ਆਸਿਮ ਰਿਆਜ਼ ਦੇ ਦਿਲ ਦਾ ਸਕੂਨ ਬਣੀ ਹਿਮਾਂਸ਼ੀ ਖੁਰਾਣਾ, ਦੋਵਾਂ ਦਾ ਇਹ ਰੋਮਾਂਟਿਕ ਅੰਦਾਜ਼ ਹੋ ਰਿਹਾ ਵਾਇਰਲ
ਬਿੱਗ ਬੌਸ ਸਟਾਰ ਅਤੇ ਮਾਡਲ ਆਸਿਮ ਰਿਆਜ਼ ਇੱਕ ਵਾਰ ਫਿਰ ਆਪਣੀ ਲੈਡੀ ਲਵ ਅਤੇ ਪੰਜਾਬੀ ਐਕਟਰਸ ਹਿਮਾਂਸ਼ੀ ਖੁਰਾਨਾ ਨਾਲ ਨਵੇਂ ਗੀਤ 'ਪਿੰਜਰਾ' ਵਿੱਚ ਨਜ਼ਰ ਆਉਣਗੇ।
Download ABP Live App and Watch All Latest Videos
View In Appਐਤਵਾਰ ਨੂੰ ਆਸੀਮ ਨੇ ਇੰਸਟਾਗ੍ਰਾਮ 'ਤੇ ਪੋਸਟਰ ਸ਼ੇਅਰ ਕਰਕੇ ਗੀਤ ਦੀ ਝਲਕ ਸਾਂਝੀ ਕੀਤੀ। ਇਸ ਵਿੱਚ ਉਹ ਅਤੇ ਉਸਦੀ ਪ੍ਰੇਮਿਕਾ ਹਿਮਾਂਸ਼ੀ ਨਜ਼ਰ ਆ ਰਹੇ ਹਨ।
ਇਸ ਦੇ ਨਾਲ ਉਸ ਨੇ ਲਿਖਿਆ, ਜਿਸ ਦਿਨ ਮੈਂ ਤੁਹਾਨੂੰ ਮਿਲਿਆ ਉਸ ਦਿਨ ਤੋਂ ਪਹਿਲਾਂ ਜ਼ਿੰਦਗੀ ਬੇਕਾਰ ਸੀ, ਪਰ ਤੁਸੀਂ ਮੇਰੇ ਮਨ ਦੀ ਸ਼ਾਂਤੀ ਹੋ। ਹੈਸ਼ਟੈਗ ਪਿੰਜਰਾ 06.05.2022 ਨੂੰ ਰਿਲੀਜ਼ ਹੋ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਦਾ ਅਧਿਕਾਰਤ ਟੀਜ਼ਰ ਕੱਲ੍ਹ ਦੁਪਹਿਰ 1 ਵਜੇ ਮੇਰੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਜਾਵੇਗਾ।
ਦੋਵੇਂ ਇਸ ਤੋਂ ਪਹਿਲਾਂ 'ਕੱਲਾ ਸੋਹਣਾ ਨਈ', 'ਖਿਆਲ ਰੱਖੀਆਂ ਕਰ', 'ਗਲਾਂ ਭੋਲੀਆਂ', 'ਸਕਾਈ ਹਾਈ' ਅਤੇ 'ਅਫਸੋਸ ਕਰੋਗੇ' ਵਰਗੇ ਗੀਤਾਂ 'ਚ ਇਕੱਠੇ ਕੰਮ ਕਰ ਚੁੱਕੇ ਹਨ।
ਦੱਸ ਦੇਈਏ ਕਿ ਇਹ ਸਟਾਰ ਜੋੜਾ ਪਹਿਲੀ ਵਾਰ ਬਿੱਗ ਬੌਸ 13 ਵਿੱਚ ਇੱਕ ਦੂਜੇ ਨੂੰ ਮਿਲਿਆ ਸੀ। ਇਸ ਤੋਂ ਬਾਅਦ ਦੋਹਾਂ ਦੀ ਨੇੜਤਾ ਵਧੀ ਅਤੇ ਦੋਵੇਂ ਇੱਕ-ਦੂਜੇ ਦੇ ਰਿਸ਼ਤੇ 'ਚ ਆ ਗਏ।