Sri Muktsar Sahib: ਸ਼ਹੀਦ ਹੋਏ ਨੌਜਵਾਨ ਕਿਸਾਨ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਾਂਗਰਸੀ ਵਰਕਰਾਂ ਵੱਲੋਂ ਕੱਢਿਆ ਗਿਆ ਕੈਂਡਲ ਮਾਰਚ
ਇਹ ਕੈਂਡਲ ਮਾਰਚ ਮੁਕਤਸਰ ਦੇ ਰੈਡ ਕਰੋਸ ਭਵਨ ਤੋਂ ਸ਼ੁਰੂ ਹੋ ਕੇ ਕੋਟਕਪੂਰਾ ਚੌਂਕ ਵਿਖੇ ਆ ਕੇ ਸਮਾਪਤ ਹੋਇਆ। ਇਸ ਮੌਕੇ ਕਾਂਗਰਸੀ ਵਰਕਰਾਂ ਦੇ ਵੱਲੋਂ ਜਿੱਥੇ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
Download ABP Live App and Watch All Latest Videos
View In Appਉੱਥੇ ਹਰਿਆਣਾ ਦੀ ਖੱਟਰ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਸ਼ਹੀਦ ਕਿਸਾਨ ਦੇ ਪਰਿਵਾਰ ਨੂੰ ਇਨਸਾਫ ਦਵਾਉਣ ਦੀ ਗੱਲ ਵੀ ਕਹੀ।
ਰਾਜਾ ਵੜਿੰਗ ਨੇ ਕਿਹਾ ਕਿ ਅਜ ਦਾ ਧਰਨਾ ਜੋ ਅਸੀ ਦਿਤਾ ਹੈ ਸ਼ੁਭਕਰਨ ਸਿੰਘ ਦੀ ਮੌਤ ਦਾ ਇਨਸਾਫ ਦੇਵੇ ਪੰਜਾਬ ਸਰਕਾਰ ਕਾਤਲਾ ਤੇ ਪਰਚਾ ਦਰਜ਼ ਹੋਣਾ ਚਾਹੀਦਾ ਹੈ।
ਵੜਿੰਗ ਨੇ ਕਿਹਾ ਕਿ ਦੋ ਦਿਨ ਪਹਿਲਾ ਲਿਖਤੀ ਸ਼ਿਕਾਇਤ ਦਿੱਤੀ ਹੈ। ਨੋਜਵਾਨ ਸ਼ਹੀਦ ਹੋਇਆ ਹੈ ਕਿਸੇ ਨੇ ਤਾ ਕਤਲ ਕੀਤਾ ਹੈ ਤੁਸੀਂ ਐਫ ਆਈ ਆਰ ਦਰਜ਼ ਕਿਉਂ ਨਹੀ ਕਰ ਰਹੇ।
ਹਰਿਆਣਾ ਵਿੱਚ ਜੇ ਪੰਜਾਬ ਦੇ ਨੋਜਵਾਨ ਦਾ ਕਤਲ ਹੋ ਜਾਂਦਾ ਹੈ ਤਾਂ ਪਰਚਾ ਤਾ ਦਰਜ਼ ਹੋਏਗਾ। ਜੀਂਦ ਐਸ ਪੀ ਦੇ ਕਹਿਣ ਤੇ ਗੋਲੀ ਚਲਾਈ ਗਈ ਹੈ।
ਅਸੀਂ ਪੰਜਾਬ ਸਰਕਾਰ ਤੋ ਮੰਗ ਕਰ ਰਹੇ ਹਾ ਪਰਚਾ ਦਰਜ਼ ਕਰੋ। ਅਜੇ ਤੱਕ ਨੋਜਵਾਨ ਦਾ ਅੰਤਿਮ ਸੰਸਕਾਰ ਨਹੀ ਹੋਇਆ।
ਆਉਣ ਵਾਲੇ ਦਿਨਾਂ ਵਿੱਚ ਪੰਜਾਬ ਭਰ ਵਿੱਚ ਘੋਰਾਓ ਕਰਾਂਗੇ। ਪੰਜਾਬ ਵਿਧਾਨ ਸਭਾ ਨਹੀਂ ਚਲਨ ਦਿਆਂਗੇ। ਜੇ ਪਰਚਾ ਦਰਜ਼ ਨਾ ਹੋਇਆ ਤਾਂ ਲੜਾਈ ਲੜਦੇ ਰਹਾੰਗੇ।