Urvashi Rautela Latest Pics: ਉਰਵਸ਼ੀ ਰੌਤੇਲਾ ਨੇ ਪਿੰਕ ਸੂਟ 'ਚ ਬਿਖੇਰਿਆ ਜਲਵਾ, ਇਕ ਫਿਰ ਲੁੱਟਿਆ ਸਾਰਿਆਂ ਦਾ ਦਿਲ
ਉਰਵਸ਼ੀ ਰੌਤੇਲਾ ਨੇ ਗੁਲਾਬੀ ਕੋਟ ਪੈਂਟ 'ਚ ਆਪਣੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ। ਬਲਾ ਦੀ ਇਸ ਖੂਬਸੂਰਤ ਅਦਾਕਾਰਾ ਨੇ ਇਕ ਵਾਰ ਫਿਰ ਇਨ੍ਹਾਂ ਤਸਵੀਰਾਂ ਨਾਲ ਪ੍ਰਸ਼ੰਸਕਾਂ ਦਾ ਦਿਲ ਲੁੱਟ ਲਿਆ ਹੈ।
Download ABP Live App and Watch All Latest Videos
View In Appਉਰਵਸ਼ੀ ਨੇ ਇਕ ਵਾਰ ਫਿਰ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਾਜ਼ਾ ਤਸਵੀਰਾਂ 'ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਰਵਸ਼ੀ ਨੇ ਕੈਪਸ਼ਨ ਵੀ ਲਿਖਿਆ ਹੈ। ਕੈਪਸ਼ਨ 'ਚ ਅਦਾਕਾਰਾ ਨੇ ਇਕ ਸੰਸਥਾ ਦਾ ਧੰਨਵਾਦ ਕੀਤਾ ਅਤੇ ਲਿਖਿਆ, 'ਇਹ ਮੇਰੇ ਲਈ ਦੁਨੀਆ ਹੈ'।
ਆਪਣੀ ਮਨਮੋਹਕ ਅਦਾਕਾਰੀ ਨਾਲ ਲੋਕਾਂ ਨੂੰ ਦੀਵਾਨਾ ਬਣਾਉਣ ਵਾਲੀ ਉਰਵਸ਼ੀ ਦੇ ਵੱਡੀ ਗਿਣਤੀ 'ਚ ਫੈਨ ਫਾਲੋਇੰਗ ਹਨ। ਫਿਲਹਾਲ ਇੰਸਟਾਗ੍ਰਾਮ 'ਤੇ ਉਰਵਸ਼ੀ ਦੇ 52.6 ਮਿਲੀਅਨ ਫਾਲੋਅਰਜ਼ ਹਨ।
ਉਰਵਸ਼ੀ ਰੌਤੇਲਾ ਖਾਸ ਤੌਰ 'ਤੇ ਆਪਣੇ ਫੈਸ਼ਨ ਅਤੇ ਸਟਾਈਲ ਲਈ ਜਾਣੀ ਜਾਂਦੀ ਹੈ। ਉਹ ਹਮੇਸ਼ਾ ਵੱਖਰਾ ਪਹਿਰਾਵਾ ਪਾਉਂਦੀ ਹੈ।
ਹਾਲ ਹੀ 'ਚ ਕਾਨਸ ਫਿਲਮ ਫੈਸਟੀਵਲ 'ਚ ਉਰਵਸ਼ੀ ਰੌਤੇਲਾ ਨੇ ਜਲਵਾ ਬਿਖੇਰਿਆ ਸੀ। ਇਸ ਦੌਰਾਨ ਉਸ ਨੇ ਆਪਣੇ ਪਹਿਰਾਵੇ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰੀਆਂ ਸਨ।
ਉਰਵਸ਼ੀ ਹੁਣ ਤੱਕ 'ਗ੍ਰੇਟ ਗ੍ਰੈਂਡ ਮਸਤੀ', 'ਸਨਮ ਰੇ', 'ਹੇਟ ਸਟੋਰੀ 4' ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ। ਉਹ ਜਲਦੀ ਹੀ ਥ੍ਰਿਲਰ ਫਿਲਮ 'ਬਲੈਕ ਰੋਜ਼' 'ਚ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।