Anushka Sen: ਅਨੁਸ਼ਕਾ ਸੇਨ ਨੇ ਇਟਲੀ ਦੀਆਂ ਸੜਕਾਂ `ਤੇ ਦਿੱਤੇ ਲਜਵਾਬ ਪੋਜ਼, ਦੇਖਦੇ ਰਹਿ ਗਏ ਫ਼ੈਨਜ਼
Anushka Sen Photos: ਟੀਵੀ ਦੀ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਮੰਨੀ ਜਾਂਦੀ ਅਨੁਸ਼ਕਾ ਸੇਨ ਇਨ੍ਹੀਂ ਦਿਨੀਂ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਅਜਿਹੇ 'ਚ ਉਹ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਆਪਣੇ ਬਾਰੇ ਅਪਡੇਟ ਵੀ ਦੇ ਰਹੀ ਹੈ।
Download ABP Live App and Watch All Latest Videos
View In Appਇਨ੍ਹੀਂ ਦਿਨੀਂ ਅਨੁਸ਼ਕਾ ਸੇਨ ਇਟਲੀ ਦੇ ਮਿਲਾਨ 'ਚ ਹੈ ਅਤੇ ਕਾਫੀ ਮਸਤੀ ਕਰ ਰਹੀ ਹੈ। ਅਨੁਸ਼ਕਾ ਸੋਸ਼ਲ ਮੀਡੀਆ 'ਤੇ ਜੋ ਤਸਵੀਰਾਂ ਸ਼ੇਅਰ ਕਰ ਰਹੀ ਹੈ, ਉਨ੍ਹਾਂ 'ਚ ਉਨ੍ਹਾਂ ਦਾ ਬੇਹੱਦ ਗਲੈਮਰਸ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।
ਅਨੁਸ਼ਕਾ ਸੇਨ ਇੱਕ ਸੋਸ਼ਲ ਮੀਡੀਆ ਪ੍ਰੇਮੀ ਹੈ, ਇਸ ਲਈ ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਨ ਦਾ ਕੋਈ ਵੀ ਮੌਕਾ ਨਹੀਂ ਖੁੰਝਾਉਂਦੀ।
ਹਾਲ ਹੀ 'ਚ ਅਨੁਸ਼ਕਾ ਦੁਆਰਾ ਸ਼ੇਅਰ ਕੀਤੀ ਗਈ ਫੋਟੋ 'ਚ ਉਸ ਦਾ ਬੇਹੱਦ ਸਟਨਿੰਗ ਅਤੇ ਗਲੈਮਰਸ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਕ੍ਰੌਪ ਟਾਪ ਅਤੇ ਟਰਾਊਜ਼ਰ 'ਚ ਅਨੁਸ਼ਕਾ ਸ਼ਾਨਦਾਰ ਲੱਗ ਰਹੀ ਹੈ।
ਅਨੁਸ਼ਕਾ ਸੇਨ ਨੇ ਗੋਗਲਸ ਅਤੇ ਖੁੱਲ੍ਹੇ ਵਾਲਾਂ ਨਾਲ ਆਪਣਾ ਲੁੱਕ ਪੂਰਾ ਕੀਤਾ। ਪ੍ਰਸ਼ੰਸਕਾਂ ਲਈ ਇਨ੍ਹਾਂ ਤਸਵੀਰਾਂ ਤੋਂ ਅੱਖਾਂ ਕੱਢਣਾ ਮੁਸ਼ਕਿਲ ਹੋ ਰਿਹਾ ਹੈ।
ਅਨੁਸ਼ਕਾ ਸੇਨ ਨੇ ਕੁਝ ਘੰਟੇ ਪਹਿਲਾਂ ਹੀ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇੰਨੇ ਘੱਟ ਸਮੇਂ ਵਿੱਚ 4 ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।
ਅਨੁਸ਼ਕਾ ਦੇ ਪ੍ਰਸ਼ੰਸਕ ਉਸ ਦੀ ਇੱਕ ਝਲਕ ਪਾਉਣ ਲਈ ਬੇਤਾਬ ਹਨ। ਇਸ ਦੇ ਨਾਲ ਹੀ ਅਦਾਕਾਰਾ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੀ।
ਅਨੁਸ਼ਕਾ ਸੇਨ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਵਜੋਂ ਮੈਂ ਘਰ ਘਰ ਖੇਡੀ ਨਾਲ ਕੀਤੀ ਸੀ।
ਇਸ ਤੋਂ ਬਾਅਦ ਅਨੁਸ਼ਕਾ ਬਾਲਵੀਰ, ਝਾਂਸੀ ਕੀ ਰਾਣੀ, ਅਪਨਾ ਵੀ ਟਾਈਮ ਆਏਗਾ ਵਰਗੇ ਟੀਵੀ ਸ਼ੋਅਜ਼ ਵਿੱਚ ਨਜ਼ਰ ਆ ਚੁੱਕੀ ਹੈ।