Shahid Kapoor Mira Kapoor: ਇਟਲੀ ਦੇ ਇੰਨੇ ਮਹਿੰਗੇ ਰਿਜ਼ੋਰਟ 'ਚ ਰੁੱਕੇ ਸ਼ਾਹਿਦ ਤੇ ਮੀਰਾ ਕਪੂਰ
ਬਾਲੀਵੁੱਡ ਦੇ ਸੁਪਰਸਟਾਰ ਸ਼ਾਹਿਦ ਕਪੂਰ ਇਨ੍ਹੀਂ ਦਿਨੀਂ ਆਪਣੀ ਪਤਨੀ ਮੀਰਾ ਕਪੂਰ ਅਤੇ ਬੱਚਿਆਂ ਨਾਲ ਇਟਲੀ 'ਚ ਛੁੱਟੀਆਂ ਮਨ੍ਹਾ ਰਹੇ ਹਨ। ਸ਼ਾਹਿਦ ਦੀਆਂ ਛੁੱਟੀਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆ ਰਹੀਆਂ ਹਨ।
Download ABP Live App and Watch All Latest Videos
View In Appਸ਼ਾਹਿਦ ਕਪੂਰ ਅਤੇ ਮੀਰਾ ਕਪੂਰ ਦੇ ਇਸ ਇਟਲੀ ਟ੍ਰਿਪ ਦੀ ਖਾਸ ਗੱਲ ਇਹ ਹੈ ਕਿ ਜਿਸ ਰਿਜ਼ੋਰਟ 'ਚ ਇਹ ਦੋਵੇਂ ਠਹਿਰੇ ਹਨ। ਉਸਦਾ ਇੱਕ ਦਿਨ ਦਾ ਕਿਰਾਇਆ ਤੁਹਾਡੀ ਤਨਖਾਹ ਨਾਲੋਂ ਕਿਤੇ ਵੱਧ ਹੈ।
ਦਰਅਸਲ ਸ਼ਾਹਿਦ ਅਤੇ ਮੀਰਾ ਇਟਲੀ ਦੇ ਸਿਸਲੀ ਦੇ ਵਰਡੁਰਾ ਰਿਜ਼ੋਰਟ 'ਚ ਛੁੱਟੀਆਂ ਦਾ ਆਨੰਦ ਲੈ ਰਹੇ ਹਨ। ਇਸ ਰਿਜ਼ੋਰਟ ਦਾ ਇੱਕ ਦਿਨ ਦਾ ਕਿਰਾਇਆ ਭਾਰਤੀ ਰੁਪਏ ਦੇ ਹਿਸਾਬ ਨਾਲ ਕਰੀਬ 2 ਲੱਖ 56 ਹਜ਼ਾਰ 277 ਰੁਪਏ ਹੈ।
ਅਜਿਹੇ 'ਚ ਤੁਸੀਂ ਆਸਾਨੀ ਨਾਲ ਅੰਦਾਜ਼ਾ ਲਗਾ ਸਕਦੇ ਹੋ ਕਿ ਮੀਰਾ ਅਤੇ ਸ਼ਾਹਿਦ ਬਹੁਤ ਸ਼ੌਕੀਨ ਲੋਕ ਹਨ, ਜੋ ਆਪਣੀ ਖੁਸ਼ੀ ਲਈ ਇੰਨੇ ਪੈਸੇ ਖਰਚ ਕਰ ਸਕਦੇ ਹਨ।
ਇਹ ਇੱਕ ਸ਼ਾਨਦਾਰ ਰਿਜ਼ੋਰਟ ਹੈ, ਜਿਸ ਦਾ ਅੰਦਾਜ਼ਾ ਤੁਸੀਂ ਇਨ੍ਹਾਂ ਤਸਵੀਰਾਂ ਰਾਹੀਂ ਆਸਾਨੀ ਨਾਲ ਲਗਾ ਸਕਦੇ ਹੋ।
ਸ਼ਾਹਿਦ ਕਪੂਰ ਅਤੇ ਮੀਰਾ ਕਪੂਰ ਹਰ ਰੋਜ਼ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ 'ਤੇ ਇਸ ਛੁੱਟੀਆਂ ਦੀਆਂ ਤਸਵੀਰਾਂ ਸ਼ੇਅਰ ਕਰ ਰਹੇ ਹਨ।