Samantha ਤੋਂ ਲੈ ਕੇ Kajal Aggarwal ਤੱਕ South ਦੀਆਂ ਇਹ ਅਦਾਕਾਰਾਂ ਇੱਕ ਫਿਲਮ ਲਈ ਲੈਂਦੀਆਂ ਇੰਨੀ ਫੀਸ ਕਿ ਤੁਸੀਂ ਰਹਿ ਜਾਓਗੇ ਹੈਰਾਨ
South Actresses fees: Popularity ਤੇ Talent ਦੇ ਮਾਮਲੇ 'ਚ ਹੁਣ ਸਾਊਥ ਦੀਆਂ ਸੁੰਦਰੀਆਂ ਬਾਲੀਵੁੱਡ ਅਦਾਕਾਰਾਵਾਂ ਨੂੰ ਸਖ਼ਤ ਮੁਕਾਬਲਾ ਦੇ ਰਹੀਆਂ ਹਨ। ਫੀਸ ਦੇ ਮਾਮਲੇ ਵਿੱਚ ਵੀ ਸਾਊਥ ਫਿਲਮਾਂ ਦੀਆਂ ਅਦਕਾਰਾਵਾਂ ਪਿੱਛੇ ਨਹੀਂ ਹਨ। ਆਓ ਜਾਣਦੇ ਹਾਂ Tollywood Actresses ਇੱਕ ਫਿਲਮ ਲਈ ਕਿੰਨੀ ਫੀਸ ਲੈਂਦੀਆਂ ਹਨ।
Download ABP Live App and Watch All Latest Videos
View In AppSamantha Ruth Prabhu: ਸਮੰਥਾ ਦੇ Oo Antaava ਗੀਤ ਲਈ 5 ਕਰੋੜ ਰੁਪਏ ਲਏ ਜਾਣ ਦੀ ਚਰਚਾ ਜ਼ੋਰਾਂ 'ਤੇ ਹੈ। ਦੱਸ ਦਈਏ ਕਿ ਮੀਡੀਆ ਰਿਪੋਰਟਸ ਮੁਤਾਬਕ ਸਮੰਥਾ ਹਰ ਫਿਲਮ ਲਈ 3 ਤੋਂ 7 ਕਰੋੜ ਰੁਪਏ ਚਾਰਜ ਕਰਦੀ ਹੈ।
Anushka Shetty : ਦੇਵਸੇਨਾ ਯਾਨੀ ਫਿਲਮ 'ਬਾਹੂਬਲੀ' ਦੀ ਅਨੁਸ਼ਕਾ ਸ਼ੈੱਟੀ ਵੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਅਦਾਕਾਰਾਵਾਂ 'ਚ ਕਾਫੀ ਅੱਗੇ ਹੈ। ਉਨ੍ਹਾਂ ਨੂੰ ਇੱਕ ਫਿਲਮ ਵਿੱਚ ਕੰਮ ਕਰਨ ਦੇ ਕਰੀਬ 2 ਤੋਂ 6 ਕਰੋੜ ਰੁਪਏ ਮਿਲਦੇ ਹਨ।
Rakulpreet Singh: ਰਕੁਲ ਨੇ ਥੋੜ੍ਹੇ ਸਮੇਂ ਵਿੱਚ ਹੀ ਆਪਣੀ ਪਛਾਣ ਬਣਾ ਲਈ ਹੈ। ਉਸਨੇ 2009 ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਉਹ ਇੱਕ ਫਿਲਮ ਲਈ 1.5 ਤੋਂ 3 ਕਰੋੜ ਰੁਪਏ ਲੈਂਦੀ ਹੈ। ਉਸ ਦੀਆਂ ਅਗਲੀਆਂ ਫਿਲਮਾਂ ਡਾਕਟਰ ਜੀ ਅਤੇ ਛੱਤਰੀ ਵਾਲੀ ਆ ਰਹੀਆਂ ਹਨ।
Kajal Aggarwal: ਕਾਜਲ ਨੇ 2004 ਵਿੱਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਹ ਕਰੀਬ 50 ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਹ 2 ਤੋਂ 3 ਕਰੋੜ ਰੁਪਏ ਦੀ ਫੀਸ ਲੈਂਦੀ ਹੈ। ਫਿਲਹਾਲ, ਕਾਜਲ ਗਰਭਵਤੀ ਹੈ ਅਤੇ ਆਪਣੀ Maternity Leave ਦਾ ਆਨੰਦ ਲੈ ਰਹੀ ਹੈ।
Pooja hegde: ਪੂਜਾ ਹੇਗੜੇ ਵੀ ਦੱਖਣ ਦੀ ਮਸ਼ਹੂਰ ਅਦਾਕਾਰਾ ਹੈ ਜੋ ਬਾਲੀਵੁੱਡ ਵਿੱਚ ਵੀ ਆਪਣਾ ਸਿੱਕਾ ਜਮਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਹ ਇਸ ਫਿਲਮ ਲਈ 3 ਤੋਂ 4 ਕਰੋੜ ਰੁਪਏ ਚਾਰਜ ਕਰਦੀ ਹੈ।
ਪੁਸ਼ਪਾ: ਦ ਰਾਈਜ਼ ਦੀ ਸਫਲਤਾ ਤੋਂ ਬਾਅਦ ਰਸ਼ਮਿਕਾ ਮੰਦਾਨਾ (Rashmika Mandanna) ਵੀ ਬੁਲੰਦੀਆਂ 'ਤੇ ਹੈ। ਉਸ ਨੇ ਆਪਣੀ ਫੀਸ 1.5 ਕਰੋੜ ਤੋਂ ਵਧਾ ਕੇ 3 ਕਰੋੜ ਕਰ ਦਿੱਤੀ ਹੈ।
Tammanah Bhatia: ਬਾਹੂਬਲੀ ਵਿੱਚ ਨਜ਼ਰ ਆਈ ਤਮੰਨਾ ਵੀ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਅਦਾਕਾਰਾਵਾਂ ਦੀ ਸੂਚੀ ਵਿੱਚ ਸ਼ਾਮਲ ਹੈ। ਉਹ ਇੱਕ ਫਿਲਮ ਲਈ 4 ਤੋਂ 5 ਕਰੋੜ ਅਤੇ ਇੱਕ ਆਈਟਮ ਨੰਬਰ ਲਈ 50 ਲੱਖ ਰੁਪਏ ਚਾਰਜ ਕਰਦੀ ਹੈ।