ਸਰਗੁਣ ਮਹਿਤਾ-ਹਾਰਡੀ ਸੰਧੂ 'ਚ ਕੀ ਖਿਚੜੀ ਪੱਕ ਰਹੀ? ਸਰਗੁਣ ਨੇ ਪੋਸਟ ਸ਼ੇਅਰ ਕਰ ਹਾਰਡੀ ਨੂੰ ਕਹੀ ਇਹ ਗੱਲ
ਸਰਗੁਣ ਮਹਿਤਾ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ 'ਚੋਂ ਇੱਕ ਹੈ। ਸਰਗੁਣ ਅਕਸਰ ਹੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਇੰਨੀਂ ਦਿਨੀਂ ਸਰਗੁਣ ਕੋਈ ਨਵਾਂ ਪ੍ਰੋਜੈਕਟ ਨਹੀਂ ਕਰ ਰਹੀ ਹੈ, ਪਰ ਹਾਲ ਹੀ 'ਚ ਇੱਕ ਨਵੀਂ ਸੋਸ਼ਲ ਮੀਡੀਆ ਪੋਸਟ ਕਰਕੇ ਸਰਗੁਣ ਦਾ ਨਾਮ ਫਿਰ ਤੋਂ ਚਰਚਾ ਵਿੱਚ ਹੈ।
Download ABP Live App and Watch All Latest Videos
View In Appਸਰਗੁਣ ਮਹਿਤਾ ਨੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਸਰਗੁਣ ਬੋਲਡ ਅਵਤਾਰ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਸਰਗੁਣ ਦੀ ਇਸ ਵੀਡੀਓ 'ਤੇ ਫੈਨਜ਼ ਕਮੈਂਟ ਕਰਕੇ ਖੂਬ ਪਿਆਰ ਦੀ ਬਰਸਾਤ ਕਰ ਰਹੇ ਹਨ।
ਇਸ ਵੀਡੀਓ ਦੀ ਕੈਪਸ਼ਨ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਸਰਗੁਣ ਨੇ ਵੀਡੀਓ 'ਚ ਗਾਇਕ ਤੇ ਐਕਟਰ ਹਾਰਡੀ ਸੰਧੂ ਨੂੰ ਟੈਗ ਕੀਤਾ ਹੈ। ਉਸ ਨੇ ਲਿਖਿਆ, 'ਹੈਲੋ, ਹਾਰਡੀ ਸੰਧੂ।'
ਇਸ ਦੇ ਜਵਾਬ 'ਚ ਹਾਰਡੀ ਨੇ ਸਰਗੁਣ ਦੀ ਪੋਸਟ 'ਤੇ ਕਮੈਂਟ ਕੀਤਾ, 'ਹੈਲੋ ਸਰਗੁਣ।'
ਸਰਗੁਣ ਦੀ ਇਸ ਪੋਸਟ ਦੀ ਕੈਪਸ਼ਨ ਅਤੇ ਇਸ 'ਤੇ ਹਾਰਡੀ ਸੰਧੂ ਦੇ ਕਮੈਂਟ ਨੇ ਫੈਨਜ਼ ਨੂੰ ਸੋਚਾਂ ਵਿੱਚ ਪਾ ਦਿੱਤਾ ਹੈ।
ਕਿਉਂਕਿ ਹਾਰਡੀ ਨੂੰ ਟੈਗ ਕਰ ਸਰਗੁਣ ਨੇ ਇਹ ਸਸਪੈਂਸ ਬਣਾ ਦਿੱਤਾ ਹੈ ਕਿ ਆਖਰ ਦੋਵਾਂ ਦੀ ਜੋੜੀ ਇਕੱਠੇ ਕੀ ਕਮਾਲ ਕਰਨ ਜਾ ਰਹੀ ਹੈ।
ਹੋ ਸਕਦਾ ਹੈ ਕਿ ਜਾਂ ਤਾਂ ਦੋਵੇਂ ਕਿਸੇ ਗੀਤ ਦੀ ਵੀਡੀਓ 'ਚ ਇਕੱਠੇ ਨਜ਼ਰ ਆਉਣ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਦੋਵੇਂ ਇਕੱਠੇ ਕਿਸੇ ਫਿਲਮ 'ਚ ਨਜ਼ਰ ਆਉਣ ਜਾ ਰਹੇ ਹਨ।
ਦੱਸ ਦਈਏ ਕਿ ਸਰਗੁਣ ਮਹਿਤਾ ਤੇ ਹਾਰਡੀ ਸੰਧੂ 'ਤਿਤਲੀਆਂ' ਗੀਤ 'ਚ ਇਕੱਠੇ ਨਜ਼ਰ ਆਏ ਸੀ। ਇਸ ਗੀਤ ਨੂੰ ਅਫਸਾਨਾ ਖਾਨ ਨੇ ਆਪਣੀ ਆਵਾਜ਼ ਦਿੱਤੀ ਸੀ।