Priya Singh: ਬੁਆਏਫ੍ਰੈਂਡ ਨੇ ਸੋਸ਼ਲ ਮੀਡੀਆ Influencer ਪ੍ਰਿਆ ਸਿੰਘ ਦਾ ਕੀਤਾ ਬੁਰਾ ਹਾਲ, ਜਾਣੋ ਕਿਉਂ ਗ੍ਰਿਫਤਾਰ ਨਹੀਂ ਹੋਏ ਮੁਲਜ਼ਮ
ਖਾਸ ਗੱਲ ਇਹ ਹੈ ਕਿ ਕਈ ਲੋਕ ਅਜਿਹੇ ਹਨ, ਜਿਨ੍ਹਾਂ ਦੇ ਸੋਸ਼ਲ ਮੀਡੀਆ ਉੱਪਰ ਮਿਲੀਅਨ ਫਾਲੋਅਰਜ਼ ਹਨ। ਇਨ੍ਹਾਂ ਵਿੱਚੋਂ ਇੱਕ ਹੈ ਪ੍ਰਿਆ ਸਿੰਘ। ਜੋ ਕਿ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਰਾਹੀਂ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ। ਦੱਸ ਦੇਈਏ ਕਿ ਪ੍ਰਿਆ ਦੇ ਇੰਸਟਾਗ੍ਰਾਮ ਉੱਪਰ 1.1 ਮਿਲੀਅਨ ਫਾਲੋਅਰਜ਼ ਹਨ। ਇਸ ਵਿਚਾਲੇ ਇਸ ਮਸ਼ਹੂਰ ਸੋਸ਼ਲ ਮੀਡੀਆ ਪ੍ਰਭਾਵਕ ਨਾਲ ਕੁਝ ਅਜਿਹਾ ਹੋਇਆ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ।
Download ABP Live App and Watch All Latest Videos
View In Appਦਰਅਸਲ, ਸੋਸ਼ਲ ਮੀਡੀਆ Influencer ਪ੍ਰਿਆ ਸਿੰਘ 'ਤੇ ਉਸ ਦੇ ਬੁਆਏਫ੍ਰੈਂਡ ਨੇ ਹੀ ਗੱਡੀ ਚਾੜ੍ਹ ਦਿੱਤੀ। ਜਿਸ ਤੋਂ ਉਸਨੇ ਬੜ੍ਹੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ। ਆਖਿਰ ਮਾਮਲਾ ਕੀ ਹੈ ਆਓ ਜਾਣੋ...
ਦੱਸ ਦੇਈਏ ਕਿ ਅਸ਼ਵਜੀਤ ਗਾਇਕਵਾੜ ਨਾਂ ਦੇ ਵਿਅਕਤੀ 'ਤੇ ਆਪਣੀ ਹੀ ਪ੍ਰੇਮਿਕਾ ਪ੍ਰਿਆ ਸਿੰਘ ਨੂੰ ਕਾਰ ਨਾਲ ਕੁਚਲਣ ਦਾ ਦੋਸ਼ ਹੈ। ਇਸ ਘਟਨਾ ਵਿੱਚ ਪ੍ਰਿਆ ਸਿੰਘ ਦੇ ਚਿਹਰੇ ਅਤੇ ਕੁਝ ਹੋਰ ਥਾਵਾਂ ’ਤੇ ਡੂੰਘੀਆਂ ਸੱਟਾਂ ਲੱਗੀਆਂ। ਪ੍ਰਿਆ ਦਾ ਦੋਸ਼ ਹੈ ਕਿ ਅਸ਼ਵਜੀਤ ਨੇ ਆਪਣੇ ਦੋਸਤਾਂ ਦੀ ਸਲਾਹ 'ਤੇ ਅਜਿਹਾ ਕੀਤਾ ਹੈ। ਫਿਲਹਾਲ ਪ੍ਰਿਆ ਦਾ ਇਲਾਜ ਨੇੜਲੇ ਨਿੱਜੀ ਹਸਪਤਾਲ 'ਚ ਚੱਲ ਰਿਹਾ ਹੈ। ਦੱਸ ਦੇਈਏ ਕਿ ਅਸ਼ਵਜੀਤ MSRDC (ਮਹਾਰਾਸ਼ਟਰ ਰਾਜ ਸੜਕ ਵਿਕਾਸ ਨਿਗਮ) ਦੇ ਨਿਰਦੇਸ਼ਕ ਅਨਿਲ ਗਾਇਕਵਾੜ ਦਾ ਪੁੱਤਰ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਘੋੜਬੰਦਰ ਦੀ ਰਹਿਣ ਵਾਲੀ ਪ੍ਰਿਆ ਸਿੰਘ ਉੱਚ ਪੜ੍ਹੀ-ਲਿਖੀ ਹੈ ਅਤੇ ਆਪਣੇ ਪਰਿਵਾਰ ਦੀ ਇਕਲੌਤੀ ਕਮਾਈ ਕਰਨ ਵਾਲੀ ਮੈਂਬਰ ਹੈ। ਸੋਮਵਾਰ ਨੂੰ ਠਾਣੇ ਦੇ ਘੋੜਬੰਦਰ ਰੋਡ 'ਤੇ ਸਥਿਤ ਓਵਲਾ ਕੰਪਲੈਕਸ 'ਚ ਅਸ਼ਵਜੀਤ ਗਾਇਕਵਾੜ ਨੇ ਪਹਿਲਾਂ ਪ੍ਰਿਆ ਦੀ ਕੁੱਟਮਾਰ ਕੀਤੀ ਅਤੇ ਉਸ ਦੇ ਹੱਥਾਂ ਉੱਪਰ ਕੱਟ ਲਗਾ ਦਿੱਤੇ। ਇਸ ਤੋਂ ਬਾਅਦ ਸਵੇਰੇ ਸਾਢੇ ਚਾਰ ਵਜੇ ਉਸ ਨੇ ਆਪਣੀ ਰੇਂਜ ਰੋਵਰ ਡਿਫੈਂਡਰ ਕਾਰ ਨਾਲ ਪ੍ਰਿਆ ਨੂੰ ਕੁਚਲ ਕੇ ਜ਼ਖਮੀ ਕਰ ਦਿੱਤਾ। ਵੇਖੋ ਪ੍ਰਿਆ ਦੀ ਇਹ ਪੋਸਟ...
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਇਸ ਘਟਨਾ ਨੂੰ 3 ਦਿਨ ਬੀਤ ਜਾਣ ਤੋਂ ਬਾਅਦ ਵੀ ਕਾਸਰਵੱਡਾਵਾਲੀ ਥਾਣੇ ਵੱਲੋਂ ਸਿਰਫ਼ ਐਫਆਈਆਰ ਦਰਜ ਕੀਤੀ ਗਈ ਹੈ, ਪਰ ਕਾਸਰਵਡਵਾਲੀ ਪੁਲਿਸ ਨੇ ਅਜੇ ਤੱਕ ਇੱਕ ਵੀ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਅਸ਼ਵਜੀਤ MSRDC ਦੇ ਡਾਇਰੈਕਟਰ ਅਨਿਲ ਗਾਇਕਵਾੜ ਦੇ ਬੇਟੇ ਹਨ ਅਤੇ MSRDC ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਨਾਲ ਹਨ। ਉੱਥੇ ਹੀ ਅਨਿਲ ਗਾਇਕਵਾੜ ਦੇ ਉੱਚ ਸਿਆਸੀ ਸਬੰਧਾਂ ਕਾਰਨ ਪੁਲਿਸ ਹੁਣ ਤੱਕ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਦੋਸ਼ ਹੈ ਕਿ ਹੁਣ ਤੱਕ ਪੁਲਿਸ ਨੇ ਮੁਲਜ਼ਮ ਨੂੰ ਥਾਣੇ ਬੁਲਾ ਕੇ ਪੁੱਛਗਿੱਛ ਵੀ ਨਹੀਂ ਕੀਤੀ।
ਖਬਰਾਂ ਮੁਤਾਬਕ ਪ੍ਰਿਆ ਸਿੰਘ ਉੱਪਰ ਅਸ਼ਵਜੀਤ ਗਾਇਕਵਾੜ ਅਤੇ ਉਸ ਦੇ ਦੋਸਤਾਂ ਵੱਲੋਂ ਕਾਸਰਵਦਵਾਲੀ ਥਾਣੇ 'ਚ ਦਰਜ ਐੱਫ.ਆਈ.ਆਰ ਵਾਪਸ ਲੈਣ ਲਈ ਲਗਾਤਾਰ ਦਬਾਅ ਪਾਇਆ ਜਾ ਰਿਹਾ ਹੈ ਅਤੇ ਅਸ਼ਵਜੀਤ ਦੇ ਦੋਵੇਂ ਦੋਸਤ ਰੋਮਿਲ ਪਾਟਿਲ ਅਤੇ ਸੁਨੀਲ ਸ਼ੈਲਕੇ ਹਸਪਤਾਲ ਦੇ ਚੱਕਰ ਲਗਾ ਰਹੇ ਹਨ। ਜੋ ਕਿ ਇਸ ਮਾਮਲੇ ਵਿੱਚ ਅਸ਼ਵਜੀਤ ਨਾਲ ਸ਼ਾਮਲ ਸਨ ਅਤੇ ਐਫਆਈਆਰ ਵਾਪਸ ਲੈਣ ਦੀ ਧਮਕੀ ਦੇ ਰਹੇ ਹਨ।