Anmol Kwatra: ਅਨਮੋਲ ਕਵਾਤਰਾ ਦੀ ਸਾਦਗੀ ਜਿੱਤੇਗੀ ਦਿਲ, ਹੜ੍ਹ ਪੀੜਤਾਂ ਦੀ ਕੀਤੀ ਮਦਦ, ਜ਼ਮੀਨ ;ਤੇ ਬੈਠ ਕੇ ਖਾਧੀ ਰੋਟੀ, ਦੇਖੋ ਤਸਵੀਰਾਂ
ਪੰਜਾਬ 'ਚ ਇਸ ਸਮੇਂ ਮਾਹੌਲ ਚਿੰਤਾਜਨਕ ਬਣਿਆ ਹੋਇਆ ਹੈ। ਹੁਣ ਮੀਂਹ ਤੋਂ ਰਾਹਤ ਹੈ, ਪਰ ਕਈ ਪਿੰਡ ਹੜ੍ਹ ਕਰਕੇ ਤਬਾਹ ਹੋ ਚੁੱਕੇ ਹਨ।
Download ABP Live App and Watch All Latest Videos
View In Appਲੋਕ ਆਪਣੇ ਘਰਾਂ ਤੋਂ ਬੇਘਰ ਹੋ ਗਏ ਹਨ। ਅਜਿਹੇ 'ਚ ਅਨਮੋਲ ਕਵਾਤਰਾ ਤੇ ਉਸ ਦੀ ਟੀਮ ਮਸੀਹਾ ਬਣ ਕੇ ਇਨ੍ਹਾਂ ਲੋਕਾਂ ਦੀ ਮਦਦ ਕਰ ਰਹੀ ਹੈ।
ਅਨਮੋਲ ਕਵਾਤਰਾ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ, ਜਿਸ ਵਿੱਚ ਉਹ ਹੜ੍ਹ ਪੀੜਤਾਂ ਦੀ ਮਦਦ ਕਰਦਾ ਨਜ਼ਰ ਆ ਰਿਹਾ ਹੈ।
ਇਹ ਤਸਵੀਰਾਂ ਦੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ ਅਤੇ ਦਿਲੋਂ ਅਨਮੋਲ ਲਈ ਬੱਸ ਦੁਆਵਾਂ ਨਿਕਲ ਰਹੀਆਂ ਹਨ।
ਤਸਵੀਰਾਂ 'ਚ ਜੋ ਨਜ਼ਾਰਾ ਦਿਖ ਰਿਹਾ ਹੈ। ਉਹ ਸਾਡਾ ਰੰਗਲਾ ਪੰਜਾਬ ਹੀ ਹੈ, ਜੋ ਇਸ ਸਮੇਂ ਪਾਣੀ-ਪਾਣੀ ਹੋਇਆ ਪਿਆ ਹੈ। ਪੰਜਾਬ ਦੇ ਕਈ ਇਲਾਕੇ ਹਾਲੇ ਵੀ ਹੜ੍ਹ ਦੀ ਮਾਰ ਹੇਠ ਹਨ।
ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਅਨਮੋਲ ਕਵਾਤਰਾ ਤੇ ਉਸ ਦੀ ਟੀਮ ਨੂੰ ਕਿਸ਼ਤੀਆਂ ਦੇ ਸਹਾਰੇ ਪੀੜਤਾਂ ਤੱਕ ਪਹੁੰਚ ਕਰਨੀ ਪੈ ਰਹੀ ਹੈ।
ਇਹੀ ਨਹੀਂ ਅਨਮੋਲ ਦਾ ਇਹ ਵੀਡੀਓ ਦੇਖ ਲੋਕ ਉਸ ਦੇ ਸੇਵਾ ਭਾਵ ਤੇ ਸਾਦਗੀ ਦੇ ਦੀਵਾਨੇ ਹੋ ਰਹੇ ਹਨ।
ਉਹ ਜਿਸ ਤਰ੍ਹਾਂ ਗਰਾਊਂਡ ਲੈਵਲ 'ਤੇ ਲੋਕਾਂ ਦੀ ਮਦਦ ਕਰ ਰਿਹਾ ਹੈ, ਇਹ ਬੇਹੱਦ ਸ਼ਲਾਘਾਯੋਗ ਹੈ।
ਉਹ ਖੁਦ ਸਿਰ 'ਤੇ ਖਾਣੇ ਦੀ ਸਪਲਾਈ ਵਾਲਾ ਬਕਸਾ ਲੈਕੇ ਪਹੁੰਚਿਆ ਅਤੇ ਲੋਕਾਂ ਨੂੰ ਖਾਣ ਪੀਣ ਦਾ ਸਾਮਾਨ ਮੁਹੱਈਆ ਕਰਾਇਆ।
ਇਸ ਦੇ ਨਾਲ ਨਾਲ ਇੱਕ ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਅਨਮੋਲ ਆਮ ਲੋਕਾਂ ਦੇ ਨਾਲ ਜ਼ਮੀਨ 'ਤੇ ਬੈਠਾ ਰੋਟੀ ਖਾ ਰਿਹਾ ਹੈ। ਉਸ ਦਾ ਇਹ ਅੰਦਾਜ਼ ਸਭ ਦਾ ਦਿਲ ਜਿੱਤ ਰਿਹਾ ਹੈ।
ਪੈਰਾਂ 'ਚ ਚੱਪਲਾਂ ਤੇ ਹੱਥ 'ਚ ਰੋਟੀ ਦੇਖ ਕੇ ਇਹ ਸਾਫ ਪਤਾ ਲੱਗਦਾ ਹੈ ਕਿ ਉਹ ਨਿਰਸੁਆਰਥ ਮਨ ਦੇ ਨਾਲ ਲੋਕਾਂ ਦੀ ਸੇਵਾ ਕਰ ਰਿਹਾ ਹੈ।
ਕਾਬਿਲੇਗ਼ੌਰ ਹੈ ਕਿ ਇੱਕ ਪਾਸੇ ਜਿੱਥੇ ਪੰਜਾਬੀ ਇੰਡਸਟਰੀ ਦੇ ਜ਼ਿਆਦਾਤਰ ਕਲਾਕਾਰਾਂ ਨੇ ਸੋਸ਼ਲ ਮੀਡੀਆ 'ਤੇ ਹੜ੍ਹ ਪੀੜਤਾਂ ਦੇ ਲਈ ਇੱਕ ਪੋਸਟ ਵੀ ਨਹੀਂ ਪਾਈ। ਉੱਥੇ ਹੀ ਅਨਮੋਲ ਕਵਾਤਰਾ ਤੇ ਗੈਵੀ ਚਾਹਲ ਵਰਗੇ ਕਲਾਕਾਰ ਵੀ ਹਨ, ਜਿਨ੍ਹਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਦੱਸ ਦਈਏ ਕਿ ਪੰਜਾਬ 'ਚ ਇਸ ਵਾਰ ਲਗਾਤਾਰ ਮੀਂਹ ਪੈਣ ਕਾਰਨ ਹੜ੍ਹ ਵਰਗੀ ਸਥਿਤੀ ਬਣੀ ਹੋਈ ਸੀ। ਕਈ ਇਲਾਕੇ ਤਾਂ ਪੂਰੀ ਤਰ੍ਹਾਂ ਪਾਣੀ 'ਚ ਡੁੱਬ ਗਏ ਸੀ। ਜਿਨ੍ਹਾਂ ਨੂੰ ਬਚਾਉਣ ਲਈ ਫਾਇਰ ਬ੍ਰਿਗੇਡ ਦੀ ਮਦਦ ਲੈਣੀ ਪਈ ਸੀ।