ਬਾਲੀਵੁੱਡ ਦੀਆਂ ਇਹ ਹਸੀਨਾਵਾਂ ਫਿਲਮ 'ਚ ਕੰਮ ਕਰਨ ਲਈ ਚਾਰਜ ਕਰਦੀਆਂ ਹਨ ਕਰੋੜਾਂ ਰੁਪਏ, ਲਿਸਟ ਦੇਖ ਹੋ ਜਾਓਗੇ ਹੈਰਾਨ
ਪਹਿਲਾਂ ਬਾਲੀਵੁੱਡ ਫਿਲਮਾਂ 'ਚ ਜਿੱਥੇ ਪੁਰਸ਼ ਕਲਾਕਾਰਾਂ ਦਾ ਬੋਲਬਾਲਾ ਹੁੰਦਾ ਸੀ। ਇਸ ਦੇ ਨਾਲ ਹੀ ਮਹਿਲਾ ਅਦਾਕਾਰਾਂ ਦਾ ਦਬਦਬਾ ਵੀ ਦੇਖਣ ਨੂੰ ਮਿਲਦਾ ਹੈ। ਬਹੁਤ ਸਾਰੀਆਂ ਨੌਜਵਾਨ ਅਭਿਨੇਤਰੀਆਂ ਹਨ ਜੋ ਆਪਣਾ ਜਲਵਾ ਬਿਖੇਰ ਰਹੀਆਂ ਹਨ ਅਤੇ ਮੋਟੀ ਫੀਸ ਵੀ ਲੈ ਰਹੀਆਂ ਹਨ। ਇਸ ਲਿਸਟ 'ਚ ਆਲੀਆ ਭੱਟ, ਤਾਰਾ ਸੁਤਾਰੀਆ ਤੋਂ ਲੈ ਕੇ ਜਾਹਨਵੀ ਕਪੂਰ ਤੱਕ ਦੇ ਨਾਂ ਸ਼ਾਮਲ ਹਨ।
Download ABP Live App and Watch All Latest Videos
View In Appਐੱਮ.ਐੱਸ.ਧੋਨੀ ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਦਿਸ਼ਾ ਪਟਾਨੀ ਕਿਸੇ ਵੀ ਫਿਲਮ 'ਚ ਕੰਮ ਕਰਨ ਲਈ 4 ਕਰੋੜ ਰੁਪਏ ਲੈਂਦੀ ਹੈ।
ਅਨੰਨਿਆ ਪਾਂਡੇ ਨੇ ਸਟੂਡੈਂਟ ਆਫ ਦਿ ਈਅਰ 2 ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ।ਬਹੁਤ ਘੱਟ ਸਮੇਂ 'ਚ ਹੀ ਅਨੰਨਿਆ ਲੋਕਾਂ ਦੀ ਪਸੰਦ ਬਣ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਅਨੰਨਿਆ ਕਿਸੇ ਵੀ ਫਿਲਮ ਵਿੱਚ ਕੰਮ ਕਰਨ ਲਈ 2 ਤੋਂ 3 ਕਰੋੜ ਰੁਪਏ ਲੈਂਦੀ ਹੈ।
ਆਲੀਆ ਭੱਟ ਨੇ ਸਾਲ 2012 'ਚ ਸਟੂਡੈਂਟ ਆਫ ਦਿ ਈਅਰ ਫਿਲਮ ਨਾਲ ਡੈਬਿਊ ਕੀਤਾ ਸੀ।ਮੀਡੀਆ ਰਿਪੋਰਟਸ ਮੁਤਾਬਕ ਆਲੀਆ ਨੇ ਆਪਣੀ ਫਿਲਮ ਗੰਗੂਬਾਈ ਕਾਠੀਆਵਾੜੀ ਲਈ 20 ਕਰੋੜ ਰੁਪਏ ਲਏ ਸਨ। ਇਹ ਫਿਲਮ ਬਾਕਸ ਆਫਿਸ 'ਤੇ ਬਲਾਕਬਸਟਰ ਸਾਬਤ ਹੋਈ।
ਜਾਨਵੀ ਕਪੂਰ ਨੇ ਸਾਲ 2018 'ਚ 'ਧੜਕ' ਨਾਲ ਡੈਬਿਊ ਕੀਤਾ ਸੀ। ਉਦੋਂ ਤੋਂ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਤੁਹਾਨੂੰ ਦੱਸ ਦੇਈਏ ਕਿ ਜਾਨਵੀ ਕਪੂਰ ਕਿਸੇ ਵੀ ਫਿਲਮ ਵਿੱਚ ਕੰਮ ਕਰਨ ਦੇ 5 ਕਰੋੜ ਰੁਪਏ ਲੈਂਦੀ ਹੈ।
ਤਾਰਾ ਸੁਤਾਰੀਆ ਨੇ ਵੀ ਸਟੂਡੈਂਟ ਆਫ ਦਿ ਈਅਰ 2 ਨਾਲ ਬਾਲੀਵੁੱਡ ਡੈਬਿਊ ਕੀਤਾ ਸੀ। 26 ਸਾਲ ਦੀ ਤਾਰਾ ਕਿਸੇ ਵੀ ਫਿਲਮ ਵਿੱਚ ਕੰਮ ਕਰਨ ਲਈ ਇੱਕ ਕਰੋੜ ਫੀਸ ਲੈਂਦੀ ਹੈ।
ਸਾਰਾ ਅਲੀ ਖਾਨ ਨੇ ਸਾਲ 2018 ਵਿੱਚ ਕੇਦਾਰਨਾਥ ਨਾਲ ਡੈਬਿਊ ਕੀਤਾ ਸੀ। ਇਸ ਫਿਲਮ 'ਚ ਸਾਰਾ ਅਤੇ ਸੁਸ਼ਾਂਤ ਸਿੰਘ ਰਾਜਪੂਤ ਦੀ ਕੈਮਿਸਟਰੀ ਨੂੰ ਪ੍ਰਸ਼ੰਸਕਾਂ ਨੇ ਖੂਬ ਪਸੰਦ ਕੀਤਾ ਸੀ। ਤੁਹਾਨੂੰ ਦੱਸ ਦੇਈਏ ਕਿ ਸਾਰਾ ਇੱਕ ਫਿਲਮ ਵਿੱਚ ਕੰਮ ਕਰਨ ਲਈ 3 ਕਰੋੜ ਰੁਪਏ ਲੈਂਦੀ ਹੈ।
ਕਿਆਰਾ ਅਡਵਾਨੀ ਦਾ ਡੈਬਿਊ ਸ਼ਾਇਦ ਫਲਾਪ ਸਾਬਤ ਹੋਇਆ ਹੈ। ਪਰ ਲੋਕਾਂ ਨੇ ਉਸ ਨੂੰ ਕਬੀਰ ਸਿੰਘ ਅਤੇ ਸ਼ੇਰ ਸ਼ਾਹ ਵਿੱਚ ਬਹੁਤ ਪਸੰਦ ਕੀਤਾ ਹੈ। ਕਿਆਰਾ ਇੱਕ ਫਿਲਮ ਲਈ 2 ਤੋਂ 3 ਕਰੋੜ ਰੁਪਏ ਲੈਂਦੀ ਹੈ।