ਪੜਚੋਲ ਕਰੋ
ਬਾਲੀਵੁੱਡ ਦੇ ਇਹ ਪ੍ਰਸਿੱਧ ਜੋੜੇ ਕਦੇ ਕਰਦੇ ਸੀ ਇੱਕ ਦੂਜੇ ਨੂੰ ਪਿਆਰ, ਅੱਜ ਸ਼ਕਲ ਵੀ ਦੇਖਣਾ ਪਸੰਦ ਨਹੀਂ ਕਰਦੇ
Bollywood Breakups: ਬਾਲੀਵੁੱਡ `ਚ ਅਜਿਹੇ ਵੀ ਜੋੜੇ ਹਨ, ਜਿਹੜੇ ਇੱਕ ਜ਼ਮਾਨੇ `ਚ ਪਿਆਰ ਵਿੱਚ ਸਨ, ਪਰ ਅੱਜ ਇੱਕ ਦੂਜੇ ਦੀ ਸ਼ਕਲ ਵੀ ਦੇਖਣਾ ਪਸੰਦ ਨਹੀਂ ਕਰਦੇ। ਇਨ੍ਹਾਂ ਦਾ ਰਿਸ਼ਤਾ ਤੇ ਬਰੇਕਅਪ ਚਰਚਾ `ਚ ਰਹੇ।
ਬਾਲੀਵੁੱਡ ਦੇ ਇਹ ਪ੍ਰਸਿੱਧ ਜੋੜੇ ਕਦੇ ਕਰਦੇ ਸੀ ਇੱਕ ਦੂਜੇ ਨੂੰ ਪਿਆਰ, ਅੱਜ ਸ਼ਕਲ ਵੀ ਦੇਖਣਾ ਪਸੰਦ ਨਹੀਂ ਕਰਦੇ
1/8

ਬਾਲੀਵੁੱਡ ਨੂੰ ਗਲੈਮਰ ਦੀ ਦੁਨੀਆ ਵੀ ਕਿਹਾ ਜਾਂਦਾ ਹੈ। ਇੱਥੇ ਕੁੱਝ ਵੀ ਜ਼ਿਆਦਾ ਦੇਰ ਟਿਕਦਾ ਨਹੀਂ ਹੈ। ਜਿੰਨੀ ਜਲਦੀ ਬਾਲੀਵੁੱਡ ਇੰਡਸਟਰੀ `ਚ ਰਿਸ਼ਤੇ ਬਣਦੇ ਹਨ, ਉਨੀਂ ਹੀ ਜਲਦੀ ਟੁੱਟ ਵੀ ਜਾਂਦੇ ਹਨ। ਹਾਲਾਂਕਿ ਅਜਿਹੇ ਕਈ ਜੋੜੇ ਹਨ। ਜਿਹੜੇ ਸਾਲਾਂ ਤੋਂ ਇੱਕ ਦੂਜੇ ਦੇ ਨਾਲ ਹਨ, ਪਰ ਦੂਜੇ ਪਾਸੇ ਬਾਲੀਵੁੱਡ `ਚ ਅਜਿਹੇ ਵੀ ਜੋੜੇ ਹਨ, ਜਿਹੜੇ ਇੱਕ ਜ਼ਮਾਨੇ `ਚ ਪਿਆਰ ਵਿੱਚ ਸਨ, ਪਰ ਅੱਜ ਇੱਕ ਦੂਜੇ ਦੀ ਸ਼ਕਲ ਵੀ ਦੇਖਣਾ ਪਸੰਦ ਨਹੀਂ ਕਰਦੇ। ਇਨ੍ਹਾਂ ਦਾ ਰਿਸ਼ਤਾ ਤੇ ਬਰੇਕਅਪ ਚਰਚਾ `ਚ ਰਹੇ।
2/8

ਬਾਲੀਵੁੱਡ ਸੈਲੇਬਸ ਦੇ ਪ੍ਰਸ਼ੰਸਕ ਉਨ੍ਹਾਂ ਦੀ ਪੇਸ਼ੇਵਰ ਜ਼ਿੰਦਗੀ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਵਿੱਚ ਵੀ ਦਿਲਚਸਪੀ ਰੱਖਦੇ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਬਾਰੇ ਸਭ ਕੁਝ ਜਾਣਨਾ ਚਾਹੁੰਦੇ ਹਨ। ਬਾਲੀਵੁੱਡ ਸਿਤਾਰੇ ਪਿਆਰ, ਰਿਸ਼ਤਿਆਂ ਅਤੇ ਰੋਮਾਂਸ ਵਿੱਚ ਜਲਦੀ ਪੈ ਜਾਂਦੇ ਹਨ, ਪਰ ਹਰ ਕੋਈ ਵਿਆਹ ਦੀ ਮੰਜ਼ਿਲ ਤੱਕ ਪਹੁੰਚਣ ਵਿੱਚ ਸਫਲ ਨਹੀਂ ਹੁੰਦਾ। ਅੱਜ ਅਸੀਂ ਉਨ੍ਹਾਂ ਸਿਤਾਰਿਆਂ ਬਾਰੇ ਗੱਲ ਕਰਾਂਗੇ ਜੋ ਕੁਝ ਹੀ ਸਮੇਂ 'ਚ ਆਪਣੇ ਪਾਰਟਨਰ ਤੋਂ ਵੱਖ ਹੋ ਗਏ।
Published at : 06 Sep 2022 12:20 PM (IST)
ਹੋਰ ਵੇਖੋ





















