ਸੰਨੀ ਦਿਓਲ ਨੂੰ ‘ਛੋਟੇ ਪਾਪਾ’ ਕਿਉਂ ਕਹਿੰਦੀ ਸੀ ਟਵਿੰਕਲ ਖੰਨਾ? ਮਾਂ ਡਿੰਪਲ ਕਪਾਡੀਆ ਦਾ ਸੰਨੀ ਅਜਿਹਾ ਰਿਸ਼ਤਾ
ਬਾਲੀਵੁੱਡ ’ਚ ਰਿਸ਼ਤਿਆਂ ਦਾ ਬਣਨਾ ਤੇ ਵਿਗੜਨਾ ਆਮ ਗੱਲ ਹੈ। ਕਿਸੇ ਨਾਲ ਪਿਆਰ ਤੇ ਕਿਸੇ ਨਾਲ ਵਿਆਹ ਦੇ ਕਿੱਸੇ ਵੀ ਇੱਥੇ ਖ਼ੂਬ ਹਨ। ਸਾਲ 2017 ’ਚ ਸੰਨੀ ਦਿਓਲ ਤੇ ਡਿੰਪਲ ਕਪਾਡੀਆ ਦਾ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਇਆ ਸੀ। ਇਸ ਵੀਡੀਓ ’ਚ ਦੋਵੇਂ ਹਵਾਈ ਅੱਡੇ ’ਚ ਇੱਕ-ਦੂਜੇ ਦਾ ਹੱਥ ਫੜ ਕੇ ਬੈਠੇ ਵਿਖਾਈ ਦੇ ਰਹੇ ਸਨ।
Download ABP Live App and Watch All Latest Videos
View In Appਸੰਨੀ ਦਿਓਲ ਨੇ 1983 ’ਚ ਫ਼ਿਲਮ ‘ਬੇਤਾਬ’ ਨਾਲ ਬਾਲੀਵੁੱਡ ’ਚ ਸ਼ੁਰੂਆਤ ਕੀਤੀ। ਉਨ੍ਹਾਂ ਕਈ ਸੁਪਰ ਹਿੱਟ ਫ਼ਿਲਮਾਂ ਦਿੱਤੀਆਂ ਤੇ ਉਹ 1990ਵਿਆਂ ਦੇ ਦਹਾਕੇ ਦੇ ਵੱਡੇ ਸਟਾਰ ਬਣ ਗਏ।
ਸੰਨੀ ਦਿਓਲ ਨੇ ਲੰਦਨ ਦੀ ਪੂਜਾ ਨਾਂ ਦੀ ਕੁੜੀ ਨਾਲ ਵਿਆਹ ਰਚਾ ਲਿਆ।ਵਿਆਹ ਤੋਂ ਬਾਅਦ ਸੰਨੀ ਦਿਓਲ ਦੇ ਜੀਵਨ ਵਿੱਚ ਡਿੰਪਲ ਕਪਾਡੀਆ ਦੀ ਐਂਟ੍ਰੀ ਹੋਈ।
ਡਿੰਪਲ ਦਾ ਵਿਆਹ ਤਾਂ ਪਹਿਲਾਂ ਹੀ ਸੁਪਰ ਸਟਾਰ ਰਾਜੇਸ਼ ਖੰਨਾ ਨਾਲ ਹੋ ਚੁੱਕਾ ਸੀ। ਸੰਨੀ ਤੇ ਡਿੰਪਲ ਨੇ ਪਹਿਲੀ ਵਾਰ ਫ਼ਿਲਮ ‘ਅਰਜੁਨ’ ’ਚ ਕੰਮ ਕੀਤਾ। ਫ਼ਿਲਮ ਹਿੱਟ ਹੋ ਗਈ ਤੇ ਇਹ ਜੋੜੀ ਵੀ।
ਫਿਰ ਦੋਵਾਂ ਨੇ ‘ਮੰਜ਼ਿਲ–ਮੰਜ਼ਿਲ’, ‘ਆਗ ਕਾ ਗੋਲਾ’, ‘ਗੁਨਾਹ’, ‘ਨਰਸਿਮਹਾ’ ਜਿਹੀਆਂ ਸੁਪਰ ਹਿੱਟ ਫ਼ਿਲਮਾਂ ਦਿੱਤੀਆਂ। ਇਸ ਦੌਰਾਨ ਦੋਵਾਂ ਦਾ ਪਿਆਰ ਪੀਂਘਾਂ ਝੂਟਦਾ ਰਿਹਾ ਤੇ ਦੋਵੇਂ ਵਿਆਹ ਤੋਂ ਬਾਅਦ ਵੀ ਇਹ ਰਿਸ਼ਤਾ ਨਿਭਾਅ ਰਹੇ ਹਨ।
ਕੁਝ ਦਿਨਾਂ ਬਾਅਦ ਸੰਨੀ ਦੀ ਸਾਬਕਾ ਗਰਲਫ਼੍ਰੈਂਡ ਤੇ ਅਦਾਕਾਰਾ ਅੰਮ੍ਰਿਤਾ ਸਿੰਘ ਨੇ ਵੀ ਡਿੰਪਲ ਕਪਾਡੀਆ ਤੇ ਸੰਨੀ ਦਿਓਲ ਦੇ ਰਿਸ਼ਤੇ ਦੀ ਪੁਸ਼ਟੀ ਕੀਤੀ। ਇਸ ਦੌਰਾਨ ਖ਼ਬਰ ਆਈ ਕਿ ਡਿੰਪਲ ਆਪਣੇ ਪਤੀ ਰਾਜੇਸ਼ ਖੰਨਾ ਤੋਂ ਵੱਖ ਰਹਿ ਰਹੀ ਹੈ।
ਰਾਜੇਸ਼ ਖੰਨਾ ਤੋਂ ਵੱਖ ਹੋਣ ਕਾਰਨ ਸੰਨੀ ਦਿਓਲ ਡਾਢੇ ਖ਼ੁਸ਼ ਸਨ। ਕਿਹਾ ਜਾਂਦਾ ਹੈ ਕਿ ਇਸੇ ਕਾਰਣ ਡਿੰਪਲ ਦੀਆਂ ਦੋਵੇਂ ਧੀਆਂ ਰਿੰਕਲ ਤੇ ਟਵਿੰਕਲ ਖੰਨਾ ਸੰਨੀ ਨੂੰ ‘ਛੋਟੇ ਪਾਪਾ’ ਕਹਿ ਕੇ ਸੱਦਦੀਆਂ ਸਨ।