Health Tips : ਵਾਇਰਲ ਬੁਖਾਰ ਤੇ ਸਰਦੀ-ਜ਼ੁਕਾਮ ਲਈ ਦਵਾਈਆਂ ਦੀ ਥਾਂ ਅਪਣਾਓ ਇਹ ਘਰੇਲੂ ਨੁਸਖੇ, ਮਿਲੇਗਾ ਆਰਾਮ
ਤੁਲਸੀ ਦੇ 7-8 ਪੱਤੇ ਅਤੇ 1 ਚਮਚ ਲੌਂਗ ਪਾਊਡਰ ਨੂੰ 1 ਲੀਟਰ ਪਾਣੀ ਵਿੱਚ ਉਬਾਲੋ ਫਿਰ ਪਾਣੀ ਨੂੰ ਫਿਲਟਰ ਕਰੋ ਅਤੇ 2-2 ਘੰਟੇ ਬਾਅਦ ਅੱਧਾ ਕੱਪ ਪਾਣੀ ਪੀਓ।
Download ABP Live App and Watch All Latest Videos
View In Appਮੇਥੀ ਦੇ ਬੀਜਾਂ ਨੂੰ ਰਾਤ ਭਰ ਲਈ ਪਾਣੀ ਵਿੱਚ ਭਿਓ ਦਿਓ। ਸਵੇਰੇ ਇਸ ਪਾਣੀ ਨੂੰ ਕੋਸਾ ਕਰ ਕੇ ਛਾਣ ਕੇ ਪੀਓ।
ਬਰਸਾਤ ਦੇ ਮੌਸਮ 'ਚ ਜ਼ੁਕਾਮ, ਸਰੀਰ 'ਚ ਦਰਦ, ਖੰਘ, ਜੋੜਾਂ ਦਾ ਦਰਦ, ਗਲੇ 'ਚ ਖਰਾਸ਼ ਅਤੇ ਸਿਰ ਦਰਦ ਆਦਿ ਵੀ ਹੋ ਜਾਂਦੇ ਹਨ।
ਅਦਰਕ ਦਾ ਪੇਸਟ ਸ਼ਹਿਦ ਵਿੱਚ ਮਿਲਾ ਕੇ ਖਾਓ। ਇਹ ਜ਼ੁਕਾਮ ਅਤੇ ਫਲੂ ਨੂੰ ਵੀ ਠੀਕ ਕਰਦਾ ਹੈ।
ਬਰਸਾਤ ਦੇ ਮੌਸਮ ਵਿਚ ਖੁਰਾਕ ਵਿਚ ਗੜਬੜੀ ਅਤੇ ਸਰੀਰਕ ਕਮਜ਼ੋਰੀ ਕਾਰਨ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ। ਇਸ ਕਾਰਨ ਸਰੀਰ ਬਹੁਤ ਜਲਦੀ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ।
1 ਕੱਪ ਪਾਣੀ ਲਓ ਅਤੇ ਇਸ 'ਚ 1 ਚਮਚ ਦਾਲਚੀਨੀ ਪਾਊਡਰ ਅਤੇ 2 ਇਲਾਇਚੀ ਪਾਓ। ਇਸ ਨੂੰ ਲਗਭਗ 5 ਮਿੰਟ ਤਕ ਪਕਾਓ ਅਤੇ ਫਿਲਟਰ ਕਰੋ ਅਤੇ 2 ਵਾਰ ਪਾਣੀ ਪੀਓ।
ਗਿਲੋਅ ਦੀਆਂ ਪੱਤੀਆਂ ਅਤੇ ਜੜ੍ਹਾਂ ਨੂੰ ਅੱਧਾ ਲੀਟਰ ਪਾਣੀ ਵਿੱਚ ਉਬਾਲੋ। ਜਦੋਂ ਇਹ ਥੋੜ੍ਹਾ ਠੰਢਾ ਹੋ ਜਾਵੇ ਤਾਂ ਇਸ ਪਾਣੀ ਨੂੰ 4 ਵਾਰ ਪੀਓ।