Sonam Bajwa: ਸੋਨਮ ਬਾਜਵਾ ਦੀਆਂ ਨਵੀਆਂ ਤਸਵੀਰਾਂ ਨੇ ਕਮਲੇ ਕੀਤੇ ਫੈਨਜ਼, ਕਾਲੀ ਡਰੈੱਸ ਪਹਿਨ ਅਦਾਕਾਰਾ ਨੇ ਲੁੱਟੀ ਮਹਿਫਲ, ਦੇਖੋ ਤਸਵੀਰਾਂ
ਪੰਜਾਬੀ ਅਦਾਕਾਰਾ ਸੋਨਮ ਬਾਜਵਾ ਨੇ ਇੱਕ ਵਾਰ ਤੋਂ ਸੁਰਖੀਆਂ 'ਚ ਹੈ। ਅਦਾਕਾਰਾ ਦੀਆਂ ਨਵੀਆਂ ਤਸਵੀਰਾਂ ਨੇ ਇੰਟਰਨੈੱਟ 'ਤੇ ਇੱਕ ਵਾਰ ਫਿਰ ਤੋਂ ਤਹਿਲਕਾ ਮਚਾ ਦਿੱਤਾ ਹੈ। ਸੋਨਮ ਨੇ ਕਾਲੀ ਰਾਤ 'ਚ ਕਾਲੀ ਡਰੈੱਸ ਪਹਿਨ ਕੇ ਦਿਲਕਸ਼ ਪੋਜ਼ ਦਿੱਤੇ ਹਨ।
Download ABP Live App and Watch All Latest Videos
View In Appਸੋਨਮ ਦੀਆਂ ਇਨ੍ਹਾਂ ਤਸਵੀਰਾਂ 'ਤੇ ਫੈਨਜ਼ ਫਿਦਾ ਹੋ ਗਏ ਹਨ। ਉਸ ਨੇ ਕਾਲੇ ਰੰਗ ਦੀ ਵਿਦਆਊਟ ਸਲੀਵ ਫਰੌਕ ਪਹਿਨੀ ਹੋਈ ਹੈ ਅਤੇ ਉਸ ਨੇ ਆਪਣੇ ਲੁੱਕ ਨੂੰ ਖੁੱਲ੍ਹੇ ਵਾਲਾਂ ਤੇ ਕਾਲੇ ਰੰਗ ਦੀ ਬੈਲੀ ਪਹਿਨ ਕੇ ਪੂਰਾ ਕੀਤਾ ਹੈ।
ਇਸ ਦੇ ਨਾਲ ਸੋਨਮ ਨੇ ਕੰਨਾਂ 'ਚ ਡਾਇਮੰਗ ਈਅਰਰਿੰਗਜ਼ ਪਹਿਨੇ ਹੋਏ ਹਨ। ਇਸ ਤੋਂ ਇਲਾਵਾ ਅਦਾਕਾਰਾ ਨੇ ਕੋਈ ਗਹਿਣਾ ਨਹੀਂ ਪਹਿਿਨਿਆ।
ਉਸ ਦੀ ਇਸ ਸਾਦਗੀ ਭਰੀ ਲੁੱਕ 'ਤੇ ਫੈਨਜ਼ ਖੂਬ ਪਿਆਰ ਲੁਟਾ ਰਹੇ ਹਨ। ਦੱਸ ਦਈਏ ਕਿ ਪਹਿਲਾਂ ਵੀ ਕਈ ਵਾਰ ਸੋਨਮ ਨੇ ਕਾਲੀ ਡਰੈੱਸ ਪਹਿਨ ਕੇ ਤਸਵੀਰਾਂ ਸ਼ੇਅਰ ਕੀਤੀਆ ਹਨ।
ਜਦੋਂ ਵੀ ਸੋਨਮ ਬਲੈਕ ਡਰੈੱਸ ਪਹਿਨ ਕੇ ਤਸਵੀਰਾਂ ਸ਼ੇਅਰ ਕਰਦੀ ਹੈ, ਤਾਂ ਫੈਨਜ਼ ਦਿਲ ਹਾਰ ਬੈਠਦੇ ਹਨ।
ਇਸ ਤੋਂ ਇਲਾਵਾ ਇਹ ਵੀ ਦੱਸਣਯੋਗ ਹੈ ਕਿ ਹਾਲ ਹੀ 'ਚ ਸੋਨਮ ਬਾਜਵਾ ਦੇ ਵਿਆਹ ਦੀਆਂ ਅਫਵਾਹਾਂ ਵੀ ਉੱਡੀਆਂ ਸੀ।
ਇੰਟਰਨੈੱਟ ਯੂਜ਼ਰ ਨੇ ਸੋਨਮ ਦੇ ਵਿਆਹੇ ਹੋਣ ਦਾ ਸਬੂਤ ਵੀ ਲੱਭ ਲਿਆ ਸੀ। ਜਿਸ ਦੇ ਮੁਤਾਬਕ ਉਸ ਦਾ ਵਿਆਹ ਰਕਸ਼ਿਤ ਅਗਨੀਹੋਤਰੀ ਨਾਮ ਦੇ ਪਾਇਲਟ ਦੇ ਨਾਲ ਹੋਇਆ ਹੈ, ਦੋਵੇਂ ਪਤੀ ਪਤਨੀ ਮਿਲ ਕੇ ਆਪਣੀ ਕੰਪਨੀ ਚਲਾ ਰਹੇ ਹਨ।
ਵਰਕਫਰੰਟ ਦੀ ਗੱਲ ਕਰੀਏ ਤਾਂ ਸੋਨਮ ਦੀਆਂ ਇਸ ਸਾਲ ਬੈਕ ਟੂ ਬੈਕ 4 ਫਿਲਮਾਂ ਰਿਲੀਜ਼ ਹੋਣੀਆਂ ਹਨ। ਉਹ 'ਕੁੜੀ ਹਰਿਆਣੇ ਵੱਲ ਦੀ', 'ਨਿੱਕਾ ਜ਼ੈਲਦਾਰ 4' ਤੇ 'ਰੰਨਾਂ 'ਚ ਧੰਨਾਂ ਵਰਗੀਆਂ ਫਿਲਮਾਂ 'ਚ ਨਜ਼ਰ ਆਉਣ ਵਾਲੀ ਹੈ।