Sushant Singh Rajput News: ਕਈ ਮਹੀਨਿਆਂ ਤੋਂ ਖਾਲੀ ਪਿਆ ਸੁਸ਼ਾਂਤ ਰਾਜਪੂਤ ਦਾ ਲਗਜ਼ਰੀ ਫਲੈਟ, ਰੈਂਟ ਜਾਣ ਉੱਡ ਜਾਣਗੇ ਹੋਸ਼
ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਹੁਣ ਇਕ ਸਾਲ ਪੂਰਾ ਹੋ ਗਿਆ ਹੈ। ਪਿੱਛਲੇ ਸਾਲ 14 ਜੂਨ ਨੂੰ ਸੁਸ਼ਾਂਤ ਨੇ ਆਪਣੇ ਮੁੰਬਈ ਦੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਇਸ ਤੋਂ ਬਾਅਦ ਸੁਸ਼ਾਂਤ ਦਾ ਉਹ ਘਰ ਅਜੇ ਵੀ ਖਾਲੀ ਹੈ।
Download ABP Live App and Watch All Latest Videos
View In Appਦੱਸਿਆ ਜਾ ਰਿਹਾ ਹੈ ਕਿ ਸੁਸ਼ਾਂਤ ਦੀ ਮੌਤ ਤੋਂ ਬਾਅਦ ਕੋਈ ਵੀ ਉਸ ਘਰ ਨੂੰ ਕਿਰਾਏ 'ਤੇ ਨਹੀਂ ਲੈਣਾ ਚਾਹੁੰਦਾ। ਰਿਪੋਰਟ ਅਨੁਸਾਰ, ਸੁਸ਼ਾਂਤ ਇਸ ਫਲੈਟ ਲਈ ਹਰ ਮਹੀਨੇ 4.5 ਲੱਖ ਰੁਪਏ ਕਿਰਾਇਆ ਦਿੰਦਾ ਸੀ।
ਤੁਹਾਨੂੰ ਦੱਸ ਦੇਈਏ ਕਿ ਸੁਸ਼ਾਂਤ ਦਾ ਇਹ ਆਲੀਸ਼ਾਨ ਘਰ ਦਾ ਕਿਰਾਇਆ ਤਿੰਨ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ।
ਉਸ ਨੂੰ ਪਹਿਲੇ ਸਾਲ ਕਿਰਾਏ ਵਜੋਂ ਹਰ ਮਹੀਨੇ 4 ਲੱਖ 30 ਹਜ਼ਾਰ ਰੁਪਏ, ਦੂਜੇ ਸਾਲ 4 ਲੱਖ 51 ਹਜ਼ਾਰ ਰੁਪਏ ਪ੍ਰਤੀ ਮਹੀਨੇ ਤੇ ਤੀਜੇ ਸਾਲ ਵਿੱਚ 4 ਲੱਖ 74 ਹਜ਼ਾਰ ਰੁਪਏ ਪ੍ਰਤੀ ਮਹੀਨਾ ਅਦਾ ਕਰਨੇ ਸਨ ਪਰ ਹੁਣ ਇਹ ਫਲੈਟ ਪਿਛਲੇ 6 ਮਹੀਨਿਆਂ ਤੋਂ ਖਾਲੀ ਹੈ।
ਸੁਸ਼ਾਂਤ ਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ। ਉਸ ਨੇ ਬਹੁਤ ਸਾਰੀਆਂ ਕਿਤਾਬਾਂ ਆਪਣੇ ਘਰ ਰੱਖੀਆਂ ਸਨ ਜਿਸ ਨੂੰ ਉਹ ਆਪਣੇ ਖਾਲੀ ਸਮੇਂ ਪੜ੍ਹਦਾ ਹੁੰਦਾ ਸੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਇੱਥੇ ਪ੍ਰਾਪਰਟੀ ਡੀਲਰ ਨੇ ਕਿਹਾ ਕਿ ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਫੈਲਣ ਕਾਰਨ ਇਸ ਮਕਾਨ ਨੂੰ ਕੋਈ ਕਿਰਾਏਦਾਰ ਨਹੀਂ ਮਿਲ ਰਿਹਾ। ਸੁਸ਼ਾਂਤ ਦੀ ਖੁਦਕੁਸ਼ੀ ਤੋਂ ਬਾਅਦ ਵੀ ਬਹੁਤ ਸਾਰੇ ਲੋਕ ਇਸ ਵੱਲ ਜਾਣ ਤੋਂ ਝਿਜਕ ਰਹੇ ਹਨ।