Sonam Kapoor: ਵ੍ਹਾਈਟ ਸਾੜੀ 'ਚ ਪ੍ਰੈਗਨੈਂਟ ਸੋਨਮ ਕਪੂਰ ਨੇ ਬੇਬੀ ਬੰਪ ਕੀਤਾ ਫਲਾਂਟ
ਕੁਝ ਦਿਨ ਪਹਿਲਾਂ ਆਪਣੀ ਪ੍ਰੈਂਗਨੈਂਸੀ ਦਾ ਐਲਾਨ ਕਰਨ ਤੋਂ ਬਾਅਦ ਸੋਨਮ ਕਪੂਰ ਨੇ ਆਪਣਾ ਲੇਟੇਸਟ ਪ੍ਰੈਗਨੈਂਸੀ ਸ਼ੂਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
Download ABP Live App and Watch All Latest Videos
View In Appਇਨ੍ਹਾਂ ਤਸਵੀਰਾਂ 'ਚ ਸੋਨਮ ਦਾ ਪ੍ਰੈਗਨੈਂਸੀ ਗਲੋਅ ਸਾਫ ਦੇਖਿਆ ਜਾ ਸਕਦਾ ਹੈ। ਸੋਨਮ ਨੇ ਕੈਪਸ਼ਨ 'ਚ ਦੱਸਿਆ ਬੀਤੀ ਰਾਤ, ਡਿਜ਼ਾਈਨਰ ਅਬੂ ਜਾਨੀ ਦੇ ਜਨਮ ਦਿਨ ਦੀ ਸ਼ਾਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਲਈ ਉਸ ਨੇ ਡਿਜ਼ਾਈਨਰ ਜੋੜੀ ਅਬੂ ਜਾਨੀ ਤੇ ਸੰਦੀਪ ਖੋਸਲਾ ਦੀ ਇੱਕ ਵਾਈਟ ਸਾੜੀ ਪਹਿਨੀ।
ਸੋਨਮ ਨੇ ਆਪਣੀ ਮਾਂ ਸੁਨੀਤਾ ਕਪੂਰ ਦੇ ਗਹਿਣਿਆਂ ਨਾਲ ਆਪਣੀ ਸਾੜੀ ਨੂੰ ਸਟਾਈਲ ਕੀਤਾ ਜੋ ਬਹੁਤ ਖੂਬਸੂਰਤ ਲੱਗ ਰਹੀ ਸੀ।
ਇਸ ਦੇ ਨਾਲ ਸੋਨਮ ਨੇ ਮੈਚਿੰਗ ਜੁੱਤੀਆਂ ਤੇ ਇੱਕ ਸਟ੍ਰੈਪਲੇਸ ਬਲਾਊਜ਼ ਨਾਲ ਲੁੱਕ ਨੂੰ ਪੂਰਾ ਕੀਤਾ। ਆਨਲਾਈਨ ਸ਼ੇਅਰ ਕੀਤੀਆਂ ਤਸਵੀਰਾਂ 'ਚ ਸੋਨਮ ਕਪੂਰ ਆਪਣਾ ਬੇਬੀ ਬੰਪ ਦਿਖਾਉਂਦੀ ਨਜ਼ਰ ਆ ਰਹੀ ਹੈ।
ਬਲੈਕ ਆਈਜ਼, ਨਿਊਡ ਲਿਪਸ, ਵਾਲਾਂ ਦੀ ਪਾਰਟੀਸ਼ਨ, ਸੋਨਮ ਦੀ ਲੁੱਕ ਦੇਖਦਿਆਂ ਹੀ ਬਣਦੀ ਹੈ।
ਸੋਨਮ ਕਪੂਰ ਦਾ ਵਿਆਹ ਬਿਜ਼ਨੈੱਸਮੈਨ ਆਨੰਦ ਆਹੂਜਾ ਨਾਲ ਹੋਇਆ ਹੈ। ਮਈ 2018 ਵਿੱਚ ਵਿਆਹ ਕਰਨ ਤੋਂ ਪਹਿਲਾਂ ਦੋਵਾਂ ਨੇ ਲਗਪਗ ਚਾਰ ਸਾਲ ਇੱਕ ਦੂਜੇ ਨੂੰ ਡੇਟ ਕੀਤਾ ਤੇ ਮਾਰਚ ਵਿੱਚ ਸੋਨਮ ਤੇ ਆਨੰਦ ਨੇ ਆਪਣੇ ਪਹਿਲੇ ਬੱਚੇ ਦੀ ਗੁੱਡ ਨਿਊਜ਼ ਫੈਨਜ਼ ਨਾਲ ਸ਼ੇਅਰ ਕੀਤੀ।