Pollywood News: ਇਸ ਪੰਜਾਬੀ ਗਾਇਕ ਨੇ ਸ਼ੁਰੂ ਕੀਤਾ ਸੀ ਪੰਜਾਬੀ ਇੰਡਸਟਰੀ 'ਚ ਗੰਨ ਕਲਚਰ, ਕੀ ਤੁਹਾਨੂੰ ਪਤਾ ਹੈ ਕੌਣ ਹੈ ਇਹ ਸਿੰਗਰ?
ਪੰਜਾਬੀ ਇੰਡਸਟਰੀ ਦੇ ਤਕਰੀਬਨ 80 ਪਰਸੈਂਟ ਗਾਇਕ ਅੱਜ ਗੰਨ ਕਲਚਰ ਨੂੰ ਆਪਣੇ ਗੀਤਾਂ 'ਚ ਪ੍ਰਮੋਟ ਕਰਦੇ ਹਨ। ਹਾਲਾਂਕਿ ਪੰਜਾਬ ਸਰਕਾਰ ਨੇ ਇਸ 'ਤੇ ਪਾਬੰਦੀ ਵੀ ਲਗਾਈ ਸੀ, ਪਰ ਬਾਵਜੂਦ ਇਸ ਦੇ ਕਲਾਕਾਰਾਂ 'ਤੇ ਕੋਈ ਅਸੲ ਨਹੀਂ ਪਿਆ। ਉਲਟਾ ਪੰਜਾਬੀ ਕਲਾਕਾਰ ਬੇਸ਼ਰਮੀ ਨਾਲ ਤੇ ਬੇਧੜਕ ਹੋ ਕੇ ਕਹਿੰਦੇ ਹਨ ਕਿ ਲੋਕ ਸੁਣਦੇ ਨੇ ਅਸੀਂ ਤਾਂ ਬਣਾਉਂਦੇ ਹਾਂ।
Download ABP Live App and Watch All Latest Videos
View In Appਪਰ ਕੀ ਤੁਹਾਨੂੰ ਪਤਾ ਹੈ ਕਿ ਪੰਜਾਬ 'ਚ ਗੰਨ ਕਲਚਰ ਦੀ ਸ਼ੁਰੂਆਤ ਆਖਰ ਕਿਸ ਗਾਇਕ ਨੇ ਕੀਤੀ ਸੀ? 'ਚੱਕ ਲਓ ਰਿਵਾਲਵਰ ਰਫਲਾਂ ਵੀ ਕਬਜ਼ਾ ਲੈਣਾ ਹੈ...' ਕੀ ਹੁਣ ਤੁਸੀਂ ਪਛਾਣਿਆ ਕਿ ਅਸੀਂ ਕਿਸ ਗਾਇਕ ਬਾਰੇ ਗੱਲ ਕਰ ਰਹੇ ਹਾਂ?
ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਬੱਬੂ ਮਾਨ ਦੀ। ਬੱਬੂ ਮਾਨ ਹੀ ਉਹ ਗਾਇਕ ਹਨ, ਜਿਸ ਨੇ ਪੰਜਾਬੀ ਇੰਡਸਟਰੀ 'ਚ ਗੰਨ ਕਲਚਰ ਦਾ ਟਰੈਂਡ ਸ਼ੁਰੂ ਕੀਤਾ।
2001 'ਚ ਬੱਬੂ ਮਾਨ ਵਿਵਾਦਾਂ 'ਚ ਘਿਰ ਗਏ ਸੀ, ਜਦੋਂ ਉਨ੍ਹਾਂ ਦੀ ਐਲਬਮ 'ਸੌਣ ਦੀ ਝੜੀ' ਦਾ ਗਾਣਾ 'ਕਬਜ਼ਾ' ਰਿਲੀਜ਼ ਹੋਇਆ ਸੀ। ਇਹ ਗਾਣਾ ਜ਼ਬਰਦਸਤ ਹਿੱਟ ਹੋਇਆ ਸੀ। ਪਰ ਇਹ ਗਾਣਾ ਬੱਬੂ ਮਾਨ ਨੂੰ ਵਿਵਾਦਾਂ 'ਚ ਵੀ ਫਸਾ ਗਿਆ ਸੀ।
