Kangana Ranaut ਦੀ Thalaivii ਰਿਲੀਜ਼ ਹੋਣ ਤੋਂ ਪਹਿਲਾਂ ਵੇਖੋ ਮਹਿਲਾਵਾਂ ਤੇ ਬਣੀਆਂ ਬਾਇਓਪਿਕਸ
ਇਨ੍ਹੀਂ ਦਿਨੀਂ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਪਣੀ ਫਿਲਮ 'ਥਲਾਈਵੀ' ਨੂੰ ਲੈ ਕੇ ਚਰਚਾ 'ਚ ਹੈ। ਇਹ ਫਿਲਮ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਮਰਹੂਮ ਜੈਲਲਿਤਾ ਦੇ ਜੀਵਨ 'ਤੇ ਅਧਾਰਤ ਹੈ। ਪਰ ਬਾਲੀਵੁੱਡ ਵਿੱਚ ਬਹੁਤ ਸਾਰੀਆਂ ਔਰਤਾਂ ਦੀ ਬਾਇਓਪਿਕਸ ਵੀ ਬਣੀਆਂ ਹਨ। ਗੁੰਜਨ ਸਕਸੈਨਾ: ਦ ਕਾਰਗਿਲ ਗਰਲ, ਮੈਰੀ ਕਾਮ, ਮਣੀਕਰਣਿਕਾ: ਦਿ ਕਵੀਨ ਆਫ਼ ਝਾਂਸੀ ਵੀ ਇਨ੍ਹਾਂ ਫਿਲਮਾਂ ਦੀ ਸੂਚੀ ਵਿੱਚ ਸ਼ਾਮਲ ਹਨ।
Download ABP Live App and Watch All Latest Videos
View In Appਕੰਗਨਾ ਨੇ ਫਿਲਮ 'ਥਲਾਈਵੀ' 'ਚ ਜੈਲਲਿਤਾ ਦੀ ਭੂਮਿਕਾ ਨਿਭਾਈ ਸੀ। ਇਸ ਫਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਇਸ ਤੋਂ ਪਹਿਲਾਂ ਇਹ ਫਿਲਮ ਪਹਿਲਾਂ 23 ਅਪ੍ਰੈਲ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣੀ ਸੀ ਪਰ ਲੌਕਡਾਊਨ ਕਾਰਨ ਫਿਲਮ ਦੀ ਰਿਲੀਜ਼ ਰੋਕ ਦਿੱਤੀ ਗਈ ਸੀ। ਹੁਣ ਇਹ ਫਿਲਮ 10 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਕੰਗਨਾ ਰਣੌਤ ਨੇ ਫਿਲਮ ਮਣੀਕਰਣਿਕਾ - ਦਿ ਕਵੀਨ ਆਫ਼ ਝਾਂਸੀ ਵਿੱਚ ਸ਼ਾਨਦਾਰ ਅਦਾਕਾਰੀ ਕੀਤੀ ਸੀ। ਇਸ ਫਿਲਮ ਨਾਲ ਕੰਗਨਾ ਨੇ ਦਰਸ਼ਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ। ਇਹ ਫਿਲਮ ZEE 5 ਤੇ ਵੇਖੀ ਜਾ ਸਕਦੀ ਹੈ।
ਗੁੰਜਨ ਸਕਸੈਨਾ: ਕਾਰਗਿਲ ਗਰਲ ਸਾਡੀ ਏਅਰ ਫੋਰਸ ਦੀ ਪਹਿਲੀ ਮਹਿਲਾ ਪਾਇਲਟ ਦੀ ਕਹਾਣੀ ਹੈ, ਜਿਸਨੇ 1999 ਵਿੱਚ ਕਾਰਗਿਲ ਯੁੱਧ ਵਿੱਚ ਹਿੱਸਾ ਲਿਆ ਸੀ। ਜਾਹਨਵੀ ਕਪੂਰ ਨੇ ਫਿਲਮ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਦਰਸ਼ਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ। ਇਹ ਫਿਲਮ ਨੈੱਟਫਲਿਕਸ ਤੇ ਵੇਖੀ ਜਾ ਸਕਦੀ ਹੈ।
ਪ੍ਰਿਯੰਕਾ ਚੋਪੜਾ ਸਟਾਰਰ ਫਿਲਮ ਮੈਰੀ ਕਾਮ ਸਾਲ 2014 ਵਿੱਚ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਸੀ, ਜਿਸਦਾ ਨਿਰਦੇਸ਼ਨ ਓਮੰਗ ਕੁਮਾਰ ਨੇ ਕੀਤਾ ਸੀ। ਇਹ ਫਿਲਮ ਭਾਰਤੀ ਮੁੱਕੇਬਾਜ਼ ਅਤੇ ਓਲੰਪਿਕ ਤਗਮਾ ਜੇਤੂ ਮੈਰੀਕਾਮ ਦੇ ਜੀਵਨ 'ਤੇ ਅਧਾਰਤ ਹੈ। ਇਹ ਫਿਲਮ ਨੈੱਟਫਲਿਕਸ ਤੇ ਵੇਖੀ ਜਾ ਸਕਦੀ ਹੈ।
ਫਿਲਮ 'ਐਲਿਜ਼ਾਬੈਥ' ਨੂੰ 7 ਆਸਕਰ ਨਾਮਜ਼ਦਗੀਆਂ ਪ੍ਰਾਪਤ ਹੋਈਆਂ। ਇਹ ਫਿਲਮ ਗੂਗਲ ਪਲੇ ਤੇ ਵੇਖੀ ਜਾ ਸਕਦੀ ਹੈ।
ਮਾਰਗਰੇਟ ਥੈਚਰ ਦੀ ਇਹ ਬਾਇਓਪਿਕ ਐਮਾਜ਼ਾਨ ਪ੍ਰਾਈਮ 'ਤੇ ਵੇਖੀ ਜਾ ਸਕਦੀ ਹੈ।