Tara Sutaria on Ramp: ਹਾਈ ਸਲਿਟ ਗੋਲਡਨ ਗਾਊਨ 'ਚ ਤਾਰਾ ਸੁਤਾਰਿਆ ਨੇ ਰੈਂਪ 'ਤੇ ਬਿਖੇਰਿਆ ਜਲਵਾ, ਦੇਖਣ ਵਾਲਿਆਂ ਦੀ ਰੁਕ ਗਈਆਂ ਨਜ਼ਰਾਂ
ਬਾਲੀਵੁੱਡ ਅਦਾਕਾਰਾ ਤਾਰਾ ਸੁਤਾਰੀਆ ਹਾਲ ਹੀ ਵਿੱਚ ਇੱਕ ਫੈਸ਼ਨ ਸ਼ੋਅ ਦਾ ਹਿੱਸਾ ਬਣੀ। ਉਸ ਨੇ ਇਸ ਫੈਸ਼ਨ ਸ਼ੋਅ ਵਿੱਚ ਸ਼ੋਅ ਸਟਾਪਰ ਬਣ ਕੇ ਜਲਵੇ ਬਖੇਰੇ।
Download ABP Live App and Watch All Latest Videos
View In Appਤਾਰਾ ਨੇ ਰੈਂਪ 'ਤੇ ਗੋਲਡਨ ਰੰਗ ਦੀ ਡਰੈੱਸ ਪਾਈ ਹੋਈ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਇਹ ਇੱਕ ਥਾਈ ਹਾਈ ਸਲਿਟ ਡਰੈੱਸ ਸੀ ਜਿਸ ਦੇ ਬੈਕ 'ਤੇ ਕੱਟਆਊਟ ਸੀ।
ਤਾਰਾ ਇਸ ਪਹਿਰਾਵੇ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ। ਤਾਰਾ ਨੇ ਡਰੈੱਸ ਨਾਲ ਮੈਚਿੰਗ ਗੋਲਡਨ ਮੇਕਅੱਪ ਕੀਤਾ ਅਤੇ ਉਸ ਨੇ ਆਪਣੇ ਵਾਲ ਖੁੱਲ੍ਹੇ ਰੱਖੇ।
ਤਾਰਾ ਨੇ ਇਸ ਫੈਸ਼ਨ ਸ਼ੋਅ ਵਿੱਚ ਡਿਜ਼ਾਈਨਰ ਡੌਲੀ ਜੇ ਲਈ ਰੈਂਪ ਵਾਕ ਕੀਤਾ।
ਤਾਰਾ ਦੇ ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਉਨ੍ਹਾਂ ਦੀ ਫਿਲਮ ਹੀਰੋਪੰਤੀ 2 ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ। ਇਸ ਫਿਲਮ 'ਚ ਤਾਰਾ ਟਾਈਗਰ ਸ਼ਰਾਫ ਦੇ ਨਾਲ ਨਜ਼ਰ ਆਈ ਹੈ।
ਇਸ ਤੋਂ ਪਹਿਲਾਂ ਤਾਰਾ ਨੂੰ ਸੁਨੀਲ ਸ਼ੈੱਟੀ ਦੇ ਬੇਟੇ ਅਹਾਨ ਸ਼ੈੱਟੀ ਦੀ ਡੈਬਿਊ ਫਿਲਮ 'ਤੜਫ' 'ਚ ਦੇਖਿਆ ਗਿਆ ਸੀ। ਫਿਲਮ ਨੂੰ ਬਾਕਸ ਆਫਿਸ 'ਤੇ ਕੋਈ ਖਾਸ ਹੁੰਗਾਰਾ ਨਹੀਂ ਮਿਲਿਆ।
ਤਾਰਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਕਰੀਨਾ ਕਪੂਰ ਦੇ ਚਚੇਰੇ ਭਰਾ ਅਰਮਾਨ ਜੈਨ ਨੂੰ ਡੇਟ ਕਰ ਰਹੀ ਹੈ। ਦੋਵੇਂ ਹਮੇਸ਼ਾ ਇਕੱਠੇ ਨਜ਼ਰ ਆਉਂਦੇ ਹਨ ਅਤੇ ਸੋਸ਼ਲ ਮੀਡੀਆ 'ਤੇ ਵੀ ਇਕ-ਦੂਜੇ ਲਈ ਪਿਆਰ ਦਾ ਇਜ਼ਹਾਰ ਕਰਦੇ ਰਹਿੰਦੇ ਹਨ।