Sonam Bajwa: ਸੋਨਮ ਬਾਜਵਾ ਦੇ ਇਹ 5 ਕਿਰਦਾਰ ਉਸ ਨੂੰ ਬਣਾਉਂਦੇ ਹਨ ਪੰਜਾਬੀ ਇੰਡਸਟਰੀ ਦੀ ਸਰਵੋਤਮ ਅਦਾਕਾਰਾ
ਅੱਜ ਅਸੀਂ ਸੋਨਮ ਬਾਜਵਾ ਦੇ 5 ਬਿਹਤਰੀਨ ਫਿਲਮੀ ਕਿਰਦਾਰਾਂ ਬਾਰੇ ਗੱਲ ਕਰਨ ਜਾ ਰਹੇ ਹਾਂ। ਜਿਸ ਨੂੰ ਨਿਭਾਉਂਦੇ ਹੋਏ ਅਦਾਕਾਰਾ ਨੇ ਦੱਸਿਆ ਕਿ ਉਹ ਹਰ ਤਰ੍ਹਾਂ ਦੇ ਦਮਦਾਰ ਰੋਲ ਕਰਨ ਦੇ ਸਮਰੱਥ ਹੈ।
Download ABP Live App and Watch All Latest Videos
View In Appਸੋਨਮ ਬਾਜਵਾ ਨੇ 'ਪੰਜਾਬ 1984' ਸਾਈਨ ਕਰਨ ਤੋਂ ਪਹਿਲਾਂ ਸਿਰਫ 1 ਫਿਲਮ 'ਚ ਕੰਮ ਕੀਤਾ ਸੀ। ਪਰ ਫਿਰ ਵੀ ਅਭਿਨੇਤਰੀ ਨੇ ਇੰਨੀ ਮਜ਼ਬੂਤ ਭੂਮਿਕਾ ਨਿਭਾਉਣ ਵਿੱਚ ਕੋਈ ਕਸਰ ਨਹੀਂ ਛੱਡੀ, ਇਹ ਫਿਲਮ 2014 ਵਿੱਚ ਰਿਲੀਜ਼ ਹੋਈ ਸੀ। ਇਸ ਫ਼ਿਲਮ ਵਿੱਚ ਅਦਾਕਾਰਾ ਨੇ ਇੱਕ ਪਿੰਡ ਦੀ ਕੁੜੀ ਦਾ ਕਿਰਦਾਰ ਨਿਭਾਇਆ ਹੈ ਜੋ ਦਿਲਜੀਤ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰਨ ਵਿੱਚ ਅਸਮਰੱਥ ਹੈ। ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਫਿਲਮ 'ਚ ਅਭਿਨੇਤਰੀ ਦਾ ਅੰਦਾਜ਼ ਕਾਫੀ ਪਸੰਦ ਆਇਆ ਹੈ।
ਸੋਨਮ ਨੇ ਹਰ ਤਰ੍ਹਾਂ ਦੀਆਂ ਫਿਲਮਾਂ 'ਚ ਕੰਮ ਕੀਤਾ ਹੈ, ਜਿੱਥੇ ਉਸ ਨੇ ਕਈ ਕਿਰਦਾਰ ਨਿਭਾਏ ਹਨ, ਉਨ੍ਹਾਂ 'ਚੋਂ ਇੱਕ ਖਾਸ ਕਿਰਦਾਰ 'ਕਾਸ਼' ਹੈ, ਫਿਲਮ 'ਗੁੱਡੀਆਂ ਪਟੋਲੇ' 'ਚ ਉਸ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲਿਆ। ਜਿਸ ਵਿੱਚ ਉਸਨੇ ਇੱਕ ਉੱਚ ਦਰਜੇ ਦੀ ਕੁੜੀ ਦਾ ਕਿਰਦਾਰ ਨਿਭਾਇਆ ਸੀ। ਜੋ ਆਪਣੇ ਮਨ ਅੰਦਰ ਚੱਲ ਰਹੀ ਭਾਵਨਾ ਨੂੰ ਕਿਸੇ ਦੇ ਸਾਹਮਣੇ ਬਿਆਨ ਕਰਨ ਤੋਂ ਅਸਮਰੱਥ ਹੈ।
2019 ਵਿੱਚ ਰਿਲੀਜ਼ ਹੋਈ ਸੋਨਮ ਦੀ ਫਿਲਮ ਮੁਕਲਾਵਾ ਬਹੁਤ ਵਧੀਆ ਫਿਲਮ ਸੀ। ਇਸ ਫਿਲਮ 'ਚ ਸੋਨਮ ਨੇ ਇੱਕ ਵਾਰ ਫਿਰ ਪਿੰਡ ਦੀ ਰਹਿਣ ਵਾਲੀ ਲੜਕੀ ਦਾ ਕਿਰਦਾਰ ਨਿਭਾਇਆ ਹੈ। ਜੋ ਆਪਣੇ ਪਿਆਰ ਲਈ ਕੁਝ ਵੀ ਕਰ ਸਕਦੀ ਹੈ। ਇਸ ਫਿਲਮ ਵਿੱਚ ਉਸਦਾ ਨਾਮ ਤਾਰੋ ਸੀ। ਇਸ ਫਿਲਮ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ।
ਸੋਨਮ ਬਾਜਵਾ ਦਾ ਬੋਲਡ ਅੰਦਾਜ਼ ਅਸੀਂ ਫਿਲਮ 'ਅੜਬ ਮੁਟਿਆਰਾਂ' 'ਚ ਦੇਖਿਆ ਹੈ। ਆਪਣੇ ਪੂਰੇ ਕਰੀਅਰ 'ਚ ਪਹਿਲੀ ਵਾਰ ਅਦਾਕਾਰਾ ਨੇ ਅਜਿਹਾ ਬੋਲਡ ਕਿਰਦਾਰ ਨਿਭਾਇਆ ਹੈ। ਇਸ ਫਿਲਮ 'ਚ ਉਨ੍ਹਾਂ ਦੇ ਦੇਸੀ ਅੰਦਾਜ਼ 'ਤੇ ਲੋਕਾਂ ਨੇ ਉਨ੍ਹਾਂ ਨੂੰ ਕਾਫੀ ਪਸੰਦ ਕੀਤਾ। ਇਸ ਫਿਲਮ ਵਿੱਚ ਉਸਦਾ ਨਾਮ ਬੱਬੂ ਬੈਂਸ ਸੀ।
ਸੋਨਮ ਬਾਜਵਾ ਦੀ ਫਿਲਮ 'ਪੁਆਡਾ' 12 ਅਗਸਤ ਨੂੰ ਰਿਲੀਜ਼ ਹੋ ਰਹੀ ਹੈ, ਇਸ ਫਿਲਮ 'ਚ ਉਨ੍ਹਾਂ ਨਾਲ ਐਮੀ ਵਿਰਕ ਮੁੱਖ ਭੂਮਿਕਾ 'ਚ ਨਜ਼ਰ ਆਏ ਹਨ।