Janhvi Kapoor South Debut: ਜਾਹਨਵੀ ਕਪੂਰ ਸਾਊਥ 'ਚ ਡੈਬਿਊ ਕਰਨ ਲਈ ਤਿਆਰ, ਜੂਨੀਅਰ NTR ਨਾਲ NTR 30 'ਚ ਨਜ਼ਰ ਆਵੇਗੀ।
ਬਾਲੀਵੁੱਡ ਅਭਿਨੇਤਰੀ ਜਾਹਨਵੀ ਕਪੂਰ ਜਲਦ ਹੀ ਸਾਊਥ 'ਚ ਡੈਬਿਊ ਕਰਦੀ ਨਜ਼ਰ ਆ ਸਕਦੀ ਹੈ। ਖਬਰਾਂ ਮੁਤਾਬਕ ਅਭਿਨੇਤਰੀ ਜੂਨੀਅਰ ਐਨਟੀਆਰ ਨਾਲ ਫਿਲਮ ਵਿੱਚ ਨਜ਼ਰ ਆ ਸਕਦੀ ਹੈ।
Download ABP Live App and Watch All Latest Videos
View In Appਜਦੋਂ ਤੋਂ ਜਾਹਨਵੀ ਕਪੂਰ ਨੇ ਬਾਲੀਵੁੱਡ 'ਚ ਡੈਬਿਊ ਕੀਤਾ ਹੈ, ਉਦੋਂ ਤੋਂ ਹੀ ਮੰਨਿਆ ਜਾ ਰਿਹਾ ਸੀ ਕਿ ਉਹ ਸਾਊਥ 'ਚ ਵੀ ਨਜ਼ਰ ਆਵੇਗੀ। ਇਸ ਦਾ ਮੁੱਖ ਕਾਰਨ ਉਨ੍ਹਾਂ ਦੀ ਮਾਂ ਸ਼੍ਰੀਦੇਵੀ ਦਾ ਸਾਊਥ ਫਿਲਮਾਂ 'ਚ ਹੋਣਾ ਹੈ।
ਸ਼੍ਰੀਦੇਵੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਊਥ ਫਿਲਮਾਂ ਨਾਲ ਕੀਤੀ ਸੀ ਅਤੇ ਉਸਨੇ ਬਾਲੀਵੁੱਡ ਵਿੱਚ ਵੀ ਆਪਣਾ ਇੱਕ ਵੱਖਰਾ ਸਥਾਨ ਬਣਾਇਆ ਸੀ।
ਸ਼੍ਰੀਦੇਵੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਊਥ ਫਿਲਮਾਂ ਨਾਲ ਕੀਤੀ ਸੀ ਅਤੇ ਉਸਨੇ ਬਾਲੀਵੁੱਡ ਵਿੱਚ ਵੀ ਆਪਣਾ ਇੱਕ ਵੱਖਰਾ ਸਥਾਨ ਬਣਾਇਆ ਸੀ।
ਹੁਣ ਖਬਰਾਂ ਆ ਰਹੀਆਂ ਹਨ ਕਿ ਜਾਹਨਵੀ ਆਖਰਕਾਰ ਮਸ਼ਹੂਰ ਨਿਰਦੇਸ਼ਕ ਕੋਰਤਾਲਾ ਸਿਵਾ ਦੁਆਰਾ ਨਿਰਦੇਸ਼ਿਤ ਆਪਣੀ 30ਵੀਂ ਫਿਲਮ ਵਿੱਚ ਤੇਲਗੂ ਸਟਾਰ ਜੂਨੀਅਰ ਐਨਟੀਆਰ ਦੇ ਨਾਲ ਨਜ਼ਰ ਆਵੇਗੀ।
ਇਹ ਫਿਲਮ ਅਗਲੇ ਮਹੀਨੇ ਫਲੋਰ 'ਤੇ ਜਾਵੇਗੀ ਅਤੇ ਅਪ੍ਰੈਲ 2024 'ਚ ਰਿਲੀਜ਼ ਹੋਵੇਗੀ। ਫਿਲਮ ਦੇ ਮੇਕਰਸ ਨੇ ਹਾਲ ਹੀ ਵਿੱਚ ਫਿਲਮ ਦਾ ਪੋਸਟਰ ਲਾਂਚ ਕੀਤਾ ਹੈ।
ਦੱਸ ਦਈਏ ਕਿ ਅਜੇ ਤੱਕ ਮੇਕਰਸ ਵਲੋਂ ਇਸ ਬਾਰੇ ਅਧਿਕਾਰਤ ਤੌਰ 'ਤੇ ਕੁਝ ਨਹੀਂ ਕਿਹਾ ਗਿਆ ਹੈ।
ਖਬਰਾਂ ਤਾਂ ਇਹ ਵੀ ਹਨ ਕਿ ਇਸ ਫਿਲਮ 'ਚ ਬਾਲੀਵੁੱਡ ਸਟਾਰ ਆਮਿਰ ਖਾਨ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆ ਸਕਦੇ ਹਨ। ਹਾਲਾਂਕਿ ਇਨ੍ਹਾਂ ਰਿਪੋਰਟਾਂ 'ਤੇ ਅਜੇ ਅਧਿਕਾਰਤ ਮੋਹਰ ਲੱਗਣੀ ਬਾਕੀ ਹੈ।