ਵਿਰਾਟ-ਅਨੁਸ਼ਕਾ ਨੇ ਵਿਆਹ ਤੋਂ ਪਹਿਲਾਂ ਬਣਵਾਇਆ ਸੀ ਇਹ ਘਰ, ਦੇਖੋ ਅੰਦਰ ਦੀਆਂ ਤਸੀਵਰਾਂ
ਅਨੁਸ਼ਕਾ ਸ਼ਰਮਾ ਹਾਲ ਹੀ 'ਚ ਮਾਂ ਬਣੀ ਹੈ। ਉਨ੍ਹਾਂ ਇਕ ਪਿਆਰੀ ਜਿਹੀ ਬੇਟੀ ਨੂੰ ਜਨਮ ਦਿੱਤਾ ਹੈ। ਪਰ ਅੱਜ ਅਸੀਂ ਉਨ੍ਹਾਂ ਦੀ ਬੇਟੀ ਨਹੀਂ ਘਰ ਦਿਖਾਉਣ ਜਾ ਰਹੇ ਹਾਂ।
Download ABP Live App and Watch All Latest Videos
View In Appਅਨੁਸ਼ਕਾ ਵਿਆਹ ਤੋਂ ਬਾਅਦ ਵਿਰਾਟ ਕੋਹਲੀ ਦੇ ਨਾਲ ਮੁੰਬਈ ਦੇ ਓਮਕਰ ਨਾਂਅ ਦੇ ਅਪਾਰਟਮੈਂਟ 'ਚ ਰਹਿੰਦੀ ਹੈ।
ਇਸ ਦੇ 35ਵੇਂ ਫਲੋਰ 'ਤੇ ਉਨ੍ਹਾਂ ਦਾ ਘਰ ਹੈ। ਜਿਸ ਨੂੰ ਬੜੇ ਹੀ ਚਾਅ ਤੇ ਪਿਆਰ ਨਾਲ ਅਨੁਸ਼ਕਾ ਤੇ ਵਿਰਾਟ ਨੇ ਸਜਾਇਆ ਹੈ।
ਇਸ ਘਰ 'ਚ ਅਨੁਸ਼ਕਾ ਨੇ ਛੋਟਾ ਹੀ ਸਹੀ ਪਰ ਖੂਬਸੂਰਤ ਗਾਰਡਨ ਵੀ ਬਣਾਇਆ ਹੈ। ਜਿਸ 'ਚ ਅਕਸਰ ਉਹ ਸਮਾਂ ਬਿਤਾਉਂਦੀ ਹੈ ਤੇ ਦਰੱਖ਼ਤਾਂ ਤੇ ਪੌਦਿਆਂ ਦਾ ਖਿਆਲ ਰੱਖਦੀ ਨਜ਼ਰ ਆਉਂਦੀ ਹੈ।
4BHK ਇਸ ਫਲੈਟ ਦੀ ਕੀਮਤ ਕਰੀਬ 34 ਕਰੋੜ ਦੱਸੀ ਜਾਂਦੀ ਹੈ ਜੋ ਕਿ ਸੀ ਫੇਸਿੰਗ ਫਲੈਟ ਹੈ। ਇੱਥੋਂ ਸਮੁੰਦਰ ਦਾ ਖੂਬਸੂਰਤ ਨਜ਼ਾਰਾ ਦਿਖਾਈ ਦਿੰਦਾ ਹੈ।
ਇਸ ਘਰ ਦੀ ਹਰ ਤਸਵੀਰ 'ਚ ਇਹ ਕਾਫੀ ਤਰੀਕੇ ਨਾਲ ਸਜਾਇਆ ਨਜ਼ਰ ਆਉਂਦਾ ਹੈ। ਜਿਵੇਂ ਕਿ ਹਰ ਚੀਜ਼ ਪਰਫੈਕਟ।
ਇਸ ਘਰ ਦੀ ਇਕ ਖਾਸ ਗੱਲ ਇਹ ਹੈ ਕਿ ਇਸ 'ਚ ਅਨੁਸ਼ਕਾ ਸ਼ਰਮਾ ਨੇ ਇਕ ਕਾਰਨਰ ਅਜਿਹਾ ਵੀ ਤਿਆਰ ਕਰਵਾਇਆ ਹੈ। ਜਿੱਥੇ ਉਹ ਅਕਸਰ ਫੋਟੋ ਸ਼ੂਟ ਕਰਦੀ ਹੈ। ਉਨ੍ਹਾਂ ਦੇ ਇੰਸਟਾਗ੍ਰਾਮ 'ਤੇ ਇਸ ਕੋਨੇ ਦੀ ਝਲਕ ਕਈ ਵਾਰ ਦਿਖਾਈ ਦਿੰਦੀ ਹੈ।
ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦੇ ਇਸ ਘਰ 'ਚ ਪ੍ਰਾਈਵੇਟ ਟੈਰੇਸ ਵੀ ਹੈ ਜਿੱਥੇ ਅਕਸਰ ਦੋਵੇਂ ਇਕ-ਦੂਜੇ ਦੇ ਨਾਲ ਸਮਾਂ ਬਿਤਾਉਂਦੇ ਹਨ ਤੇ ਫੋਟੋ ਵੀ ਕਲਿੱਕ ਕਰਦੇ ਹਨ।
ਇਸ ਦੇ ਨਾਲ ਹੀ ਪੂਰੇ ਘਰ ਨੂੰ ਵੱਖ-ਵੱਖ ਤੇ ਯੂਨੀਕ ਰੰਗਾਂ ਨਾਲ ਸਜਾਇਆ ਗਿਆ ਹੈ।
ਅਨੁਸ਼ਕਾ ਸ਼ਰਮਾ ਨੇ ਆਪਣੀ ਪ੍ਰੈਗਨੈਂਸੀ ਦਾ ਜ਼ਿਆਦਾਤਰ ਸਮਾਂ ਆਪਣੇ ਇਸ ਘਰ 'ਚ ਇੰਜੁਆਏ ਕੀਤਾ ਹੈ।
ਆਪਣੇ ਘਰ ਦੇ ਅੰਦਰ ਤੋਂ ਵਿਰਾਟ ਕੋਹਲੀ ਤੇ ਅਨੁਸ਼ਕਾ ਅਕਸਰ ਆਪਣੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ ਜਿਸ 'ਚ ਇਸ ਦੇ ਘਰ ਦੀਆਂ ਝਲਕੀਆਂ ਦੇਖਣ ਨੂੰ ਮਿਲਦੀਆਂ ਹਨ।