ਪੜਚੋਲ ਕਰੋ
ਪਿਓ ਤੇ ਪੁੱਤ ਦੋਵਾਂ ਨਾਲ ਰੋਮਾਂਸ ਕਰ ਚੁੱਕੀਆਂ ਬਾਲੀਬੁੱਡ ਦੀਆਂ ਇਹ ਟੌਪ ਅਕਟਰੈਸ
1/5

ਹੇਮਾ ਮਾਲਿਨੀ: ਬਾਲੀਵੁੱਡ ਦੀ ਡ੍ਰੀਮ ਗਰਲ ਹੇਮਾ ਮਾਲਿਨੀ ਵੀ ਇਸ ਸੂਚੀ 'ਚ ਸ਼ਾਮਲ ਹੈ। ਹੇਮਾ ਮਾਲਿਨੀ ਨੇ ਸੁਪਰਸਟਾਰ ਰਾਜ ਕਪੂਰ ਦੇ ਨਾਲ ਫਿਲਮ ' ਸਪਨੋ ਨੇ ਸੌਦਾਗਰ' 'ਚ ਕੰਮ ਕੀਤਾ ਸੀ ਤੇ ਉਨ੍ਹਾਂ ਦੇ ਬੇਟੇ ਰਿਸ਼ੀ ਕਪੂਰ ਨਾਲ ਸ਼ਾਨਦਾਰ ਫਿਲਮਾਂ ‘ਚ ਰੋਮਾਂਸ ਕੀਤਾ ਸੀ।
2/5

ਸ਼੍ਰੀਦੇਵੀ: ਹਿੰਦੀ ਸਿਨੇਮਾ ਦੀ ਪਹਿਲੀ ਮਹਿਲਾ ਸੁਪਰਸਟਾਰ ਸ਼੍ਰੀਦੇਵੀ ਨੇ ਧਰਮਿੰਦਰ ਨਾਲ ਫਿਲਮ 'ਨਕਾਬੰਦੀ' ‘ਚ ਤੇ ਫਿਲਮ 'ਰਾਮ ਅਵਤਾਰ' ‘ਚ ਧਰਮਿੰਦਰ ਦੇ ਬੇਟੇ ਸੰਨੀ ਦਿਓਲ ਨਾਲ ਕੰਮ ਕੀਤਾ।
3/5

ਡਿੰਪਲ ਕਪਾਡੀਆ: ਡਿੰਪਲ ਕਪਾਡੀਆ ਦਾ ਨਾਮ ਇਸ ਸੂਚੀ ‘ਚ ਤੀਜੇ ਨੰਬਰ 'ਤੇ ਆਉਂਦਾ ਹੈ। ਡਿੰਪਲ ਵਿਨੋਦ ਖੰਨਾ ਨਾਲ 'ਖੂਨ ਕਾ ਕਰਜ਼', 'ਲੇਕਿਨ' ਤੇ 'ਬਟਵਾਰਾ' ਵਰਗੀਆਂ ਫਿਲਮਾਂ 'ਚ ਰੋਮਾਂਸ ਕਰ ਚੁੱਕੀ ਹੈ। ਉੱਥੇ ਹੀ ਡਿੰਪਲ ਨੇ ਫਿਲਮ ਦਿਲ ਚਾਹਤਾ ਹੈ, ਵਿੱਚ ਵਿਨੋਦ ਦੇ ਬੇਟੇ ਅਕਸ਼ੇ ਖੰਨਾ ਨਾਲ ਰੋਮਾਂਸ ਕੀਤਾ।
4/5

ਜਯਾ ਪ੍ਰਦਾ: 80 ਦੇ ਦਹਾਕੇ ਦੀ ਸਭ ਤੋਂ ਮਸ਼ਹੂਰ ਅਭਿਨੇਤਰੀਆਂ 'ਚੋਂ ਇਕ, ਜਯਾ ਪ੍ਰਦਾ ਨੇ ਗੰਗਾ ਤੇਰੇ ਦੇਸ਼ ਮੇਂ, ਫਰੀਸ਼ਤੇ ਤੇ ਸ਼ਹਿਜ਼ਾਦੇ ਵਰਗੀਆਂ ਫਿਲਮਾਂ ‘ਚ ਹੀਰੋ ਧਰਮਿੰਦਰ ਦੇ ਨਾਲ ਬਤੌਰ ਹੀਰੋਇਨ ਕੰਮ ਕੀਤਾ। ਉਥੇ ਹੀ ਜਯਾ ਧਰਮਿੰਦਰ ਦੇ ਵੱਡੇ ਬੇਟੇ ਸੰਨੀ ਦਿਓਲ ਨਾਲ ਜ਼ਬਰਦਸਤ ਤੇ ਵੀਰਤਾ ਵਰਗੀਆਂ ਫਿਲਮਾਂ ‘ਚ ਰੋਮਾਂਸ ਕਰਦੀ ਨਜ਼ਰ ਆਈ।
5/5

ਮਾਧੁਰੀ ਦੀਕਸ਼ਿਤ: ਇਸ ਸੂਚੀ ‘ਚ ਬਾਲੀਵੁੱਡ ਦੀ ਮਸ਼ਹੂਰ ਅਦਾਕਾਰ ਮਾਧੁਰੀ ਦੀਕਸ਼ਿਤ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ। ਮਾਧੁਰੀ ਦੀਕਸ਼ਿਤ ਆਪਣੇ ਕਰੀਅਰ ਦੇ ਸ਼ੁਰੂਆਤੀ ਪੜਾਅ ‘ਚ ਫਿਲਮ 'ਦਯਾਵਾਨ' ‘ਚ ਵਿਨੋਦ ਖੰਨਾ ਨਾਲ ਰੋਮਾਂਸ ਕਰ ਚੁਕੀ ਹੈ। ਮਾਧੁਰੀ ਨੇ ਵਿਨੋਦ ਖੰਨਾ ਦੇ ਬੇਟੇ ਅਕਸ਼ੇ ਖੰਨਾ ਨਾਲ ਫਿਲਮ 'ਮੁਹੱਬਤ' ‘ਚ ਇਸ਼ਕ ਲੜਾਇਆ ਸੀ।
Published at :
ਹੋਰ ਵੇਖੋ





















