ਬਾਲੀਵੁੱਡ ਦੀ ਸ਼ਾਨਦਾਰ ਦੀਵਾਲੀ ਪਾਰਟੀ, ਸਾੜੀ ਪਹਿਨ ਕੇ ਪਹੁੰਚੀ ਸ਼ਾਹਰੁਖ ਦੀ ਲਾਡਲੀ ਸੁਹਾਨਾ, ਲੋਕਾਂ ਨੇ ਕਿਹਾ- ਇਹ ਤਾਂ ਦੀਪਿਕਾ ਹੈ
ਦੀਵਾਲੀ 2022 ਦੀ ਸ਼ੁਰੂਆਤ ਕੁਝ ਹੀ ਦਿਨਾਂ 'ਚ ਹੋਣ ਵਾਲੀ ਹੈ ਪਰ ਇਸ ਤੋਂ ਪਹਿਲਾਂ ਹੀ ਬਾਲੀਵੁੱਡ ਦੇ ਗਲਿਆਰੇ ਰੌਸ਼ਨੀਆਂ ਅਤੇ ਜਸ਼ਨਾਂ ਨਾਲ ਜਗਮਗਾਉਂਦੇ ਨਜ਼ਰ ਆ ਰਹੇ ਹਨ। ਫਿਲਮ ਨਿਰਮਾਤਾ ਰਮੇਸ਼ ਟੌਰਨ ਅਤੇ ਅਦਾਕਾਰਾ ਕ੍ਰਿਤੀ ਸੈਨਨ ਦੀ ਦੀਵਾਲੀ ਪਾਰਟੀ ਤੋਂ ਬਾਅਦ ਹਾਲ ਹੀ 'ਚ ਮਸ਼ਹੂਰ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਘਰ ਕਈ ਬਾਲੀਵੁੱਡ ਕਲਾਕਾਰ ਨਜ਼ਰ ਆਏ ਹਨ, ਜਿਸ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਧੂਮ ਮਚਾ ਰਹੀਆਂ ਹਨ।
Download ABP Live App and Watch All Latest Videos
View In Appਮਨੀਸ਼ ਮਲਹੋਤਰਾ ਦੀ ਦੀਵਾਲੀ ਪਾਰਟੀ 'ਚ ਕਈ ਸਿਤਾਰੇ ਸ਼ਿਰਕਤ ਕਰਨ ਪਹੁੰਚੇ ਸਨ ਪਰ ਜਿਵੇਂ ਹੀ ਕਿੰਗ ਸ਼ਾਹਰੁਖ ਖਾਨ ਦੀ ਲਾਡਲੀ ਸੁਹਾਨਾ ਕਾਰ 'ਚੋਂ ਬਾਹਰ ਨਿਕਲੀ ਤਾਂ ਲੋਕਾਂ ਦਾ ਧਿਆਨ ਉਨ੍ਹਾਂ ਵੱਲ ਹੋ ਗਿਆ।
ਬਾਲੀਵੁੱਡ ਸਟਾਰਜ਼ ਦੇ ਨਾਲ ਸਟਰਕਿੱਡ ਤੇ ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਦੀ ਲਾਡਲੀ ਅਲੱਗ ਅਵਤਾਰ `ਚ ਨਜ਼ਰ ਆਈ। ਅਜਿਹੇ `ਚ ਜੇਕਰ ਇਹ ਕਿਹਾ ਜਾਵੇ ਕਿ ਸੁਹਾਨਾ ਨੇ ਆਪਣੇ ਸਾੜੀ ਲੁੱਕ ਨਾਲ ਮਹਿਫ਼ਿਲ ਲੁੱਟ ਲਈ ਤਾਂ ਇਹ ਗ਼ਲਤ ਨਹੀਂ ਹੋਵੇਗਾ।
ਜੇਕਰ ਸੁਹਾਨਾ ਖਾਨ ਦੇ ਲੁੱਕ ਦੀ ਗੱਲ ਕਰੀਏ ਤਾਂ ਉਹ ਪਹਿਲੀ ਵਾਰ ਜਨਤਕ ਤੌਰ 'ਤੇ ਸਾੜੀ 'ਚ ਨਜ਼ਰ ਆਈ ਹੈ। ਸਟਾਰਕਿਡ ਸ਼ਿਮਰੀ ਗੋਲਡਨ ਸਾੜ੍ਹੀ ਪਾ ਕੇ ਪਾਰਟੀ 'ਚ ਪਹੁੰਚੀ।
ਸੁਹਾਨਾ ਖਾਨ ਨੇ ਇਸ ਸਾੜ੍ਹੀ ਦੇ ਨਾਲ ਨੂਡਲ ਸਟ੍ਰੈਪ ਬਲਾਊਜ਼ ਪਾਇਆ ਹੋਇਆ ਹੈ। ਇਸ ਦੇ ਨਾਲ ਹੀ ਉਸ ਨੇ ਆਪਣੇ ਪੱਲੂ ਨੂੰ ਲੱਕ 'ਚ ਬੰਨ੍ਹ ਕੇ ਬੜੇ ਹੀ ਅੰਦਾਜ਼ ਨਾਲ ਲੱਕ ਤੇ ਕੈਰੀ ਕੀਤਾ ਹੋਇਆ ਸੀ।
ਸੁਹਾਨਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਨੇ ਫ਼ੈਨਜ਼ ਨੂੰ ਦੀਪਿਕਾ ਪਾਦੂਕੋਣ ਦੀ ਯਾਦ ਆ ਗਈ ਹੈ। ਸੁਹਾਨਾ ਦੀ ਸਾੜੀ, ਉਸ ਦੀ ਲੁੱਕ, ਵਾਲਾਂ ਦਾ ਸਟਾਈਲ ਕਾਫ਼ੀ ਹੱਦ ਤੱਕ ਦੀਪਿਕਾ ਪਾਦੁਕੋਣ ਨਾਲ ਮੇਲ ਖਾ ਰਿਹਾ ਹੈ। ਲੋਕ ਉਸ ਦੀਆਂ ਤਸਵੀਰਾਂ ਨੂੰ ਦੇਖ ਕਮੈਂਟ ਕਰ ਰਹੇ ਹਨ ਕਿ ਇਹ ਤਾਂ ਦੀਪਿਕਾ ਹੈ।
ਸੁਹਾਨਾ 'ਤੇ ਇਹ ਰੰਗ ਬਹੁਤ ਵਧੀਆ ਲੱਗ ਰਿਹਾ ਸੀ। ਸੁਹਾਨਾ ਖਾਨ ਦੇ ਇਸ ਲੁੱਕ ਨਾਲ, ਤੁਸੀਂ ਦੀਵਾਲੀ ਜਾਂ ਕਿਸੇ ਕਾਕਟੇਲ ਪਾਰਟੀ ਲਈ ਫੈਸ਼ਨ ਦੀ ਪ੍ਰੇਰਣਾ ਵੀ ਲੈ ਸਕਦੇ ਹੋ।