਲੀਵੁੱਡ ਅਦਾਕਾਰ ਅਦਿੱਤਿਆ ਪੰਚੋਲੀ ਤੇ ਅਦਾਕਾਰਾ ਜਰੀਨਾ ਵਹਾਬ ਦੇ ਦੋ ਬੱਚੇ ਹਨ। ਸੂਰਜ ਪੰਚੋਲੀ ਤੇ ਸਨਾ ਪੰਚੋਲੀ। ਸੂਰਜ ਪੰਚੋਲੀ ਹੁਣ ਤਕ ਦੋ ਫ਼ਿਲਮਾਂ 'ਚ ਕੰਮ ਕਰ ਚੁੱਕੇ ਹਨ ਪਰ ਸਨਾ ਪੰਚੋਲੀ ਫ਼ਿਲਮੀ ਦੁਨੀਆਂ ਤੋਂ ਦੂਰ ਹੈ। ਉਹ ਕਾਫੀ ਗਲੈਮਰਸ ਹੈ। ਉਹ ਅਕਸਰ ਆਪਣੇ ਪਰਿਵਾਰ ਜਾਂ ਭਰਾ ਨਾਲ ਨਜ਼ਰ ਆਉਂਦੀ ਹੈ।
Download ABP Live App and Watch All Latest Videos
View In Appਸਨਾ ਪੰਚੋਲੀ ਦਾ ਜਨਮ 1989 'ਚ ਹੋਇਆ ਤੇ ਉਨ੍ਹਾਂ ਅਮਰੀਕਾ ਦੇ ਲੌਸ ਏਂਜਲਸ 'ਚ ਫ਼ਿਲਮ ਐਂਡ ਐਕਟਿੰਗ ਸਟੱਡੀ 'ਚ ਪੜ੍ਹਾਈ ਕੀਤੀ ਹੈ।
ਸਨਾ ਪੰਚੋਲੀ ਨੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਬਾਲੀਵੁੱਡ 'ਚ ਹੱਥ ਅਜਮਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਫ਼ਿਲਮਾਂ 'ਚ ਆਪਣੀ ਪਕੜ ਨਹੀਂ ਬਣਾ ਸਕੀ।
ਕਿਤੇ ਰਿਪੋਰਟ 'ਚ ਦਾਅਵਾ ਕੀਤਾ ਗਿਆ ਕਿ ਉਹ ਅਦਾਕਾਰ ਉਪੇਨ ਪਟੇਲ ਦੇ ਨਾਲ ਸਾਲ 2006 'ਚ ਡੈਬਿਊ ਕਰਨ ਵਾਲੀ ਸੀ। ਇਹ ਇਕ ਲਵ ਸਟੋਰੀ ਸੀ ਫ਼ਿਲਮ ਦਾ ਟਾਇਟਲ ਸ਼ਾਕਾਲਾਕਾ ਬੂਮ ਬੂਮ ਸੀ ਪਰ ਫ਼ਿਲਮ ਬਣ ਨਹੀਂ ਸਕੀ।
ਬਾਅਦ 'ਚ ਮੇਕਰਸ ਨੇ ਕੰਗਨਾ ਰਣੌਤ ਨਾਲ ਸ਼ਾਕਾਲਾਕਾ ਬੂਮ ਬੂਮ ਬਣਾਈ ਤੇ ਸਾਲ 2007 'ਚ ਇਹ ਰਿਲੀਜ਼ ਹੋਈ। ਇਸ ਦੌਰਾਨ ਕੰਗਨਾ ਰਣੌਤ ਤੇ ਅਦਿੱਤਿਆ ਪੰਚੋਲੀ ਦਾ ਵਿਵਾਦ ਸਭ ਦੇ ਸਾਹਮਣੇ ਆਇਆ ਸੀ।
ਫ਼ਿਲਮ ਇੰਡਸਟਰੀ 'ਚ ਕੰਮ ਨਾ ਮਿਲਣ 'ਤੇ, ਸਨਾ ਪੰਚੋਲੀ ਨੇ ਹੋਟਲ ਤੇ ਰੈਸਟੋਰੈਂਟ ਇੰਡਸਟਰੀ ਨੂੰ ਹੱਥ ਪਾਇਆ ਤੇ ਹੁਣ ਉਹ ਗੋਆ 'ਚ ਇਕ ਸਫਲ ਰੈਸਟੋਰੈਂਟ ਆਨਰ ਹੈ।
ਸਨਾ ਪੰਚੋਲੀ ਆਪਣੇ ਭਰਾ ਸੂਰਜ ਪੰਚੋਲੀ ਦੇ ਕਾਫੀ ਕਰੀਬ ਹੈ। ਦੋਵੇਂ ਇਕੱਠੇ ਡਾਇਨ ਆਊਟ 'ਤੇ ਪਾਰਟੀ ਲਈ ਜਾਂਦੇ ਹਨ।
ਸਨਾ ਪੰਚੋਲੀ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਸੂਰਜ ਦੇ ਨਾਲ ਉਨ੍ਹਾਂ ਦੀ ਬਹੁਤ ਚੰਗੀ ਬੌਂਡਿੰਗ ਹੈ। ਉਨ੍ਹਾਂ ਕਿਹਾ ਸੀ ਕਿ ਸੂਰਜ ਬਹੁਤ ਹੀ ਸ਼ਾਂਤ ਤੇ ਸੈਟਲਡ ਹਨ। ਜਦਕਿ ਉਹ ਇਸ ਤੋਂ ਉਲਟ ਹੈ।