Pollywood News: ਇਸ ਪੰਜਾਬੀ ਗਾਇਕ ਦੇ ਨਾਂ ਹੈ ਲਾਈਵ ਸ਼ੋਅ 'ਚ ਸਭ ਤੋਂ ਵੱਧ ਭੀੜ ਇਕੱਠੀ ਕਰਨ ਦਾ ਰਿਕਾਰਡ, ਬਾਲੀਵੁੱਡ ਕਲਾਕਾਰ ਵੀ ਨਹੀਂ ਤੋੜ ਸਕੇ ਇਹ ਰਿਕਾਰਡ

ਪੰਜਾਬੀ ਗੀਤਾਂ ਦੀ ਪੂਰੀ ਦੁਨੀਆ ਦੀਵਾਨੀ ਹੈ। ਪੰਜਾਬੀ ਗਾਇਕ ਜਦੋਂ ਵੀ ਆਪਣੇ ਲਾਈਵ ਸ਼ੋਅ ਲਗਾਉਂਦੇ ਹਨ, ਉਸ 'ਚ ਲੱਖਾਂ ਦੀ ਗਿਣਤੀ 'ਚ ਲੋਕ ਇਕੱਠੇ ਹੁੰਦੇ ਹਨ।
Download ABP Live App and Watch All Latest Videos
View In App
ਪਰ ਕੀ ਤੁਹਾਨੂੰ ਪਤਾ ਹੈ ਕਿ ਪੰਜਾਬੀ ਇੰਡਸਟਰੀ ਦਾ ਇੱਕ ਗਾਇਕ ਅਜਿਹਾ ਵੀ ਰਿਹਾ ਹੈ, ਜਿਸ ਦੇ ਨਾਂ 'ਤੇ ਸਭ ਤੋਂ ਵੱਧ ਭੀੜ ਇਕੱਠੀ ਕਰਨ ਦਾ ਰਿਕਾਰਡ ਦਰਜ ਹੈ।

ਉਸ ਦੇ ਦਿੜਬਾ ਸ਼ੋਅ 'ਚ ਸਾਢੇ ਚਾਰ ਲੱਖ ਲੋਕ ਇਕੱਠੇ ਹੋਏ ਸੀ। ਇਸ ਤੋਂ ਬਾਅਦ ਜਦੋਂ ਉਸ ਨੇ ਦਿੱਲੀ ਦੇ ਜਵਾਹਰਲਾਲ ਨਹਿਰੂ ਸਟੇਡੀਅਮ 'ਚ ਸ਼ੋਅ ਲਗਾਇਆ, ਤਾਂ ਉਸ ;ਚ 1.6 ਮਿਲੀਅਨ ਯਾਨਿ 16 ਲੱਖ ਲੋਕ ਆਏ ਸੀ।
ਇਹ ਰਿਕਾਰਡ ਇਸ ਮਰਹੂਮ ਗਾਇਕ ਦੇ ਨਾਂ ਦਰਜ ਹੈ, ਜੋ ਅੱਜ ਤੱਕ ਕੋਈ ਦਿੱਗਜ ਬਾਲੀਵੁੱਡ ਸਟਾਰ ਵੀ ਤੋੜ ਨਹੀਂ ਸਕਿਆ। ਕੀ ਤੁਸੀਂ ਪਛਾਣਿਆ ਕਿ ਇਹ ਗਾਇਕ ਕੌਣ ਹੈ?
ਜੀ ਹਾਂ, ਇਹ ਗਾਇਕ ਕੋਈ ਹੋਰ ਨਹੀਂ, ਬਲਕਿ ਸਿੱਧੂ ਮੂਸੇਵਾਲਾ ਹੈ। ਇਹ ਖਾਸ ਰਿਕਾਰਡ ਸਿਰਫ ਸਿੱਧੂ ਮੂਸੇਵਾਲਾ ਹੀ ਬਣਾ ਸਕਦਾ ਸੀ। ਉਸ ਨੇ ਸਾਲ 2020 'ਚ ਦਿੱਲੀ ਦੇ ਜਵਾਹਰਲਾਲ ਨਹਿਰੂ ਸਟੇਡੀਅਮ 'ਚ ਸ਼ੋਅ ਲਗਾਇਆ ਸੀ, ਜਿਸ ਵਿੱਚ 16 ਲੱਖ ਲੋਕ ਸ਼ਾਮਲ ਹੋਏ ਸੀ।
ਆਲਮ ਸਿਰਫ ਉੱਤਰ ਭਾਰਤ ਹੈ, ਵੈਸੇ ਤਾਂ ਪੂਰੀ ਦੁਨੀਆ ਹੀ ਮੂਸੇਵਾਲਾ ਤੇ ਉਸ ਦੇ ਗੀਤਾਂ ਦੀ ਦੀਵਾਨੀ ਹੈ, ਪਰ ਉਸ ਸ਼ੋਅ ;ਚ ਤਾਂ ਇੰਨੀਂ ਜ਼ਿਆਂਦਾ ਭੀੜ ਦੇਖ ਕੇ ਹਰ ਕੋਈ ਹੈਰਾਨ ਹੀ ਰਹਿ ਗਿਆ ਸੀ।
ਦੱਸ ਦਈਏ ਕਿ ਹਾਲੀਵੁੱਡ ਗਾਇਕ ਜਸਟਿਨ ਬੀਬਰ ਵੀ ਜਦੋਂ ਭਾਰਤ ਆਇਆ ਸੀ, ਉਸ ਦੇ ਸ਼ੋਅ 'ਚ ਵੀ 40 ਹਜ਼ਾਰ ਲੋਕ ਹੀ ਇਕੱਠੇ ਹੋਏ ਸੀ। ਪਰ ਮੂਸੇਵਾਲਾ ਦੇ ਸ਼ੋਅ 'ਚ ਮਿਲੀਅਨ ਦੀ ਗਿਣਤੀ 'ਚ ਲੋਕ ਆਏ ਸੀ। ਇਸ ਤੋਂ ਹੀ ਮੂਸੇਵਾਲਾ ਦੀ ਪ੍ਰਸਿੱਧੀ ਤੇ ਨਾਮ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਅੱਜ ਭਾਵੇਂ ਸਿੱਧੂ ਮੂਸੇਵਾਲਾ ਇਸ ਦੁਨੀਆ 'ਚ ਨਹੀਂ ਹੈ, ਪਰ ਉਹ ਆਪਣੇ ਗੀਤਾਂ ਰਾਹੀਂ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ 'ਤੇ ਰਾਜ ਕਰ ਰਿਹਾ ਹੈ।
ਹਾਲ ਹੀ 'ਚ ਮੂਸੇਵਾਲਾ ਦਾ ਨਵਾਂ ਗਾਣਾ 'ਡਰਿੱਪੀ' ਰਿਲੀਜ਼ ਹੋਇਆ ਹੈ, ਜਿਸ ਨੇ ਰਿਲੀਜ਼ ਹੋਣ ਦੇ 3 ਘੰਟਿਆਂ 'ਚ ਹੀ 1 ਮਿਲੀਅਨ ਵਿਊਜ਼ ਹਾਸਲ ਕੀਤੇ ਸੀ।
ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
image 11