ਇਹ ਗੱਲ ਸਾਲ 2001 ਦੀ ਹੈ, ਜਦੋਂ ਬੱਬੂ ਮਾਨ ਦੀ ਐਲਬਮ 'ਸੌਣ ਦੀ ਝੜੀ' ਆਈ ਸੀ। ਇਹ ਪੂਰੀ ਐਲਬਮ ਹੀ ਬਲਾਕਬਸਟਰ ਰਹੀ ਸੀ। ਇਸ ਐਲਬਮ ਦਾ ਗਾਣਾ 'ਕਬਜ਼ਾ' ਸਭ ਤੋਂ ਵੱਧ ਚਰਚਾ 'ਚ ਰਿਹਾ ਸੀ।
ਬੱਬੂ ਮਾਨ ਦਾ ਗਾਣਾ 'ਕਬਜ਼ਾ' ਦੀ ਪਹਿਲੀ ਲਾਈਨ ਹੀ ਇਹੀ ਹੈ 'ਖੇਡਣਗੇ ਜੱਟ ਅੱਜ ਖੂਨ ਦੀਆਂ ਹੋਲੀਆਂ'। ਇਸ ਦੇ ਨਾਲ ਨਾਲ ਗੀਤ ਦੀ ਵੀਡੀਓ ਵਿੱਚ ਵੀ ਖੂਬ ਹਥਿਆਰ ਫਲੌਂਟ ਕੀਤੇ ਗਏ ਸੀ।
ਇਸ ਗਾਣੇ ਨੂੰ ਲੈਕੇ ਉਸ ਸਮੇਂ ਬੱਬੂ ਮਾਨ ਨਫਰਤ ਕਰਨ ਵਾਲਿਆਂ ਦੇ ਨਿਸ਼ਾਨੇ 'ਤੇ ਆ ਗਏ ਸੀ। ਮੀਡੀਆ ਨੇ ਵੀ ਖੂਬ ਇਸ ਮਾਮਲੇ ਨੂੰ ਉਛਾਲਿਆ ਸੀ ਕਿ ਆਖਰ ਇਸ ਤਰ੍ਹਾਂ ਦਾ ਗਾਣਾ ਕਿਉਂ ਬਣਾਇਆ ਗਿਆ ਹੈ।
ਭਾਵੇਂ ਇਸ ਗਾਣੇ ਕਰਕੇ ਬਹੁਤ ਵਿਵਾਦ ਹੋਇਆਂ ਸੀ, ਪਰ ਇਹ ਉਹੀ ਗਾਣਾ ਸੀ ਜਿਸ ਨੇ ਬੱਬੂ ਮਾਨ ਨੂੰ ਸੁਪਰਸਟਾਰ ਬਣਾਇਆ ਸੀ।
ਦੱਸ ਦਈਏ ਕਿ 'ਕਬਜ਼ਾ' ਗਾਣੇ ਤੋਂ ਪਹਿਲਾਂ ਕਦੇ ਵੀ ਕਿਸੇ ਪੰਜਾਬੀ ਸਿੰਗਰ ਨੇ ਇਸ ਤਰ੍ਹਾਂ ਦੇ ਗਾਣੇ ਨਹੀਂ ਬਣਾਏ ਸੀ। ਬੱਬੂ ਮਾਨ ਨੇ ਅਜਿਹਾ ਟਰੈਂਡ ਸ਼ੁਰੂ ਕੀਤਾ ਕਿ ਅੱਜ ਤੱਕ ਇਹ ਟਰੈਂਡ ਚੱਲਦਾ ਆ ਰਿਹਾ ਹੈ। ਅੱਜ ਦੀ ਡੇਟ 'ਚ ਕੋਈ ਵੀ ਗਾਣਾ ਉਦੋਂ ਤੱਕ ਹਿੱਟ ਨਹੀਂ ਹੁੰਦਾ, ਜਦੋਂ ਤੱਕ ਉਸ 'ਚ ਹਥਿਆਰਾਂ ਦੀ ਜ਼ਿਕਰ ਨਾ ਹੋਵੇ।